Skip to content
Independent perspectives. Global stories.
BREAKING

ਪ੍ਰਧਾਨ ਮੰਤਰੀ ਵੱਲੋਂ ਦੁੱਖ ਪ੍ਰਗਟ, ਸ਼ਾਂਤੀ ਬਣਾਈ ਰੱਖਣ ਦੀ ਅਪੀਲ

Share this story

ਨਵੀਂ ਦਿੱਲੀ, 19 ਅਗਸਤ (ਪੰਜਾਬ ਟਾਇਮਜ਼ ਬਿਊਰੋ)- ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਬਿਹਾਰ ਦੇ ਖਗੜਿਆ ਜ਼ਿਲ੍ਹੇ ‘ਚ ਰੇਲ ਹਾਦਸੇ ‘ਚ ਲੋਕਾਂ ਦੇ ਮਾਰੇ ਜਾਣ ਦੀ ਘਟਨਾ ‘ਤੇ ਹੈਰਾਨੀ ਤੇ ਗਹਿਰਾ ਦੁੱਖ ਜ਼ਾਹਰ ਕਰਦੇ ਹੋਏ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਹੈ। ਦਿੱਲੀ ‘ਚ ਜਾਰੀ ਇੱਕ ਬਿਆਨ ਦੇ ਮੁਤਾਬਕ ਪ੍ਰਧਾਨ ਮੰਤਰੀ ਨੇ ਬਿਹਾਰ ਦੇ ਖਗੜਿਆ ਜ਼ਿਲ੍ਹੇ ‘ਚ ਕਾਤਿਆਇਨੀ ਸਥਾਨ ‘ਤੇ ਰੇਲ ਦੁਰਘਟਨਾ ‘ਚ ਸ਼ਰਧਾਲੂਆਂ ਦੀ ਮੌਤ ‘ਤੇ ਗਹਿਰਾ ਦੁੱਖ ਤੇ ਹੈਰਾਨੀ ਪ੍ਰਗਟ ਕੀਤੀ ਹੈ। ਬਿਆਨ ਦੇ ਮੁਤਾਬਕ ਮਨਮੋਹਨ ਸਿੰਘ ਨੇ ਇਲਾਕੇ ‘ਚ ਸ਼ਾਂਤੀ ਬਣਾਏ ਰੱਖਣ ਦੀ ਵੀ ਅਪੀਲ ਕੀਤੀ ਹੈ ਤਾਂ ਕਿ ਰਾਹਤ ਤੇ ਬਚਾਅ ਕਾਰਜ ਬਿਨਾਂ ਕਿਸੇ ਵਿਘਨ ਚਲਾਇਆ ਜਾ ਸਕੇ। ਤੇਜ ਰਫ਼ਤਾਰ ਨਾਲ ਆ ਰਹੀ ਇੱਕ ਰੇਲਗੱਡੀ ਦੀ ਚਪੇਟ ‘ਚ ਆ ਜਾਣ ਨਾਲ ਸੋਮਵਾਰ ਨੂੰ 35 ਕਾਂਵੜੀਆਂ ਦੀ ਮੌਤ ਹੋ ਗਈ। ਪ੍ਰਧਾਨ ਮੰਤਰੀ ਨੇ ਰੇਲਵੇ ਨੂੰ ਰਾਹਤ ਤੇ ਬਚਾਅ ਕਾਰਜ ਲਈ ਘਟਨਾ ਸਥਾਨ ‘ਤੇ ਸਾਰੇ ਜਰੂਰੀ ਸਾਧਨ ਪਹੁੰਚਾਉਂਣ ਦੇ ਨਿਰਦੇਸ਼ ਦਿੱਤੇ ਹਨ।

WRITTEN BY