ਸਰਦੂਲਗੜ੍ਹ, 23 ਫਰਵਰੀ (ਵਿਪਨ ਗੋਇਲ, ਬਲਜੀਤ ਪਾਲ)- ਮਾਤਾ ਬਿਮਲਾ ਦੇਵੀ ਜੀ ਉਭੈ ਵਾਲਿਆ ਦੀ ਅਪਾਰ ਕ੍ਰਿਪਾ ਸਦਕਾ ਸਰਦੂਲਗੜ੍ਹ ਸ਼ਹਿਰ ਵਿੱਚ ਗੁਰਦੁਆਰਾ ਰੋਡ ਉਪਰ ਬਣੇ ਜੈ ਮਾਂ ਜਵਾਲਾ ਮੰਦਰ ਵਿਖੇ ਮਾਂ ਜਵਾਲਾ ਜੀ ਦੀ ਅਤੇ ਸ਼ਿਵ ਪਰਿਵਾਰ ਦੀ ਮੂਰਤੀ ਸਥਾਪਨਾ ਕੀਤੀ ਜਾ ਰਹੀ ਹੈ। ਇਸ ਮੂਰਤੀ ਸਥਾਪਨਾ ਤੋ ਪਹਿਲਾ ਹਿੰਦੂ ਧਰਮ ਦੀ ਰੀਤ ਅਨੁਸਾਰ ਸਾਰੇ ਸਹਿਰ ਵਿੱਚ ਨਗਰ ਪਰਿਕ੍ਰਮਾ ਕੀਤੀ ਗਈ। ਇਹ ਸ਼ੋਭਾ ਯਾਤਰਾ ਮੰਦਰ ਤੋਂ ਸ਼ੁਰੂ ਹੋਕੇ ਹਸਪਤਾਲ ਰੋਡ,ਚੋੜਾ ਬਾਜ਼ਾਰ, ਅਨਾਜ ਮੰਡੀ, ਸਿਰਸਾ-ਮਾਨਸਾ ਰੋਡ, ਪੁਰਾਣਾ ਸਿਨੇਮਾ ਅਤੇ ਪੁਰਾਣਾ ਬਾਜ਼ਾਰ ਹੁੰਦੇ ਹੋਏ ਮਾਂ ਜਵਾਲਾ ਮੰਦਰ ਵਿੱਖੇ ਸਮਾਪਤ ਹੋਈ।
ਇਸ ਸ਼ੋਭਾ ਯਾਤਰਾ ਵਿੱਚ ਮਾਤਾ ਬਿਮਲਾ ਜੀ ਉਭੈ ਵਾਲੇ ਨੇ ਸ਼ੋਭਾ ਯਾਤਰਾ ਵਿੱਚ ਆਪ ਖੁਦ ਸ਼ਾਮਲ ਹੋਕੇ ਸੰਗਤਾ ਨੂੰ ਆਸ਼ੀਰਵਾਦ ਦਿੱਤਾ। ਇਸ ਸ਼ੋਭਾ ਯਾਤਰਾ ਨੂੰ ਸੁਖਵਿੰਦਰ ਸਿੰਘ (ਸੁੱਖਾ ਭਾਊ) ਸਾਬਕਾ ਐਮ.ਸੀ. ਵੱਲੋ ਝੰਡੀ ਦੇਕੇ ਰਵਾਨਾ ਕੀਤਾ ਗਿਆ।
ਅੱਜ ਮੰਦਰ ਵਿਖੇ ਮੂਰਤੀ ਸਥਾਪਨਾ ਕੀਤੀ ਜਾਵੇਗੀ ਅਤੇ ਰਾਤ ਨੂੰ ਮੰਦਰ ਵਿਖੇ ਮਹਾਂਮਾਈ ਦਾ ਜਾਗਰਣ ਕਰਵਾਇਆ ਜਾਵੇਗਾ ਅਤੇ ਇਸ ਮੋਕੇ ਮਹਾਂਮਾਈ ਦਾ ਭੰਡਾਰਾ ਅਟੁੱਟ ਵਰਤਾਇਆ ਜਾਵੇਗਾ।



