ਦੇਹਰਾਦੂਨ, 25 ਫਰਵਰੀ (ਪੰਜਾਬ ਟਾਇਮਜ਼ ਬਿਊਰੋ)- ਉ¤ਤਰਾਖੰਡ ‘ਚ 15 ਫਰਵਰੀ ਨੂੰ ਹੋਈਆਂ ਵਿਧਾਨ ਸਭਾ ਚੋਣਾਂ ਲਈ ਮੁ¤ਖ ਸਟਾਰ ਪ੍ਰਚਾਰਕ ਦੇ ਰੂਪ ‘ਚ 10 ਫਰਵਰੀ ਨੂੰ ਹਰਿਦੁਆਰ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ‘ਚ ਚੋਣ ਜ਼ਾਬਤੇ ਦੀ ਉਲੰਘਣਾ ਦੇ ਮਾਮਲਾ ਕਾਫੀ ਗਰਮਾ ਗਿਆ ਹੈ। ਇਹ ਮਾਮਲਾ ਹੁਣ ਰਾਸ਼ਟਰਪਤੀ ਕੋਲ ਪਹੁੰਚ ਗਿਆ ਹੈ। ਇਸ ਮਾਮਲੇ ‘ਚ ਹਰਿਦੁਆਰ ਦੇ ਦੋ ਭਾਜਪਾ ਨੇਤਾਵਾਂ ਖਿਲਾਫ਼ ਮੁਕਦਮਾ ਵੀ ਦਰਜ ਕੀਤਾ ਜਾ ਚੁ¤ਕਾ ਹੈ।ਕਾਂਗਰਸ ਪ੍ਰਧਾਨ ਮੰਤਰੀ ਮੋਦੀ ਸਮੇਤ ਰੈਲੀ ’ਚ ਸ਼ਾਮਲ ਨੇਤਾਵਾਂ ਖਿਲਾਫ਼ ਚੋਣ ਜ਼ਾਬਤੇ ਦੀ ਉਲੰਘਣਾ ਦੇ ਮਾਮਲੇ ’ਚ ਮੁਕਦਮਾ ਦਰਜ ਕਰਵਾਉਣ ‘ਤੇ ਅੜੀ ਹੋਈ ਹੈ। ਕਾਂਗਰਸ ਨੇ ਰਾਜਪਾਲ ਰਾਹੀਂ ਰਾਸ਼ਟਰਪਤੀ ਨੂੰ ਮੰਗ ਪ¤ਤਰ ਭੇਜ ਕੇ ਪ੍ਰਧਾਨ ਮੰਤਰੀ ਸਮੇਤ ਉ¤ਥੇ ਮੌਜੂਦ ਸਾਰੇ ਨੇਤਾਵਾਂ ਖਿਲਾਫ਼ ਮਾਮਲਾ ਦਰਜ ਕਰਵਾਉਣ ਦੀ ਮੰਗ ਕੀਤੀ ਹੈ। ਕਾਂਗਰਸ ਨੇ ਇਕ ਸਬੰਧੀ ਦਿ¤ਲੀ ‘ਚ ਮੁ¤ਖ ਚੋਣ ਕਮਿਸ਼ਨ ਕੋਲ ਵੀ ਸ਼ਿਕਾਇਤ ਕਰਨ ਦਾ ਫੈਸਲਾ ਕੀਤਾ ਹੈ।ਦ¤ਸਣਯੋਗ ਹੈ ਕਿ ਚੋਣ ਕਮਿਸ਼ਨ ਦੇ ਨਿਰਦੇਸ਼ ਮੁਤਾਬਕ, ਰੈਲੀ ਦੀ ਮਨਜ਼ੂਰੀ ਚੋਣ ਕਮਿਸ਼ਨ ਕੋਲੋਂ ਲੈਣੀ ਜ਼ਰੂਰੀ ਹੈ।ਚੋਣਾਂ ਦੌਰਾਨ ਸੂਬੇ ’ਚ ਧਾਰਾ 144 ਲਾਗੂ ਹੁੰਦੀ ਹੈ, ਜਿਸ ਕਾਰਨ ਕਿਤੇ ਵੀ ਪੰਜ ਤੋਂ ਵਧ ਲੋਕ ਇਕ¤ਠੇ ਨਹੀਂ ਹੋ ਸਕਦੇ ਪਰ ਭਾਜਪਾ ਦੀ ਜ਼ਿਲ੍ਹਾ ਇਕਾਈ ਤੋਂ ਲੈ ਕੇ ਸੂਬਾ ਇਕਾਈ ਤ¤ਕ ਕੋਈ ਵੀ ਚੋਣ ਕਮਿਸ਼ਨ ਨੂੰ ਰੈਲੀ ਦੀ ਮਨਜ਼ੂਰੀ ਸਬੰਧੀ ਜਾਇਜ਼ ਦਸਤਾਵੇਜ ਨਹੀਂ ਦਿਖਾ ਸਕਿਆ, ਜਿਸ ਤੋਂ ਬਾਅਦ ਇਹ ਮਾਮਲਾ ਵਧਦਾ ਜਾ ਰਿਹਾ ਹੈ।



