ਬਰੇਟਾ, 25 ਫਰਵਰੀ (ਸੁਖਜਿੰਦਰ ਸੰਘਰੇੜੀ, ਜੈਲ ਕੌਰ)- ਸਥਾਨਕ ਪ੍ਰਾਚੀਨ ਰੁਦਰਾਪੁਰੀ ਸ਼ਿਵ ਮੰਦਰ ਵਿਖੇ ਸ਼ਿਵ ਸ਼ਕਤੀ ਸਭਾ ਵੱਲੋ ਮਹਾ ਸ਼ਿਵਰਾਤਰੀ ਦਾ ਦਿਹਾੜਾ ਧੁਮਧਾਮ ਨਾਲ ਮਨਾਇਆ ਗਿਆ ਅਤੇ ਰਾਤ ਸਮੇ ਸ਼ਿਵ ਭੋਲੇ ਦਾ ਜਾਗਰਣ ਕਰਵਾਇਆ। ਜਿਸ ਵਿੱਚ ਲਭ ਕੁਸ਼ ਜਾਰਗਣ ਪਾਰਟੀ ਕੁਰਕਸ਼ੇਤਰ ਵੱਲੋ ਸਾਰੀ ਰਾਤ ਸ਼ਿਵਜੀ ਦਾ ਗੁਣਗਾਣ ਕੀਤਾ ਗਿਆ। ਇਸ ਸਮੇਂ ਸ਼ਿਵਜੀ ਅਤੇ ਮਾਤਾ ਪਾਰਵਤੀ ਦੀਆਂ ਸੁੰਦਰ ਝਾਕੀਆਂ ਦਿਖਾਈਆਂ ਗਈਆਂ। ਇਸ ਸਮੇ ਸ਼ਰਧਾਲੂਆਂ ਵੱਲੋਂ ਸਿਵ ਜਾਗਰਣ ਦਾ ਅਨੰਦ ਲਿਆ ਗਿਆ। ਸਵੇਰੇ ਵੇਲੇ ਅਟੁੱਤ ਭੰਡਾਰਾ ਵਰਤਾਇਆ ਗਿਆ।



