Skip to content
Independent perspectives. Global stories.
BREAKING

ਹਰਿਆਣਾ ਵਿਧਾਨ ਸਭਾ ਬਜਟ ਸੈਸ਼ਨ ਦੇ ਦੂਜੇ ਦਿਨ ਜਾਟ ਰਾਖਵਾਂਕਰਨ ਦੇ ਮੁੱਦੇ ’ਤੇ ਜ਼ੋਰਦਾਰ ਹੰਗਾਮਾ

Share this story

ਚੰਡੀਗੜ੍ਹ, 28 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-  ਹਰਿਆਣਾ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਦੂਜੇ ਦਿਨ ਜਾਟ ਰਾਖਵਾਂਕਰਨ ਅੰਦੋਲਨ ਨੂੰ ਲੈ ਕੇ ਮੰਗਲਵਾਰ ਨੂੰ ਵਿਧਾਨ ਸਭਾ ’ਚ ਜੰਮ ਕੇ ਹੰਗਾਮਾ ਹੋਇਆ।ਕਾਂਗਰਸ, ਇਨੈਲੋ ਅਤੇ ਆਜ਼ਾਦ ਵਿਧਾਇਕਾਂ ਵ¤ਲੋਂ ਦਿ¤ਤੇ ਗਏ ਕੰਮ ਰੋਕੋ ਪ੍ਰਸਤਾਵ ਦੀ ਸ਼ਬਦਾਵਲੀ ’ਤੇ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਵਿਧਾਨ ਸਭਾ ਸਪੀਕਰ ਨੇ ਇਨ੍ਹਾਂ ਪ੍ਰਸਤਾਵਾਂ ’ਚ ਤਬਦੀਲੀ ਲਈ ਨਿਰਦੇਸ਼ ਦਿ¤ਤੇ। ਫਿਲਹਾਲ ਸਦਨ ਨੂੰ ਬੁੱਧਵਾਰ ਤ¤ਕ ਲਈ ਮੁਲਤਵੀ ਕਰ ਦਿੱਤਾ ਗਿਆ ਹੈ।ਜ਼ਿਕਰਯੋਗ ਹੈ ਕਿ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਪਹਿਲੇ ਦਿਨ ਸੋਮਵਾਰ ਨੂੰ ਆਪਣੇ ਭਾਸ਼ਣ ’ਚ ਰਾਜਪਾਲ ਨੇ ਇਸ ਮੁ¤ਦੇ ’ਤੇ ਸਰਕਾਰ ਦੀਆਂ ਕੋਸ਼ਿਸ਼ਾਂ ਦੀ ਦਿਲ ਖੋਲ੍ਹ ਕੇ ਸ਼ਲਾਘਾ ਕੀਤੀ ਸੀ।ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦੇ ਸਾਰੇ ਦਲਾਂ ਦੇ ਵਫ਼ਦ ਨੇ ਸਾਲ 28 ਨਵੰਬਰ ਨੂੰ ਰਾਸ਼ਟਰਪਤੀ ਨਾਲ ਮੁਲਾਕਾਤ ਕਰ ਕੇ ਮਾਮਲੇ ’ਚ ਦਖਲਅੰਦਾਜ਼ੀ ਕਰਨ ਲਈ ਇਕ ਮੰਗ ਪ¤ਤਰ ਦਿ¤ਤਾ ਸੀ ਤਾਂ ਕਿ ਰਾਵੀ-ਬਿਆਸ ਦੇ ਪਾਣੀ ਦਾ ਸਾਡਾ ਉ¤ਚਿਤ ਅਤੇ ਵਾਜਿਬ ਹਿੱਸਾ ਸੁਕੇ ਖੇਤਾਂ ਅਤੇ ਪਿਆਸੇ ਪਿੰਡਾਂ ’ਚ ਪੁ¤ਜਣਾ ਯਕੀਨੀ ਹੋਵੇ।ਉਨ੍ਹਾਂ ਨੇ ਕਿਹਾ ਕਿ ਪ੍ਰਦੇਸ਼ ਸਰਕਾਰ ਪੂਰੀ ਈਮਾਨਦਾਰੀ ਨਾਲ ਇਸ ਮਾਮਲੇ ਦੀ ਪੈਰਵੀ ਕਰ ਰਹੀ ਹੈ ਅਤੇ ਕਰਦੀ ਰਹੇਗੀ।ਸਰਕਾਰ ਲੋਕਾਂ ਦੇ ਹਿ¤ਤਾਂ ਦੀ ਸੁਰ¤ਖਿਆ ਲਈ ਹਰ ਸੰਭਵ ਕੋਸ਼ਿਸ਼ ਕਰੇਗੀ।ਉਨ੍ਹਾਂ ਨੇ ਕਿਹਾ ਕਿ 143 ਕਰੋੜ ਰੁਪਏ ਦੀ ਜਵਾਹਰ ਲਾਲ ਨਹਿਰੂ ਕੈਨਾਲ ਅਤੇ ਉਨ੍ਹਾਂ ਦੀ ਉਠਾਨ ਸਿਸਟਮ ਦੇ ਸੁਧਾਰ ਦੇ ਮੁ¤ਖ ਪ੍ਰਾਜੈਕਟ ’ਤੇ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ ਅਤੇ ਇਹ ਅਗਲੇ ਵਿੱਤ ਸਾਲ ’ਚ ਪੂਰੀ ਹੋਣ ਦੀ ਆਸ ਹੈ।ਰਾਜਪਾਲ ਨੇ ਕਿਹਾ ਕਿ ਚਾਲੂ ਵਿ¤ਤ ਸਾਲ ਦੌਰਾਨ 150 ਕਰੋੜ ਰੁਪਏ ਦੀ ਲਾਗਤ ਨਾਲ ਮੁ¤ਖ ਸੁਧਾਰ ਕੰਮ ਪੂਰੇ ਕੀਤੇ ਜਾਣਗੇ। ਅਗਲੇ 2 ਸਾਲਾਂ ’ਚ ਰਾਜ ਯੋਜਨਾ ਅਤੇ ਨਾਬਾਰਡ ਦੇ ਅਧੀਨ 125 ਚੈਨਲਾਂ ਅਤੇ 400 ਜਲ ਮਾਰਗਾਂ ਦਾ ਸੁਧਾਰ ਕੀਤਾ ਜਾਵੇਗਾ।

WRITTEN BY