Skip to content
Independent perspectives. Global stories.
BREAKING

ਪੁਲਿਸ ਵੱਲੋਂ ਹਰਿਆਣਾ ਸਰਹੱਦ ਨਾਲ ਵਿਸ਼ੇਸ਼ ਚੌਕਸੀ

Share this story

ਤਲਵੰਡੀ ਸਾਬੋ, 23 ਫਰਵਰੀ (ਰਾਮ ਰੇਸ਼ਮ ਨਥੇਹਾ)- ਸਤਲੁਜ ਯਮੁਨਾ ਲਿੰਕ ਨਹਿਰ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਦੇ ਫੈਸਲੇ ‘ਤੇ ਪ੍ਰਤੀਕਰਮ ਦਿੰਦਿਆਂ ਨਹਿਰ ਦੀ ਉਸਾਰੀ ਦੇ ਪੱਖ ਵਿੱਚ ਐਲਾਨੇ ਅਤੇ ਹਰਿਆਣਾ ਦੀਆਂ ਹੋਰ ਜਥੇਬੰਦੀਆਂ ਵੱਲੋਂ ਪੰਜਾਬ ਦੇ ਸ਼ੰਭੂ ਬਾਰਡਰ ਤੋਂ ਅੰਦਰ ਦਾਖਿਲ ਹੋਣ ਦੀ ਸੂਚਨਾ ਮਿਲਦਿਆਂ ਹੀ ਪੰਜਾਬ ਰਾਜ ਮਾਰਗ ਨੰਬਰ 17 ‘ਤੇ ਵਸੇ ਪੰਜਾਬ ਦੇ ਆਖਰੀ ਅਤੇ ਹਰਿਆਣਾ ਨਾਲ ਲੱਗਦੇ ਪਿੰਡ ਨਥੇਹਾ ਦੇ ਬੱਸ ਸਟੈਂਡ ‘ਤੇ ਪੁਲਿਸ ਛਾਉਣੀ ਵਰਗਾ ਮਾਹੌਲ ਪੈਦਾ ਹੋਣ ਨਾਲ ਪਿੰਡ ਵਾਸੀਆਂ ਅਤੇ ਆਸ ਪਾਸ ਦੇ ਪਿੰਡਾਂ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।
ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਅੰਦਰ ਸ਼ਾਂਤੀ ਦਾ ਮਾਹੌਲ ਬਣਾਈ ਰੱਖਣ ਅਤੇ ਹਰਿਆਣਾ ਵੱਲੋਂ ਪੰਜਾਬ ਅੰਦਰ ਦਾਖਿਲ ਹੋਣ ਵਾਲੇ ਦੰਗਾਕਾਰੀਆਂ ਨੂੰ ਰੋਕਣ ਲਈ ਇੱਥੇ ਇਹ ਪੁਲਿਸ ਨਾਕਾ ਤਾਇਨਾਤ ਕੀਤਾ ਗਿਆ ਹੈ।
ਡੀ ਐੱਸ ਪੀ ਤਲਵੰਡੀ ਸਾਬੋ ਸ੍ਰੀ ਜਗਦੀਸ਼ ਕੁਮਾਰ ਦੀ ਅਗਵਾਈ ਵਿੱਚ ਲਗਾਇਆ ਇਹ ਨਾਕਾ ਆਮ ਲੋਕਾਂ ਦੀ ਸੁਰੱਖਿਆ ਅਤੇ ਇਲਾਕੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਬਹਾਲ ਰੱਖਣ ਲਈ ਵੀ ਲਾਇਆ ਗਿਆ ਹੈ।
ਉਧਰ ਇਹ ਵੀ ਪਤਾ ਲੱਗਿਆ ਹੈ ਕਿ ਸੁਪਰੀਮ ਕੋਰਟ ਦੇ ਫੈਸਲੇ ਅਨੁਸਾਰ ਆਪਣਾ ਹੱਕ ਲੈਣ ਲਈ ਹਰਿਆਣਾ ਦੀਆਂ ਕੁੱਝ ਜਥੇਬੰਦੀਆਂ ਵੱਲੋਂ ਸ਼ੰਭੂ ਬਾਰਡਰ ਨਾਕਾ ਤੋੜ ਕੇ ਪੰਜਾਬ ਵਿੱਚ ਹਾਈਵੇ ‘ਤੇ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ ਜਿਸ ਦੇ ਚਲਦਿਆਂ ਹਲਕੇ ਵਿਚੋਂ ਸ਼ਿਵਰਾਤਰੀ ਦੇ ਤਿਉਹਾਰ ਦੇ ਮੱਦੇਨਜ਼ਰ ਗੰਗਾ ਜਲ ਲੈਣ ਗਏ ਕਾਂਵੜੀਆਂ ਦੇ ਪਰਿਵਾਰ ਕਾਫੀ ਚਿੰਤਿਤ ਦਿਖਾਈ ਦੇ ਰਹੇ ਹਨ।

WRITTEN BY