ਬਨੂੜ, 7 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਗਿਆਨ ਸਾਗਰ ਨਰਸਿੰਗ ਕਾਲਜ ਦੀ ਬੀਐਸਸੀ ਪਹਿਲੇ ਸਾਲ ਦੀ 19 ਵਰ੍ਹਿਆਂ ਦੀ ਵਿਦਿਆਰਥਣ ਨੇ ਆਪਣੇ ਹੋਸਟਲ ਵਾਲੇ ਕਮਰੇ ਵਿੱਚ ਪੱਖੇ ਨਾਲ ਲਟਕ ਕੇ ਖ਼ੁਦਕੁਸ਼ੀ ਕਰ ਲਈ।ਮ੍ਰਿਤਕ ਦੀ ਪਛਾਣ ਕੋਮਲਪ੍ਰੀਤ ਕੌਰ ਵਜੋਂ ਹੋਈ ਹੈ। ਉਹ ਹਰਿਆਣਾ ਦੇ ਕੈਥਲ ਜ਼ਿਲ੍ਹੇ ਦੇ ਪਿੰਡ ਨਾਗਲਾ ਦੀ ਰਹਿਣ ਵਾਲੀ ਸੀ। ਮਿਲੀ ਜਾਣਕਾਰੀ ਅਨੁਸਾਰ ਘਟਨਾ ਬੀਤੀ ਰਾਤ 10 ਵਜੇ ਦੇ ਕਰੀਬ ਹੋਈ। ਮਿਲੀ ਜਾਣਕਾਰੀ ਅਨੁਸਾਰ ਕੋਮਲਪ੍ਰੀਤ ਕੌਰ ਕਾਲਜ ਦੇ ਹੋਸਟਲ ਵਿੱਚ ਰਹਿੰਦੀ ਸੀ। ਉਸ ਦੀ ਰੂਮਮੇਟ ਛੁੱਟੀ ਹੋਣ ਕਾਰਨ ਆਪਣੇ ਪਿੰਡ ਗਈ ਹੋਈ ਸੀ।ਕੋਮਲਪ੍ਰੀਤ ਦੀਆਂ ਸਹੇਲੀਆਂ ਅਨੁਸਾਰ ਉਹ ਰਾਤ ਤੱਕ ਆਪਣੇ ਕਮਰੇ ਵਿੱਚ ਠੀਕ-ਠਾਕ ਸੀ। ਜਦੋਂ ਉਨ੍ਹਾਂ ਉਸ ਨੂੰ ਰੋਟੀ ਲਈ ਆਵਾਜ਼ ਮਾਰੀ ਤਾਂ ਉਸ ਨੇ ਅੰਦਰੋਂ ਹੀ ਨਾਂਹ ਕਰ ਦਿੱਤੀ।ਉਸ ਦੀਆਂ ਸਹੇਲੀਆਂ ਇੱਕ ਵਾਰ ਫਿਰ ਜਦੋਂ ਦੁੱਧ ਲੈਣ ਲਈ ਆਵਾਜ਼ਾਂ ਮਾਰੀਆਂ ਤਾਂ ਅੰਦਰੋਂ ਕੋਈ ਹੁੰਗਾਰਾ ਨਹੀਂ ਭਰਿਆ।



