ਨੂਰਪੁਰ ਬੇਦੀ, 6 ਮਾਰਚ (ਕਮਲਜੀਤ ਢੀਂਡਸਾ, ਬਲਜਿੰਦਰ ਸਿੱਧੂ)- ਪ੍ਰਧਾਨ ਮੰਤਰੀ ਯੌਜਨਾ ਅਧੀਨ ਬਣੀ ਨੂਰਪੁਰ ਬੇਦੀ ਬਲਾਚੋਰ ਸੜਕ ਨੇ ਆਪਣੀ ਜਿੰਦਗੀ ਦੇ ਲਗਭਗ ਇਕ ਸਾਲ ਦੇ ਸਫਰ ਵਿਚ ਹੀ ਖਿੱਲਰਨਾ ਸੁਰੂ ਕਰ ਦਿੱਤਾ ।ਸਮੁੱਚੇ ਹਲਕਾ ਵਾਸੀਆਂ ਅਤੇ ਸਾਮਜਸੇਵੀ ਭਾਈਚਾਰੇ ਦੀਆਂ ਕੋਸਿਸਾ ਨੂੰ ਬੂਰ ਪੈਣ ਤੋਂ ਬਾਅਦ ਇਹ ਸੜਕ ਬਣੀ, ਜਿਸ ਮਾੜੀ ਸੜਕ ਦਾ ਸੰਤਾਪ ਇੱਥੋਂ ਗੁਜਰਨ ਵਾਲੇ ਰਾਹਗੀਰ ਅਤੇ ਆਸੇ ਪਾਸੇ ਦੇ ਪਿੰਡ ਕਈ ਸਾਲ ਹੰਢਾਉਂਦੇ ਰਹੇ ਉਸ ਦਾ ਸੁੱਖ ਮਿਲਣਾ ਹੀ ਸੁਰੂ ਹੋਇਆ ਸੀ ਕਿ ਸੜਕ ਉੱਖੜਨੀ ਸ਼ੁਰੂ ਹੋ ਗਈ। ਬੀਤੇ ਮਹੀਨੀਆ ’ਚ ਸੜਕ ਨੂੰ ਥਾਂ-ਥਾਂ ਤੋਂ ਉੱਧੜਦੀ ਵੇਖ ਇਸ ਉੱਪਰ ਪੈਂਚਰ ਲਗਾਏ ਗਏ ਸਨ। ਪਰ ਇਹ ਸੜਕ ਦਾ ਇੰਨੇ ਘੱਟ ਸਮੇਂ ਵਿਚ ਇਹ ਹਾਲ ਕਿਉਂ ਹੋਇਆ ਇਸ ਬਾਰੇ ਪ੍ਰਸਾਸਨ ਨੇ ਖਾਮੋਸੀ ਧਾਰੀ ਹੋਈ ਹੈ ।
ਸੜਕ ਤੇ ਪਏ ਟੋਏ ਬਣ ਸਕਦੇ ਹਨ ਹਾਦਸਿਆ ਦਾ ਕਾਰਨ :- ਪਿਛਲੇ ਮਹੀਨੀਆਂ ‘ਚ ਬਾਰਿਸ਼ ਆਉਣ ਨਾਲ ਪਿੰਡ ਜੱਟਪੁਰ ਦੇ ਨੇੜੇ ਰਿਪੇਅਰ ਕੀਤੀ ਗਈ ਸੜਕ ਵਿਚੋਂ ਬਜਰੀ ਨਿੱਕਲਣ ਨਾਲ ਟੋਇਆਂ ਨੇ ਮੁੜ ਝਾਤੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਸੜਕ ਵਿਚੋਂ ਬਜਰੀ ਨਿੱਕਲ ਕੇ ਸੜਕ ਦੇ ਕੰਢੇ ਤੇ ਇੱਕਠੀ ਹੋਣੀ ਸ਼ੁਰੂ ਹੋ ਗਈ ਹੈ ਜਿਸ ਉਪਰੋਂ ਕੋਈ ਵੀ ਦੋਪਹੀਆ ਸਵਾਰ ਸਲਿੱਪ ਹੋਣ ਕਰਕੇ ਸੱਟਾਂ ਵੀ ਲੁਆ ਸਕਦਾ ਹੈ। ਮੇਲਾ ਹੋਲਾ ਮੱਹਲਾ ਦੇ ਸਬੰਧ ‘ਚ ਲੱਖਾ ਗਿਣਤੀ ’ਚ ਸਿੱਖ ਸੰਗਤਾ ਖਾਲਸੇ ਦੀ ਜਨਮ ਭੂਮੀ ਸ੍ਰੀ ਆਨੰਦਪੁਰ ਸਾਹਿਬ ਅਤੇ ਸ੍ਰੀ ਕੀਰਤਪੁਰ ਸਾਹਿਬ ਵਿਖੇ ਨਤਮਾਸਤਕ ਹੋਣ ਲਈ ਸਮੂਲੀਅਤ ਕਰਦੀਆਂ ਹਨ। ਵੱਡੀ ਗਿਤਣੀ ’ਚ ਸੰਗਤਾ ਨਵਾ ਸਹਿਰ,ਬਲਾਚੋਰ, ਭੱਦੀ ਤੋ ਹੁੰਦੇ ਹੋਏ ਉਕਤ ਸੜਕ ਰਾਹੀ ਨੂਰਪੁਰ ਬੇਦੀ ਤੋ ਬੂੰਗਾ ਸਾਹਿਬ-ਸ੍ਰੀ ਕੀਰਤਪੁਰ ਸਾਹਿਬ ਤੇ ਸ੍ਰੀ ਆਨੰਦਪੁਰ ਸਾਹਿਬ ਪਹੁੰਚਦੀਆਂ ਹਨ। ਮਰੁੰਮਤ ਕਰਵਾਉਣ ਦੀ ਕੀਤੀ ਮੰਗ:-ਇਸ ਸੜਕ ਤੋ ਰੋਜਾਨਾ ਗੁਜਰਨ ਵਾਲੇ ਰਾਹਗੀਰ ਅਵਿਨਾਸ ਸ਼ਰਮਾ, ਸਜੀਵ ਵਸਿਸਟ, ਬੀਨਾ ਰਾਣੀ, ਸੁਰਜੀਤ ਕੁਮਾਰ, ਸਾਮ ਲਾਲ, ਹਾਨੀ ,ਬਲਵੰਤ ਸਿੰਘ,ਪਵਨ ਕੁਮਾਰ, ਸਨੀ ਆਦਿ ਨੇ ਲੋਕ ਨਿਰਮਾਣ ਵਿਭਾਗ ਕੋਲੋਂ ਇਹ ਮੰਗ ਕੀਤੀ ਹੈ ਕਿ ਇਸ ਉਕਤ ਸੜਕ ਦੀ ਮੁਰੰਮਤ ਕਰਵਾਈ ਜਾਵੇ ਅਤੇ ਉਸਨੂੰ ਵਧੀਆ ਮਟੀਰੀਅਲ ਪਾਕੇ ਸਹੀ ਢੰਗ ਨਾਲ ਬਣਾਇਆ ਜਾਵੇ।



