Skip to content
Independent perspectives. Global stories.
BREAKING

ਸ਼ਿਵ ਸ਼ੰਭੂ ਨੌਜਵਾਨ ਸੇਵਕ ਸਭਾ ਨੇ 9 ਵਿਸ਼ਾਲ ਭੰਡਾਰਾ ਕਰਵਾਇਆ

Share this story

ਅੰਮ੍ਰਿਤਸਰ, 27 ਫਰਵਰੀ  (ਸੁਨੀਲ ਗੁਪਤਾ)- ਜਿਸ ਤਰ੍ਹਾਂ ਕਿ ਪੂਰੇ ਭਾਰਤ ਵਿਚ ਸ਼ਿਵ ਭਗਤਾਂ ਵਲੋਂ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ  ਸ਼ਿਵਰਾਤਰੀ ਮਨਾਈ ਗਈ ਉਸੇ ਤਰ੍ਹਾਂ ਪੀਰਾਂ ਪੈਗਾਂਬਰਾਂ ਦੀ ਧਰਤੀ ਵਜੋਂ ਜਾਣੇ ਜਾਂਦੇ ਸ਼੍ਰੀ ਅੰਮ੍ਰਿਤਸਰ ਵਿਖੇ ਸਾਰੇ ਮੰਦਿਰਾਂ ਨੂੰ ਦੁਲਹਨ ਵਾਂਗੂੰ ਸਜਾ ਕੇ ਸ਼ਿਵ ਭਗਤਾਂ ਨੇ ਸ਼ਿਵ ਮਹਿਮਾਂ ਦਾ ਗੁਣਗਾਣ ਕਰਕੇ ਸ਼ਿਵਰਾਤਰੀ ਮਨਾਈ ਗਈ। ਚਾਟੀਵਿੰਡ ਗੇਟ ਸਥਿਤ ਸ਼ਿਵ ਸੰਭੂ ਨੋਜਵਾਨ ਸੇਵਕ ਸਭਾ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 9 ਵਿਸ਼ਾਲ ਭੰਡਾਰਾ ਕਰਵਾਇਆ ਗਿਆ। ਸੰਸਥਾ ਦੇ ਮੁੱਖ ਸੇਵਾਦਾਰ ਸੁਨੀਲ ਗੁਪਤਾ ਨੇ ਦੱਸਿਆ ਕਿ ਉਹਨਾਂ ਵਲੋਂ ਪਹਿਲਾਂ ਭੋਲੇ ਸ਼ੰਕਰ ਜੀ ਦਾ ਸ਼ਗਨ ਮਗਰੋਂ ਸ਼ਿਵ ਵਿਆਹ ਦੀਆਂ ਸਾਰੀਆਂ ਰਸਮਾਂ ਪੂਰੀ ਸ਼ਰਧਾ ਨਾਲ ਕਰਵਾਈਆਂ ਗਈਆਂ। ਸਾਰਾ ਦਿਨ ਭੋਲੇ ਭੰਡਾਰੀ ਦੀ ਮਹਿਮਾਂ ਦੀ ਉਤਸਤ ਦਾ ਗੁਣਗਾਨ ਸ਼ੈਲੀ ਸਿੰਘ,ਕੇ ਐਸ ਕੰਮਾਂ ਐਂਡ ਪਾਰਟੀ ਵਲੋਂ ਕੀਤਾ ਗਿਆ ਦੇਰ ਰਾਤ ਨੂੰ ਵਿਸ਼ੇਸ਼ ਰੂਪ ਵਿਚ ਰਾਜਨ ਗਰੁੱਪ ਵਲੋਂ ਰਜੇਸ਼ ਕੌਂਡਲ ਨੇ ਭੋਲੇ ਬਾਬਾ ਦੀ ਮਹਿਮਾਂ ਦਾ ਗੁਣਗਾਣ ਕਰਕੇ ਸ਼ਿਵ ਭਗਤਾਂ ਨੂੰ ਝੂਮਣ ਨੂੰ ਮਜਬੂਰ ਕਰ ਦਿੱਤਾ ਤੇ ਸ਼ਿਵ ਭਗਤਾਂ ਨੇ ਭੰਗੜੇ ਪਾ ਆਪਣੀ ਖੁਸ਼ੀ ਦਾ ਇਜਹਾਰ ਕੀਤਾ। ਉਚੇਚੇ ਤੋਰ ਤੇ ਪ੍ਰੈਸ ਸੰਘਰਸ਼ ਜਰਨਲਿਸਟ ਐਸੋ ਰਜ਼ਿ ਪੰਜਾਬ ਦੇ ਸੂਬਾ ਪ੍ਰਧਾਨ ਸੰਜੀਵ ਪੁੰਜ,ਕੈਸ਼ੀਅਰ ਦੀਪਕ ਕੁਮਾਰ,ਜੋਗਿੰਦਰ ਜੌੜਾ,ਹਰਸ਼ ਪੁੰਜ,ਗੁਰਚਰਨ ਸਿੰਘ ਵੇਰਕਾ,ਰਮੇਸ਼ ਆਲੀਆ ਨੇ ਸ਼ਿਰਕਤ ਕੀਤੀ। ਇਸ ਮੌਕੇ ਆਸ਼ੂ ਅਗਰਵਾਲ,ਤਿਲਕ ਰਾਜ਼ ਕਪੜੇ ਵਾਲੇ,ਮੰਨੂੰ ਸਿੰਘ,ਕਵਲਜੀਤ ਸਿੰਘ ਕਿੰਗ, ਵਿਜੈ ਕੁਮਾਰ,ਗੁਲਸ਼ਨ ਕੁਮਾਰ,ਸਨੀ ਗਾਰਮੈਂਟ,ਓਮ ਪ੍ਰਕਾਸ਼, ਦਿਲਾਵਰ ਸਿੰਘ,ਜਗਦੀਸ਼ ਕੁਮਾਰ ਬੈਂਕ ਵਾਲੇ,ਰਜਿੰਦਰ ਕੁਮਾਰ ਰਾਜੂ,ਰਵਿੰਦਰ ਕੁਮਾਰ ਸੈਂਟਰੀ ਇੰਸਪੈਕਟਰ, ਨਾਗੀ ਸੈਂਟਰੀ ਇੰਸਪੈਕਟਰ,ਰਾਜ ਕੁਮਾਰ ਮੱਟੂ,ਵਿਜੈ ਕੁਮਾਰ,ਰਜੇਸ਼ ਕੁਮਾਰ,ਪਿੰ੍ਰਸ ਆਦਿ ਮੌਜੂਦ ਸਨ।

WRITTEN BY