ਰਾਮਪੁਰਾ ਫੂਲ, 24 ਜਨਵਰੀ (ਕੁਲਜੀਤ ਸਿੰਘ ਢੀਂਗਰਾ)- ਸੜਕ ਹਾਦਸੇ ਵਿੱਚ ਇਕ ਵਿਅਕਤੀ ਗਭੀਰ ਜਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਮਿਲੀ ਜਾਨਕਾਰੀ ਅਨੂਸਾਰ ਮੋੜ ਰੋਡ ਤੇ ਸਥਿਤ ਪਿੰਡ ਮੰਡੀ ਕਲਾ ਦੇ ਨਜਦੀਕ ਰੇਹੜੀ ਨੂੰ ਕਾਰ ਦੀ ਫੇਟ ਵੱਜਣ ਨਾਲ ਰੇਹੜੀ ਚਾਲਕ ਗਭੀਰ ਜਖਮੀ ਹੋ ਗਿਆ ਅਤੇ ਕਾਰ ਚਾਲਕ ਮੋਕੇ ਤੋ ਫਰਾਰ ਹੋ ਗਿਆ ਇਤਲਾਹ ਮਿਲਣ ਤੇ ਸਹਾਰਾ ਗਰੁੱਪ ਪੰਜਾਬ ਦੀ ਐਬੂਲੈਸ ਘਟਨਾ ਵਾਲੀ ਥਾਂ ਤੇ ਪਹੁਚ ਕੇ ਜਖਮੀ ਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆਂ ਗਿਆ ਜਾਨਕਾਰੀ ਮੁਤਾਬਕ ਕਾਰ ਨੰਬਰ ਡੀ.ਐਲ.2ਸੀ.ਬੀ.8634 ਜੋ ਕਿ ਰਾਮਪੁਰਾ ਤੋ ਮੰਡੀ ਕਲਾਂ ਜਾ ਰਹੀ ਸੀ ਅਤੇ ਰੇਹੜੀ ਚਾਲਕ ਵੀ ਪਿੰਡ ਰਾਮਪੁਰਾ ਤੋ ਮੰਡੀ ਕਲਾ ਜਾ ਰਿਹਾ ਸੀ। ਜ਼ਖਮੀ ਦੀ ਪਹਿਚਾਨ ਸੁਨੀਲ ਕੁਮਾਰ 22 ਪੁਤਰ ਦਿਨੇਸ ਕੁਮਾਰ ਵਾਸੀ ਪਿੰਡ ਰਾਮਪੁਰਾ ਵਜੋ ਹੋਈ। ਜ਼ਖਮੀ ਦੀ ਹਾਲਤ ਗਭੀਰ ਹੋਣ ਕਾਰਨ ਉਸ ਨੂੰ ਆਦੇਸ ਬਠਿੰਡਾ ਰੈਫਰ ਕਰ ਦਿਤਾ।



