Skip to content
Independent perspectives. Global stories.
BREAKING

ਨਿਸ਼ਕਾਮ ਸੇਵਾ ਭਾਰਤੀ ਟਰੱਸਟ ਵੱਲੋਂ 23ਵਾਂ ਸਕਾਲਰਸ਼ਿਪ ਵੰਡ ਅਤੇ ਸਨਮਾਨ ਸਮਾਰੋਹ 26 ਨੂੰ

Share this story

ਜਲੰਧਰ, 23 ਫਰਵਰੀ (ਪੰਜਾਬ ਟਾਇਮਜ਼ ਬਿਊਰੋ)- ਸਮਾਜ ਸੇਵਾ ਦੇ ਖੇਤਰ ਵਿੱਚ ਵੱਡਾ ਯੋਗਦਾਨ ਪਾ ਰਹੇ ਸ਼ਹਿਰ ਦੇ ਨਿਸ਼ਕਾਮ ਸੇਵਾ ਭਾਰਤੀ ਟਰੱਸਟ ਵੱਲੋਂ 23ਵਾਂ ਸਾਲਾਨਾ ਸਕਾਲਰਸ਼ਿਪ ਵੰਡ ਸਮਾਗਮ ਅਤੇ ਸਨਮਾਨ ਸਮਾਰੋਹ 26 ਫਰਵਰੀ ਐਤਵਾਰ ਨੂੰ ਸਵੇਰੇ 10:30 ਵਜੇ ਡੀਏਵੀ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨਾਲੌਜੀ (ਡੈਵੀਏਟ) ਕਬੀਰ ਨਗਰ ਜਲੰਧਰ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਵਿੱਚ ਹੋਣਹਾਰ ਬੱਚਿਆਂ ਨੂੰ ਸਕਾਲਰਸ਼ਿਪ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਖੇਡਾਂ, ਅਧਿਆਪਨ ਅਤੇ ਮੀਡੀਆ ਦੇ ਖੇਤਰ ਵਿੱਚ ਉੱਘਾ ਯੋਗਦਾਨ ਪਾਉਣ ਵਾਲੀਆਂ ਸ਼ਖਸੀਅਤਾਂ ਨੂੰ ਵਿਸ਼ੇਸ਼ ਸਨਮਾਨ ਦਿੱਤਾ ਜਾਣਾ ਹੈ।
ਸ਼ਹਿਰ ਦੇ ਕੰਨ, ਨੱਕ ਅਤੇ ਗਲੇ ਦੇ ਰੋਗਾਂ ਦੇ ਪ੍ਰਸਿੱਧ ਸਰਜਨ ਡਾ. ਰਵਿੰਦਰ ਵਰਮਾ ਦੀ ਅਗਵਾਈ ਹੇਠ ਕਰਵਾਏ ਜਾ ਰਹੇ ਇਸ ਅਹਿਮ ਸਮਾਗਮ ਵਿੱਚ ਜਲੰਧਰ ਤੋਂ ਮੈਂਬਰ ਪਾਰਲੀਮੈਂਟ ਚੌਧਰੀ ਸੰਤੋਖ ਸਿੰਘ ਮੁੱਖ ਮਹਿਮਾਨ ਵਜੋਂ ਹਾਜ਼ਰੀ ਭਰਨਗੇ, ਜਦੋਂਕਿ ਡੈਵੀੇਏਟ ਦੇ ਪ੍ਰਿੰਸੀਪਲ ਡਾ. ਮਨੋਜ ਕੁਮਾਰ, ਸਵੀ ਇੰਟਰਨੈਸ਼ਨਲ ਦੇ  ਸ੍ਰੀ ਅਸ਼ੋਕ ਵਰਮਾ ਅਤੇ ਕਾਸਮੋ ਗਰੁੱਪ ਦੇ ਸ੍ਰੀ ਪ੍ਰਵੀਨ ਅਹੂਜਾ ਸਨਮਾਨਿਤ ਮਹਿਮਾਨ ਹੋਣਗੇ। ਜ਼ਿਕਰਯੋਗ ਹੈ ਕਿ ਸਾਬਕਾ ਆਈ.ਆਰ.ਐਸ. ਅਧਿਕਾਰੀ ਸ. ਮਹਿੰਦਰ ਸਿੰਘ ਇਸ ਸੰਸਥਾ ਦੇ ਪੈਟਰਨ ਹਨ। ਸੀਏ ਸ੍ਰੀ ਅਸ਼ਵਨੀ ਗੁਪਤਾ ਸੈਕਟਰੀ, ਡਾ. ਕਪਿਲ ਗੁਪਤਾ ਜੁਆਇੰਟ ਸੈਕਟਰੀ, ਡਾ. ਨੀਲੂ ਵਰਮਾ ਖਜ਼ਾਨਚੀ,  ਡਾ. ਬੀਐਮ ਅਬਰੌਲ, ਸ੍ਰੀ ਐਸ.ਡੀ. ਕਤਿਆਲ, ਸ. ਮਨਜਿੰਦਰ ਸਿੰਘ ਚੌਧਰੀ ਸ. ਕਰਨ ਬਜਾਜ ਅਤੇ ਸ੍ਰੀ ਵੀਕੇ ਸੰਗਰ ਟਰੱਸਟੀ ਹਨ।

WRITTEN BY