Skip to content
Independent perspectives. Global stories.
BREAKING

ਕੰਟਰੋਲ ਰੇਖਾ ’ਤੇ ਸਥਿਤੀ ਪਹਿਲਾ ਨਾਲੋਂ ਬਿਹਤਰ : ਮਨੋਹਰ ਪਾਰੀਕਰ

Share this story

image ਨਵੀਂ ਦਿੱਲੀ, 22 ਫਰਵਰੀ (ਪੰਜਾਬ ਟਾਇਮਜ਼ ਬਿਊਰੋ)- ਰੱਖਿਆ ਮੰਤਰੀ ਮਨੋਹਰ ਪਾਰੀਕਰ ਨੇ ਕਿਹਾ ਹੈ ਕਿ ਕੰਟਰੋਲ ਰੇਖਾ ਤੇ ਸਥਿਤੀ ਹੱਦ ਤੱਕ ਸ਼ਾਂਤੀਪੂਰਣ ਹੈ ਅਤੇ ਪਿਛਲੇ ਕਈ ਸਾਲਾਂ ਦੀ ਤੁਲਨਾ ’ਚ ਘੱਟ ਘਟਨਾਵਾਂ ਸਾਹਮਣੇ ਆਈਆਂ ਹਨ। ਪਾਰੀਕਰ ਨੇ ਕਿਹਾ, ਕੰਟਰੋਲ ਰੇਖਾ ’ਤੇ ਘਟਨਾਵਾਂ ‘ਚ ਕਮੀ ਆਈ ਹੈ। ਸਥਿਤੀ ਸ਼ਾਂਤੀਪੂਰਣ ਹੈ।ਮੈਂ ਇਹ ਨਹੀਂ ਕਹਿ ਰਿਹਾ ਹਾਂ ਕਿ ਸਥਿਤੀ 100 ਫੀਸਦੀ ਸ਼ਾਂਤੀਪੂਰਣ ਹੈ ਪਰ ਜੇਕਰ ਅਸੀਂ ਪਿਛਲੇ ਕੁਝ ਸਾਲਾ ਦੀ ਤੁਲਨਾ ਕਰੀਏ ਤਾਂ ਇਸ ਨੂੰ ਸ਼ਾਂਤੀਪੂਰਣ ਕਿਹਾ ਜਾ ਸਕਦਾ ਹੈ। ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਸਰਹੱਦ ‘ਤੇ ਫੌਜ ਦੀ ਤਿਆਰੀ ਕਾਫੀ ਬਿਹਤਰ ਹੋ ਗਈ ਹੈ। ਉਨ੍ਹਾਂ ਨੇ ਕਿਹਾ, ਜਿਥੋਂ ਤੱਕ ਇਸ ਦਾ ਸਬੰਧ ਹੈ, ਮੇਰਾ ਮੰਨਣਾ ਹੈ ਕਿ ਫੌਜ ਕੋਲ ਹੁਣ ਪਹਿਲਾ ਨਾਲੋਂ ਵਧ ਹਥਿਆਰ ਹਨ। ਜਿਹੜੀਆਂ ਕਮੀਆਂ ਸਨ ਉਨ੍ਹਾਂ ਨੂੰ ਪੂਰੀਆਂ ਕਰ ਲਈਆਂ ਗਈਆਂ ਹਨ ਅਤੇ ਸਥਿਤੀ ਫੌਜ ਦੇ ਕੰਟਰੋਲ ‘ਚ ਹੈ। ਉਨ੍ਹਾਂ ਨੇ ਕਿਹਾ ਕਿ ਫੌਜ ਲਈ ਮਹੱਤਵਪੂਰਣ ਗੋਲਾ-ਬਾਰੂਦ ਦੀ ਸਪਲਾਈ ‘ਚ ਕਮੀ ਸੀ। ਫੌਜ ਨੂੰ ਲਗਭਗ 2 ਲੱਖ ਆਧੁਨਿਕ ਬੁਲਟ ਪਰੂਫ ਜੈਕਟਾਂ ਉਪਲੱਬਧ ਕਰਾਈਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਵਧੀਆ ਕੰਪਨੀ ਦੇ 1 ਲੱਖ 70 ਹਜ਼ਾਰ ਹੈਲਮੇਟ ਵੀ ਉਪਲੱਬਧ ਕਰਾਉਣ ਦਾ ਵੀ ਫੈਸਲਾ ਲਿਆ ਗਿਆ ਹੈ। ਪਾਰੀਕਰ ਨੇ ਕਿਹਾ ਕਿ ‘ਮੇਕ ਇਨ ਇੰਡੀਆ‘ ਦੇ ਤਹਿਤ 123 ਹਲਕੇ ਲੜਾਕੂ ਜਹਾਜ਼ ਤੇਜਸ ਦਾ ਵੀ ਆਰਡਰ ਦਿੱਤਾ ਗਿਆ ਹੈ।ਨਾਲ ਹੀ ਹਲਕੇ ਲੜਾਕੂ ਹੈਲੀਕਾਪਟਰ, ਰਾਡਾਰ ਅਤੇ ਧਨੁਸ਼ ਤੋਪ ਵੀ ਫੌਜ ਨੂੰ ਦਿੱਤੀਆਂ ਗਈਆਂ ਹਨ।

WRITTEN BY