Skip to content
Independent perspectives. Global stories.
BREAKING

ਅਣਪਛਾਤੇ ਵਿਅਕਤੀ ਵੱਲੋਂ ਖੁਦਕੁਸ਼ੀ ਬੂਟੇ ਨਾਲ ਲਟਕਦੀ ਮਿਲੀ ਲਾਸ਼

Share this story

image ਸ੍ਰੀ ਅਨੰਦਪੁਰ ਸਾਹਿਬ, 22 ਫਰਵਰੀ (ਦਵਿੰਦਰਪਾਲ ਸਿੰਘ/ਅੰਕੁਸ਼)- ਇਥੋ ਦੇ ਮੁਹੱਲਾ ਬੜੀ ਸਰਕਾਰ ਲਾਗੇ ਇੱਕ ਅਣਪਛਾਤੇ ਵਿਅਕਤੀ ਵਲੋਂ ਬੂਟੇ ਨਾਲ ਲਟਕ ਕੇ ਖੁਦਕੁਸ਼ੀ ਕਰਨ ਦੀ ਸੂਚਨਾ ਮਿਲੀ ਹੈ। ਜਾਣਕਾਰੀ ਅਨੁਸਾਰ ਮੁਹੱਲਾ ਬੜੀ ਸਰਕਾਰ ਲਾਗੇ ਪਹਾੜੀ ਦੇ ਇੱਕ ਪਾਸੇ ਸੁੰਨਸਾਨ ਥਾਂ ਤੇ ਇੱਕ ਸਰਦਾਰ ਨੋਜਵਾਨ ਵਿਅਕਤੀ ਇੱਕ ਦਰੱਖਤ ਨਾਲ ਲਟਕਦਾ ਹੋਇਆ ਮਿਲਿਆ ਜਿਸ  ਵਲੋਂ ਆਪਣੇ ਪਰਨੇ ਨਾਲ ਹੀ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ ਉਸ ਨੇ ਨੀਲਾ ਕੁੜਤਾ ਪਜਾਮਾ, ਹਰੇ ਰੰਗ ਦੀ ਡੱਬੀਦਾਰ ਕੋਟੀ, ਕਾਲੇ ਰੰਗ ਦਾ ਪਰਨਾ, ਕੱਟੀ ਦਾੜੀ, ਦੋਨੋ ਹੱਥ ਵਿਚ ਕੜ੍ਹੇ ਪਾਏ  ਹੋਏ ਸੀ। ਖੁਦਕੁਸ਼ੀ ਦੀ ਸੂਚਨਾ ਮਿਲਣ ਤੋ ਬਾਅਦ ਚੋਂਕੀ ਇੰਚਾਰਜ ਅਮਨਦੀਪ ਸਿੰਘ ਪੁਲਿਸ ਪਾਰਟੀ ਨਾਲ ਉਥੇ ਪਹੁੰਚ ਗਏ ਜਿਨ੍ਹਾ ਲਾਸ਼ ਨੂੰ ਸਨਾਖਤ ਦੇ ਲਈ ਭਾਈ ਜੈਤਾ ਜੀ ਸਿਵਲ ਹਸਪਤਾਲ ਵਿਖੇ ਰੱਖ ਦਿੱਤਾ ਗਿਆ ਹੈ। ਚੋਂਕੀ ਇੰਚਾਰਜ ਅਮਨਦੀਪ  ਸਿੰਘ ਨੇ ਕਿਹਾ ਕਿ ਮੁੱਢਲੀ ਜਾਂਚ ਦੌਰਾਨ ਮ੍ਰਿਤਕ ਨੋਜਵਾਨ ਦੀ ਜੇਬ ਵਿਚੋਂ ਇੱਕ ਟੈਲੀਫੋਨ ਨੰਬਰ ਮਿਲਿਆ ਸੀ ਜਿਸ ਨਾਲ ਸੰਪਰਕ ਕਰਨ ਤੇ ਉਨ੍ਹਾ ਦੱਸਿਆ ਕਿ ਇਹ ਨੋਜਵਾਨ ਉ੍ਹਨਾ ਕੋਲ ਦਿਹਾੜੀ ਕਰਨ ਆਉਦਾ ਸੀ ਅਤੇ ਇਹ ਵਿਅਕਤੀ ਅਨੰਦਪੁਰ ਸਾਹਿਬ ਇਲਾਕੇ ਦਾ ਹੀ ਹੈ। ਹੁਣ ਅਸੀ ਪੂਰੀ ਘੋਖ ਪੜ੍ਹਤਾਲ ਕਰ ਰਹੇ ਹਾਂ ਤਾ ਜੋ ਸੱਚਾਈ ਸਾਹਮਣੇ ਆ ਸਕੇ।

WRITTEN BY