Skip to content
Independent perspectives. Global stories.
BREAKING

ਛੇਹਰਾਟਾ ਦਾਣਾ ਮੰਡੀ ਵਿੱਖੇ ਸ਼੍ਰੀ ਰਾਮ ਆਟੋ ਮਾਲ ਨੇ ਜ਼ਬਤ ਕੀਤੇ ਵਾਹਨਾਂ ਦੀ ਕੀਤੀ ਨੀਲਾਮੀ

Share this story

ਅੰਮ੍ਰਿਤਸਰ, 25 ਫਰਵਰੀ (ਦਵਾਰਕਾ ਨਾਥ ਰਾਣਾ)- ਅੱਜ ਛੇਹਰਾਟਾ ਦਾਨਾ ਮੰਡੀ ਵਿੱਖੇ ਸ਼੍ਰੀ ਰਾਮ ਆਟੋ ਮਾਲ ਨੇ ਯੂਜ ਅਤੇ ਜ਼ਬੱਤ ਕੀਤੇ 39 ਵਾਹਨਾਂ ਦੀ ਬੋਲੀ ਰਾਹੀਂ ਨੀਲਾਮੀ ਕੀਤੀ ਗਈ ਅਤੇ ਸ਼੍ਰੀ ਰਾਮ ਆਟੋਮਾਲ ਵਲੋਂ 6ਵਾਂ ਸੈਲੀਬਰੇਸ਼ਨ ਮਨਾਇਆ ਅਤੇ ਕੇਕ ਕੱਟ ਕੇ ਇਸ ਰਸਮ ਨੂੰ ਅਦਾ ਕੀਤਾ। ਇਸ ਮੋਕੇ ਤੇ ਸ਼੍ਰੀ ਰਾਮ ਆਟੋ ਮਾਲ ਦੇ ਹੈਡ ਮੈਨੇਂਜਰ ਸ਼੍ਰ : ਵਚਿਤਰ ਸਿੰਘ ਜੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਸ਼੍ਰੀ ਰਾਮ ਆਟੋ ਮਾਲ ਵਲੋਂ ਉੁਨ੍ਹਾਂ ਨੂੰ ਸਨਮਾਨਿਤ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ,ਇਸ ਮੋਕੇ ਤੇ ਤਕਰੀਬਨ 200 ਦੇ ਕਰੀਬ ਬੋਲੀ ਦੇਣ ਵਾਲਿਆਂ ਨੇ ਸ਼ਿਰਕਤ ਕੀਤੀ  ਅਤੇ ਇਸ ਨਿਲਾਮੀ ਵਿੱਚ ਯੂਜ ਅਤੇ ਜ਼ਬੱਤ ਕੀਤੇ ਗਏ39 ਵਾਹਨਾ ਦੀ ਬੋਲੀ ਕਰਵਾਈ ਗਈ, ਜਿੱਦੇ ਵਿੱਚ ਬਲੀ ਦੇਣ ਵਾਲਿਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਇਸ ਮੌਕੇ ’ਤੇ ਹੈਡ ਮੈਨੇਂਜਰ ਸ਼੍ਰ : ਵਚਿਤਰ ਸਿੰਘ, ਮੈਨੇਂਜਰ ਹਰੀਸ਼, ਮੈਨੇਂਜਰ ਬਰਾਂਚ ਹਰਸ਼, ਰਾਕੇਸ਼, ਰਾਕੇਸ਼ ਸਿੰਘ, ਅਹੀਵਾ ਜੈਨ, ਅਜੇ ਕੁਮਾਰ, ਕੁਲਵਿੰਦਰ, ਰਾਜਿੰਦਰ ਆਦਿ ਤੋ ਇਲਾਵਾ ਸੈਂਕੜੇ ਬੋਲੀ ਦਾਤਾ ਹਾਜ਼ਰ ਸਨ।

WRITTEN BY