Skip to content
Independent perspectives. Global stories.
BREAKING

ਮਾਰਕੀਟ ਕਮੇਟੀ ਮੂਨਕ ਦੀ ਚੇਅਰਮੈਨੀ ਵਿਵਾਦ ’ਚ-ਸ਼ਿਕਾਇਤ ਮਿਲਣ ’ਤੇ ਹੋਵੇਗੀ ਕਾਰਵਾਈ : ਚੋਣ ਕਮਿਸ਼ਨਰ ਵੀ.ਕੇ. ਸਿੰਘ

Share this story

ਮੂਨਕ, 24 ਫਰਵਰੀ (ਕੁਲਵੰਤ ਦੇਹਲਾ)- ਮਾਰਕੀਟ ਕਮੇਟੀ ਮੂਨਕ ਦੀ ਚੇਅਰਮੈਨ ਦਾ ਆਹੁਦਾ ਉਸ ਸਮੇ ਵਿਵਾਦਾਂ ਦੇ ਘੇਰੇ ਵਿੱਚ ਆ ਗਈ। ਜਦੋਂ ਮੰਡੀ ਬੋਰਡ ਦੇ ਅਧਿਕਾਰੀਆਂ ਨੇ ਮਿਲੀ ਭੁਗਤ ਕਰਕੇ ਗੁਰਦੀਪ ਸਿੰਘ ਮਕੋਰੜ ਨੂੰ ਕਮੇਟੀ ਦਾ ਚੇਅਰਮੈਨ ਨਿਯੁਕਤ ਕਰਕੇ ਸਰੇਆਮ ਚੋਣ ਜਾਬਤੇ ਦੀ ਉਲੰਘਣਾ ਕੀਤੀ ਹੈ। ਇਸ ਸਬੰਧੀ  ਵਿਖੇ ਕਮੇਟੀ ਐਕਟਿੰਗ ਚੇਅਰਮੈਨ ਨਿਰਮਲ ਸਿੰਘ ਕੜੈਲ ਨੇ ਪੱਤਰਕਾਰਾਂ ਨੂੰ ਜਾਖਲ ਮੰਡੀ ਵਿਖੇ  ਜਾਣਕਾਰੀ ਦਿੰਦਿਆ ਦੱਸਿਆ ਕਿ ਕਮੇਟੀ ਮੂਨਕ ਦੇ ਚੇਅਰਮੈਨ ਗੋਲਡੀ ਚੀਮਾ ਨੇ ਪਿਛਲੇ ਸਾਲ ਅਸਤੀਫਾ ਦੇਣ ਤੋ ਬਆਦ ਇਹ ਸੀਟ ਖਾਲੀ ਹੋਣ ਕਰਕੇ ਸ਼: ਕੜੈਲ ਨੂੰ ਐਕਟਿੰਗ ਚੇਅਰਮੈਨ ਬਣਾ ਦਿੱਤਾ ਸੀ। ਲੇਕਿਨ ਕਮੇਟੀ ਦੇ ਅਧਿਕਾਰੀਆਂ ਨੇ ਚੋਣ ਕਮਿਸਨਰ ਦੇ ਹੁਕਮਾਂ ਨੂੰ ਛਿੱਕੇ ਤੇ ਟੰਗ ਕੇ ਗੁਰਦੀਪ ਸਿੰਘ ਮਕੋਰੜ ਨੂੰ ਚੇਅਰਮੈਨ ਦਾ ਆਹੁੱਦਾ ਦੇ ਕੇ ਸਰੇਆਮ ਉਲੰਘਣਾ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋ ਉਨ੍ਹਾ ਨੂੰ 15 ਜੁਲਾਈ 2016 ਨੂੰ ਐਕਟਿੰਗ ਚੇਅਰਮੈਨ ਨਿਯੁਕਤ ਕੀਤਾ ਸੀ। ਜਦ ਕਿ ਇਸ ਤੋ ਬਾਦ ਪੰਜਾਬ ਸਰਕਾਰ ਦੇ ਖੇਤੀਬਾੜੀ ਵਿਭਾਗ ਦੇ ਵਧੀਕ ਮੁੱਖ ਸਕੱਤਰ (ਵਿਕਾਸ) ਵੱਲੋਂ ਪੱਤਰ ਨੂੰ (853855) 15-2014 ਮਿਤੀ 4 ਅਕਤੂਬਰ 2016 ਨੂੰ ਚੇਅਰਮੈਨ ਨਿਯੁਕਤ ਕੀਤੇ ਗਏ ਸੀ। ਪਰੁੰਤ ਕੁਝ ਕਾਰਨਾਂ ਕਰਕੇ ਇੰਨਾ ਨੂੰ ਬਤੋਰ ਚੇਅਰਮੈਨ ਆਹੁਦਾ ਨਹੀਂ ਸੰਭਾਲਿਆ। ਜਦ ਕਿ 4 ਜਨਵਰੀ 2017 ਤੋ ਪੰਜਾਬ ਭਰ ਵਿੱਚ 11 ਮਾਰਚ 2017 ਤੱਕ ਚੋਣ ਜਾਬਤਾ ਲੱਗ ਗਿਆ ਸੀ।ਅਤੇ ਜਦ ਕਿ ਕਿਸੇ ਵੀ ਵਿਭਾਗ ਵਿੱਚ ਰਾਜਨੀਤਿਕ ਨਿਯੁਕਤੀ ਨਹੀ ਹੋ ਸਕਦੀ। ਲੇਕਿਨ ਕਮੇਟੀ ਦੇ ਅਧਿਕਾਰੀਆ ਨੇ 23 ਫਰਵਰੀ ਨੂੰ ਚੇਅਰਮੈਨ ਬਣਾ ਕੇ ਉ¤ਚ ਅਧਿਕਾਰੀਆ ਨੂੰ  ਲਿਖਤੀ ਰੂਪ ਵਿੱਚ ਜਾਣੂ ਕਰਵਾ ਦਿੱਤਾ ਹੈ।ਇਸ ਸਬੰਧੀ ਜਦੋ ਐਸ.ਡੀ ਐਮ ਬਿਕਰਮਜੀਤ ਸਿੰਘ ਸੇਰਗਿੱਲ,ਡਿਪਟੀ ਕਮਿਸਨਰ ਸੰਗਰੂਰ ਅਨੁਭਵ ਤ੍ਰਿਖਾ ਅਤੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੀ ਕੇ ਸਿੰਘ ਨਾਲ ਫੋਨ ਤੇ ਗੱਲ ਕੀਤੀ ਤਾਂ ਉਨ੍ਹਾ ਕਿਹਾ ਕਿ ਇਸ ਸਬੰਧੀ ਕੋਈ ਵੀ ਸਿਕਾਇਤ ਮਿਲਣ ਤੋ ਬਾਦ ਜਾਚ ਪੜਤਾਲ ਕਰਕੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਸਰੰਪਚ ਤਰਸੇਮ ਸਿੰਘ ਗੁਰੁ ਨਾਨਕ ਨਗਰ, ਸਰਪੰਚ ਭਗਵਾਨ ਸਿੰਘ ਬਖੋਰਾ ਖੁਰਦ, ਸਰਪੰਚ ਕਰਮਜੀਤ ਸਿੰਘ ਭੁਤਗੜ, ਪ੍ਰਧਾਨ ਰਾਜਿੰਦਰ ਸਿੰਘ ਕੜੈਲ ਵੀ ਹਾਜ਼ਰ ਸਨ।

WRITTEN BY