Skip to content
Independent perspectives. Global stories.
BREAKING

ਜੋ ਪੀ.ਐੱਮ. ਠੀਕ ਤਰ੍ਹਾਂ ਨੋਟ ਨਹੀਂ ਛਾਪ ਸਕਦਾ, ਉਹ ਦੇਸ਼ ਕੀ ਚਲਾਏਗਾ : ਕੇਜਰੀਵਾਲ

Share this story

image ਨਵੀਂ ਦਿੱਲੀ, 22 ਫਰਵਰੀ (ਪੰਜਾਬ ਟਾਇਮਜ਼ ਬਿਊਰੋ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਸਾਧਿਆ ਹੈ।ਇਸ ਵਾਰ ਉਨ੍ਹਾਂ ਨੇ ਨੋਟਾਂ ਦੀ ਗਲਤ ਛਪਾਈ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਨੂੰ ਖਰੀ-ਖੋਟੀ ਸੁਣਾਈ। ਕੇਜਰੀਵਾਲ ਨੇ ਟਵੀਟ ਕਰ ਕੇ ਲਿਖਿਆ ਕਿ ਜੋ ਪ੍ਰਧਾਨ ਮੰਤਰੀ ਨੋਟ ਠੀਕ ਤਰ੍ਹਾਂ ਨਹੀਂ ਛਾਪ ਸਕਦਾ, ਉਹ ਦੇਸ਼ ਕੀ ਚਲਾਏਗਾ। ਪੂਰੇ ਦੇਸ਼ ਦਾ ਮਜ਼ਾਕ ਬਣਾ ਕੇ ਰੱਖ ਦਿੱਤਾ। ਇਸ ਤੋਂ ਪਹਿਲਾਂ ਵੀ ਕੇਜਰੀਵਾਲ ਨੇ ਕਈ ਮੁੱਦਿਆਂ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ‘ਤੇ ਹਮਲਾ ਬੋਲਿਆ ਹੈ।
ਜ਼ਿਕਰਯੋਗ ਹੈ ਕਿ ਯੂ.ਪੀ. ਦੇ ਫਤਿਹਪੁਰ ‘ਚ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਸੀ ਕਿ ਮੇਰੀ ਮਾਂ ਨੇ ਲੱਕੜ ਦੇ ਚੁੱਲ੍ਹੇ ‘ਤੇ ਜ਼ਿੰਦਗੀ ਭਰ ਖਾਣਾ ਪਕਾਇਆ ਹੈ। ਮੈਂ ਉਸ ਦਰਦ ਨੂੰ ਸਮਝਦਾ ਹਾਂ। ਉਨ੍ਹਾਂ ਦਾ ਦਰਦ ਮੈਂ ਦੇਖਿਆ ਅਤੇ ਮਹਿਸੂਸ ਕੀਤਾ ਹੈ। ਅਸੀਂ ਪੇਂਡੂ ਇਲਾਕਿਆਂ ਚ ਮੁਫ਼ਤ ਗੈਸ ਕਨੈਕਸ਼ਨ ਪਹੁੰਚਾਉਣਾ ਚਾਹੁੰਦੇ ਹਾਂ। ਮੋਦੀ ਦੇ ਇਸ ਬਿਆਨ ‘ਤੇ ਕੇਜਰੀਵਾਲ ਨੇ ਨਿਸ਼ਾਨਾ ਸਾਧਦੇ ਟਵੀਟ ਕੀਤਾ ਸੀ ਕਿ ਤਾਂ ਫਿਰ ਆਪਣੀ ਮਾਂ ਨੂੰ ਆਪਣੇ ਨਾਲ ਕਿਉਂ ਨਹੀਂ ਰੱਖਦੇ।ਮੈਂ ਕਿਸੇ ਨੂੰ ਇੰਨੀ ਬੇਸ਼ਰਮੀ ਨਾਲ ਆਪਣੀ 90 ਸਾਲਾ ਬੁੱਢੀ ਮਾਂ ਦੀ ਸਿਆਸਤ ‘ਚ ਗਲਤ ਵਰਤੋਂ ਕਰਦੇ ਨਹੀਂ ਦੇਖਿਆ।ਹਾਲਾਂਕਿ ਕੇਜਰੀਵਾਲ ਦੇ ਇਸ ਟਵੀਟ ਨੂੰ ਲੈ ਕੇ ਯੂਜ਼ਰਸ ਨੇ ਉਨ੍ਹਾਂ ‘ਤੇ ਹਮਲਾ ਬੋਲ ਦਿੱਤਾ।

WRITTEN BY