Skip to content
Independent perspectives. Global stories.
BREAKING

ਇਨੈਲੋ ਦਾ ਨਹਿਰ ਪੱਟੋ ਮੋਰਚਾ ਅੱਜ-ਪੰਜਾਬ ਹਰਿਆਣਾ ਚ ਭਾਰੀ ਤਣਾਅ

Share this story

ਪਟਿਆਲਾ ਅਤੇ ਮੋਹਾਲੀ ਜ਼ਿਲ੍ਹੇ ‘ਚ ਹਾਈ ਅਲਰਟ – ਸ਼ੰਭੂ ਬੈਰੀਅਰ ਪੁਲਿਸ ਛਾਉਣੀ ‘ਚ ਤਬਦੀਲ
image ਪਟਿਆਲਾ, 22 ਫਰਵਰੀ- ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਵੱਲੋਂ 23 ਫਰਵਰੀ ਨੂੰ ਪੰਜਾਬ ‘ਚ ਦਾਖਲ ਹੋ ਕੇ ਐੱਸ. ਵਾਈ. ਐੱਲ. ਨਹਿਰ ਦੀ ਖੁਦਾਈ ਕਰਨ ਦੇ ਐਲਾਨ ਕਾਰਨ ਪੰਜਾਬ ਹਰਿਆਣਾ ਵਿੱਚ ਭਾਰੀ ਤਣਾਅ ਪੈਦਾ ਹੋ ਚੱਕਾ ਹੈ। ਦੋਵੇਂ ਸੂਬਿਆਂ ਨੇ ਇਸ ਮੌਕੇ ’ਤੇ ਸਰਹੱਦੀ ਖੇਤਰ ’ਚ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਹਨ। ਸੰਵੇਦਨਸ਼ੀਲ ਖੇਤਰ ਵਿੱਚ ਦਫਾ 44 ਲਗਾ ਦਿੱਤੀ ਗਈ ਹੈ। ਪੰਜਾਬ ਤੋਂ ਹਰਿਆਣਾ ਆਉਣ ਵਾਲੀ ਆਵਾਜਾਈ ਨੂੰ ਦੂਸਰੇ ਸੁਰੱਖਿਅਤ ਰਸਤੇ ਰਾਹੀਂ ਆਉਣ ਲਈ ਆਖਿਆ ਗਿਆ ਹੈ। ਇਸ ਕਾਰਨ ਪਟਿਆਲਾ, ਸ਼ੰਭੂ ਬੈਰੀਅਰ ਅਤੇ ਮੋਹਾਲੀ ਜ਼ਿਲੇ ‘ਚ ਹਾਈ ਅਲਰਟ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਦੋਵੇਂ ਜ਼ਿਲਿਆਂ ‘ਚ ਧਾਰਾ 144 ਲਾ ਕੇ 5 ਜਾਂ ਇਸ ਤੋਂ ਜ਼ਿਆਦਾ ਵਿਅਕਤੀਆਂ ਦੇ ਇਕੱਠੇ ਹੋਣ ‘ਤੇ ਪਾਬੰਦੀ ਲਾ ਦਿੱਤੀ ਗਈ ਹੈ। ਇਸ ਮਾਮਲੇ ਨੂੰ ਲੈ ਕੇ ਪੰਜਾਬ ਦੇ ਡੀ. ਜੀ. ਪੀ. ਸੁਰੇਸ਼ ਅਰੋੜਾ, ਜ਼ਿਲਾ ਪਟਿਆਲਾ ਦੇ ਜ਼ਿਲਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਰਾਮਵੀਰ ਸਿੰਘ ਸਮੇਤ ਉੱਚ ਪ੍ਰਸ਼ਾਸਨਿਕ ਤੇ ਪੁਲਿਸ ਅਧਿਕਾਰੀਆਂ ਨੇ ਅੰਬਾਲਾ ਨਾਲ ਲੱਗਦੇ ਪੰਜਾਬ-ਹਰਿਆਣਾ ਬਾਰਡਰ ਦਾ ਦੌਰਾ ਕੀਤਾ।
ਪੰਜਾਬ ਦੇ ਇਨ੍ਹਾਂ ਉੱਚ ਅਫਸਰਾਂ ਨੇ ਉਨ੍ਹਾਂ ਸਮੁੱਚੇ ਇਲਾਕਿਆਂ ਦਾ ਦੌਰਾ ਕੀਤਾ, ਜਿਥੋਂ ਇਨੈਲੋ ਦੇ ਵਰਕਰ ਪੰਜਾਬ ‘ਚ ਦਾਖਲ ਹੋ ਸਕਦੇ ਹਨ। ਡੀ. ਜੀ. ਪੀ. ਸੁਰੇਸ਼ ਅਰੋੜਾ ਅਤੇ ਜ਼ਿਲਾ ਮੈਜਿਸਟ੍ਰੇਟ ਰਾਮਵੀਰ ਸਿੰਘ ਨੇ ਕਿਹਾ ਕਿ ਪ੍ਰਸ਼ਾਸਨ ਇਸ ਸਬੰਧੀ ਪੂਰੀ ਤਰ੍ਹਾਂ ਮੁਸਤੈਦ ਹੈ। ਇਸ ਤੋਂ ਇਲਾਵਾ ਪੁਲਿਸ ਨੇ ਬਾਰਡਰ ਏਰੀਆ ‘ਤੇ ਨਾਕਾਬੰਦੀ ਸ਼ੁਰੂ ਕਰ ਦਿੱਤੀ ਹੈ। ਵਾਹਨਾਂ ਦੀ ਚੈਕਿੰਗ ਦੇ ਨਾਲ-ਨਾਲ ਆਉਣ ਜਾਣ ਵਾਲਿਆਂ ਦੇ ਮਕਸਦ ਅਤੇ ਰਿਕਾਰਡ ਬਾਰੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ।

WRITTEN BY