ਸਮਾਣਾ, 25 ਫਰਵਰੀ (ਪ੍ਰੇਮ ਵਧਵਾ, ਰਿਸ਼ਵ ਮਿੱਤਲ)- ਜਿਵੇ ਜਿਵੇ 11 ਮਾਰਚ ਨੇੜੇ ਆ ਰਹੀ ਹੈ ਸ਼ੋਸ਼ਲ ਮੀਡੀਆਂ ਅਤੇ ਪਿੰਡਾਂ ਚ ਬਣੀਆ ਸਥਾਂ ਚ ਬੈਠੇ ਕਿਸਾਨ ਜਿੰਮੀਦਾਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਦੀਆਂ ਫਸਲਾ ਨੂੰ ਯਾਦ ਕਰ ਰਹੇ ਹਨ ਕਿਉਕਿ ਇਕ ਕੈਪਟਨ ਅਮਰਿੰਦਰ ਸਿੰਘ ਦੀ ਹੀ ਸਰਕਾਰ ਵੇਲੇ ਕਿਸਾਨ ਭਰਾਵਾਂ ਨੂੰ ਮੰਡੀਆਂ ਵਿਚ ਆਪਣੀਆ ਫਸਲਾ ਵੇਚਣ ਲਈ ਮੰਡੀਆ ਵਿਚ ਰਾਤ ਨਹੀ ਗੁਜਾਰੀ ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਪਰਮਜੀਤ ਸਿੰਘ ਬਬੂ ਸਾਬਕਾ ਐ¤ਮ. ਸੀ. ਅਤੇ ਜਾਟ ਮਹਾ ਸਭਾ ਸਮਾਣਾ ਦੇ ਇੰਚ: ਅਤੇ ਸਜੀਵ ਗਰਗ ਐਟੀਡਰਗ ਜ਼ਿਲ੍ਹੇ ਦੇ ਚੇਅਰਮੈਂਨ ਨੇ ਸਾਂਝੇ ਬਿਆਨ ਚ ਸਜੀਵ ਗਰਗ ਨੇ ਕਿਹਾ ਕਿ ਕੇਦਰ ਦੀ ਸਰਕਾਰ ਨੇ ਨੋਟ ਬੰਦੀ ਕਰਕੇ ਕਾਲਾ ਧਨ ਕਡਵਾਉਣ ਲਈ ਜੋ ਫੈਸਲੇ ਲਏ ਹਨ ਉਹ ਕੇਦਰ ਦੀ ਸਰਕਾਰ ਮਿਲਿਆ ਕਾਲਾ ਧਨ ਉਜਾਗਰ ਕਰੇ ਅਤੁ ਉਨ੍ਹਾ ਕਿਹਾ ਕਿ ਬਹੁਤ ਸਮਾਂ ਬੀਤਨ ਤੋ ਬਾਅਦ ਵੀ ਆਮ ਜਨਤਾ ਨੂੰ ਬੈਂਕਾਂ ਤੋ ਕੈਸ਼ ਨਾ ਮਿਲਣ ਕਰਕੇ ਜਨਤਾ ਦੇ ਕਾਰੋਬਾਰ ਤੇ ਬਹੁਤ ਹੀ ਮਾੜਾ ਅਸਰ ਪਿਆਂ ਹੈ ਮੰਡੀਆ ਵਿਚ ਕਿਸਾਨਾਂ ਨੂੰ ਆਪਣੀਆਂ ਸਬਜ਼ੀਆਂ ਦੇ ਵਾਜਬ ਭਾਅ ਨਾ ਮਿਲਣ ਕਰਕੇ ਨਮੌਸ਼ੀ ਦਾ ਸਾਹਮਣਾ ਕਰਣਾ ਪੈ ਰਿਹਾ ਹੈ ਅਤੇ ਲੰਬਾ ਟਾਈਮ ਬੀਤਣ ਤੋ ਬਾਅਦ ਵੀ ਏ. ਟੀ. ਐ¤ਮ. ਦੇ ਬਾਹਰ ਵੀ ਲੰਬੀਆਂ ਲਾਈਨਾ ਲਗੀਆਂ ਪਈਆਂ ਹਨ ਜੇਕਰ ਕਿਸੇ ਵੇਲੇ ਭੁੱਲ ਭੁੱਲੇਖੇ ਕਿਸੇ ਏ. ਟੀ. ਐ¤ਮ. ਵਿਚ ਕੈਸ਼ ਆ ਜਾਵੇ ਤਾਂ ਸ਼ਹਿਰ ਵਾਸੀ ਕੈਸ਼ ਕਢਵਾਉਣ ਲਈ ਭਾਰੀ ਮੁਸੀਬਤਾਂ ਦਾ ਸਾਹਮਣਾ ਕਰਦੇ ਹਨ ਅਤੇ ਸਜੀਵ ਗਰਗ ਨੇ ਕਿਹਾ ਕਿ ਕਈ ਬੈਂਕਾਂ ਨੇ ਤਾਂ ਖਾਲੀ ਏ. ਟੀ. ਐ¤ਮ. ਦੇ ਬਾਹਰ ਸਿਕਊਟੀਗਾਰਡ ਵਿਖਾਵੇ ਲਈ ਹੀ ਬਿਠਾ ਰਖੇ ਹਨ ਅਤੇ ਅਕਾਲੀ ਭਾਜਪਾ ਸਰਕਾਰ ਨੇ ਪਿਛਲੇ 10 ਸਾਲ ਪੰਜਾਬ ਨੂੰ ਰੱਜ ਕੇ ਲੁੱਟਿਆ ਹੈ ਤੇ ਹੁਣ ਵਿਕਾਸ ਦੇ ਝੂਠੇ ਦਾਅਵੇ ਕਰ ਰਹੇ ਹਨ ਪਿੰਡਾਂ ਵਿਚ ਵਿਕਾਸ ਨਾਅ ਦੀ ਕੋਈ ਚੀਜ ਨਜ਼ਰ ਨਹੀ ਆਉਦੀ ਜਿਸ ਤੋ ਅੰਦਾਜਾ ਲਗਾਇਆ ਜਾ ਸਕੇ ਕਿ ਪੰਜਾਬ ਦਾ ਵਿਕਾਸ ਹੋਇਆ ਹੈ ਕਿਸਾਨ ਨਾਲ ਝੂਠੀ ਹਮਦਰਦੀ ਦਿਖਾਉਣ ਵਾਲੀ ਸਰਕਾਰ ਦੇ ਰਾਜ ਅੰਦਰ ਅਨੇਕਾ ਹੀ ਕਿਸਾਨਾਂ ਨੇ ਖੁਦਕੁਸ਼ੀਆ ਕੀਤੀਆ ਪਰ ਇਨ੍ਹਾਂ ਨੇ ਉਹਨਾਂ ਦੀ ਕੋਈ ਸਾਰ ਨਹੀਂ ਲਈ।



