ਸਰਕਾਰੀ ਫੰਡ ਘਾਟਾ ਅਗਲੇ ਵਿੱਤ ਸਾਲ ’ਚ ਇਕ ਫੀਸਦੀ ਤੋਂ ਵੀ ਘੱਟ ਕਰਨ ਦਾ ਟੀਚਾ
ਚੰਡੀਗੜ੍ਹ, 6 ਫਰਵਰੀ (ਪੰਜਾਬ ਟਾਇਮਜ਼ ਬਿਊਰੋ)- ਵਿੱਤ ਮੰਤਰੀ ਕੈਪਟਨ ਅਭਿਮਨਿਊ ਮਨੋਹਰ ਸਰਕਾਰ ਦਾ ਤੀਜਾ ਬਜਟ ਪੇਸ਼ ਕਰ ਰਹੇ ਹਨ। ਵਿੱਤ ਮੰਤਰੀ ਲਈ ਬਜਟ ’ਚ ਸਰਕਾਰੀ ਫੰਡ ਘਾਟੇ ਤੋਂ ਸਰਕਾਰ ਨੂੰ ਉਭਰਨਾ ਸਭ ਤੋਂ ਵੱਡੀ ਚੁਣੌਤੀ ਹੈ।ਅੱਜ 12.10 ਵਜੇ ਪੇਸ਼ ਇਸ ਬਜਟ ’ਚ ਵਿੱਤ ਮੰਤਰੀ ਵਿੱਤ ਮੰਤਰੀ ਨੇ ਹਰਿਆਣਾ ਦੀ ਜਨਤਾ ਲਈ ਕਈ ਐਲਾਨ ਕੀਤੇ।ਉਨ੍ਹਾਂ ਵੱਲੋਂ ਲਗਾਤਾਰ ਤੀਜੀ ਵਾਰ ਬਜਟ ਪੇਸ਼ ਕੀਤਾ ਗਿਆ। ਉਨ੍ਹਾਂ ਕਿਹਾ ਕਿ ਰਾਜ ਦੀ ਵਿਕਾਸ ਦਰ ਅਗਲੇ ਸਾਲ 9 ਫੀਸਦੀ ਰਹਿਣ ਦੀ ਸੰਭਾਵਨਾ। ਪਿਛਲੇ 2 ਸਾਲਾਂ ‘ਚ ਸਾਡੇ ਪ੍ਰਦਰਸ਼ਨ ਦੀ ਸਮੀਖਿਆ ਕਰਨ ਦਾ ਉੱਚਿਤ ਸਮੇਂ ਸਾਰੇ ਆਰਥਿਕ ਅਤੇ ਸਰਕਾਰੀ ਫੰਡ ਮਾਨਕਾਂ ’ਚ ਤਰੱਕੀ।ਸਕਲ ਰਾਜ ਘਰੇਲੂ ਉਤਪਾਦ 8.7 ਫੀਸਦੀ ਦੀ ਦਰ, ਅਗਲੇ ਸਾਲ 9 ਫੀਸਦੀ ਦੀ ਸੰਭਾਵਨਾ।ਹਰ ਵਿਅਕਤੀ ਦੀ ਆਮਦਨ 5.9 ਦੀ ਦਰ ਨਾਲ ਵਧਣ ਦੀ ਆਸ। ਖੇਤੀ ਖੇਤਰ ‘ਚ 3.2 ਫੀਸਦੀ ਦੀ ਵਿਕਾਸ ਦਰ, ਅਗਲੇ ਸਾਲ 7 ਫੀਸਦੀ ਵਧਣ ਦੀ ਆਸ। ਵਸੀਲਿਆਂ ਨੂੰ ਸ਼ਹਿਰੀ ਅਤੇ ਪੇਂਡੂ ਖੇਤਰਾਂ ‘ਚ ਵੰਡਣ ਦੀ ਕੋਸ਼ਿਸ਼। ਸਰਕਾਰੀ ਫੰਡ ਘਾਟਾ ਅਗਲੇ ਵਿੱਤ ਸਾਲ ’ਚ ਇਕ ਫੀਸਦੀ ਤੋਂ ਵੀ ਘੱਟ ਕਰਨ ਦਾ ਟੀਚਾ।ਪਿਛਲੇ ਵਿੱਤ ਸਾਲ ਦੀ ਤੁਲਨਾ ’ਚ ਸਰਕਾਰੀ ਫੰਡ ਘਾਟਾ ਘੱਟ ਹੋਇਆ ਹੈ।ਕੁੱਲ ਖਰਚ ‘ਚ ਪੂੰਜੀਗਤ ਖਰਚ ਵਧਾਉਣ ਲਈ ਕੋਸ਼ਿਸ਼। ਵਿਕਾਸ ਲਈ 14932 ਕਰੋੜ ਕੁੱਲ ਪੂੰਜੀਗਤ ਖਰਚ ਹੋਵੇਗਾ।ਅਸੀਂ ਰਾਜ ਦੇ ਗਠਨ ਦੇ 50 ਸਾਲ ਪੂਰੇ ਹੋਣ 1.02.329 ਕਰੋੜ ਦਾ ਕੁੱਲ ਬਜਟ ਪਹਿਲੀ ਵਾਰ ਬਜਟ ਇਕ ਲੱਖ ਦੇ ਪਾਰ ਹੋਇਆ। ਅਸੀਂ ਭ੍ਰਿਸ਼ਟਾਚਾਰ ਮੁਕਤ ਸ਼ਾਸਨ ਪੇਸ਼ ਕੀਤਾ ਹੈ, ਕੈਪਟਨ ਪੜ੍ਹੀਆਂ-ਲਿਖੀਆਂ ਪੰਚਾਇਤਾਂ ਦੀ ਚੋਣ ਬਹੁਤ ਉਪਲੱਬਧੀ ਸੀ.ਐੱਮ. ਵਿੰਡੋ ਨੇ ਪਾਰਦਰਸ਼ਤਾ ’ਚ ਯੋਗਦਾਨ ਦਿੱਤਾ। 177 ਈ ਸੇਵਾਵਾਂ ਤੋਂ ਡਿਜਟਿਲਾਈਜੇਸ਼ਨ ਨੂੰ ਵਧਾਉਣ ਪੰਚਾਇਤੀ ਰਾਜ ਸੰਸਥਾਵਾਂ ਨੂੰ ਮਜ਼ਬੂਤ ਕੀਤਾ।ਹਰਿਆਣਾ ਪਿੰਡ ਉਦੇ ਨਾਂ ਨਾਲ ਨਵੀਂ ਯੋਜਨਾ ਦੀ ਸ਼ੁਰੂਆਤ। 1200 ਕਰੋੜ ਰੁਪਏ ਦੀ ਨਵੀਂ ਯੋਜਨਾ ਹੋਵੇਗੀ। ਮੰਨਗਰ ਮੁੜ ਵਿਕਾਸ ਯੋਜਨਾ ਦੀ ਸ਼ੁਰੂਆਤ। ਇਕ ਹਜ਼ਾਰ ਕਰੋੜ ਰੁਪਏ ਨਾਲ ਯੋਜਨਾ ਸ਼ੁਰੂ ਹੋਵੇਗੀ। ਪਿਛਲੇ ਵਿੱਤ ਸਾਲ ਦੀ ਤੁਲਨਾ ‘ਚ ਸਰਕਾਰੀ ਫੰਡ ਘਾਟਾ ਘੱਟ ਹੋਇਆ ਹੈ। ਪ੍ਰਦੇਸ਼ ’ਚ ਵਿਕਾਸ ਕੰਮਾਂ ਲਈ 14,932 ਕਰੋੜ ਖਰਚ ਹੋਣਗੇ। 100 ਪਿੰਡਾਂ ’ਚ ਵਾਈ-ਫਾਈ ਦੀ ਸਹੂਲਤ ਦਿੱਤੀ ਗਈ ਹੈ। ਕਿਸਾਨਾਂ ਦੀ ਆਮਦਨ ਵਧਾਉਣ ਲਈ ਕਲਸਟਰ ਯੋਜਨਾ। ਪੰਚਾਇਤਾਂ ਲਈ 4963 ਕਰੋੜ ਰੁਪਏ ਦਿੱਤੇ ਜਾਣਗੇ। ਖੇਤੀ ਲਈ 3,206 ਕਰੋੜ ਰੁਪਏ ਦਾ ਬਜਟ।ਖੇਡਾਂ ਲਈ 535.36 ਕਰੋੜ ਦਾ ਪ੍ਰਬੰਧ। ਸ਼ਹਿਰੀ ਵਿਕਾਸ ਲਈ 4973 ਕਰੋੜ ਰੁਪਏ।703 ਕਿਲੋਮੀਟਰ ਰਾਜ ਦੀਆਂ ਸੜਕਾਂ ਨੂੰ ਰਾਸ਼ਟਰੀ ਹਾਈਵੇਅ ਬਣਾਉਣ ਦੀ ਕੇਂਦਰ ਤੋਂ ਮਨਜ਼ੂਰੀ। ਸਟਾਰਟਅੱਪ ‘ਚ 14ਵੇਂ ਤੋਂ ਪਹਿਲੇ ਨੰਬਰ ‘ਤੇ ਆਇਆ ਹਰਿਆਣਾ।ਉਦਯੋਗਾਂ ਲਈ 399 ਕਰੋੜ ਰੁਪਏ। ਹਰਿਆਣਾ ’ਚ 15 ਆਈ.ਟੀ.ਆਈ. ਖੋਲ੍ਹੀਆਂ ਜਾਣਗੀਆਂ।ਆਈ.ਟੀ. ਅਤੇ ਇਲੈਕਟ੍ਰਾਨਿਕਸ ਲਈ 125.86 ਕਰੋੜ। ਸੈਰ-ਸਪਾਟੇ ਨੂੰ ਵਧਾਉਣ ਲਈ 72.14 ਕਰੋੜ ਰੁਪਏ।ਹਰਿਆਣਾ ’ਚ ਜਲਦ ਹੀ ਫਿਲਮ ਨੀਤੀ ਲਿਆਈ ਜਾਵੇਗੀ।ਮਹਿਲਾ ਵਿਕਾਸ ਲਈ 1247 ਕਰੋੜ ਰੁਪਏ।ਪ੍ਰਦੇਸ਼ ਦੀ ਜਨਤਾ ਲਈ ਕਿਸੇ ਨਵੇਂ ਟੈਕਸ ਦਾ ਬੋਝ ਨਹੀਂ।ਸ਼ਹੀਦਾਂ ਦੇ ਪਰਿਵਾਰ ਵਾਲਿਆਂ ਦੀ ਦਿੱਤੀ ਜਾਵੇਗੀ 50 ਲੱਖ ਦੀ ਮਦਦ ਰਾਸ਼ੀ।ਜ਼ਿਕਰਯੋਗ ਹੈ ਕਿ ਵਿੱਤ ਮੰਤਰੀ ਨੇ ਵਿਧਾਨ ਸਭਾ ਬਜਟ 2017-18 ਨੂੰ ਜੈ ਹਿੰਦ ਵੰਦੇ ਮਾਤਰਮ ਨਾਲ ਖਤਮ ਕੀਤਾ।



