Skip to content
Independent perspectives. Global stories.
BREAKING

ਮਾਂ ਬੋਲੀ ਪੰਜਾਬੀ ਦੇ ਰਾਖਿਆਂ ਨੂੰ ਕੀਤਾ ਗ੍ਰਿਫਤਾਰ

Share this story

image ਚੰਡੀਗੜ੍ਹ, 21 ਫਰਵਰੀ (ਪੰਜਾਬ ਟਾਇਮਜ਼ ਬਿਊਰੋ)- ਮਾਂ ਬੋਲੀ ਪੰਜਾਬੀ ਦੇ ਰਾਖਿਆਂ ਨੇ ਅ¤ਜ ਚੰਡੀਗੜ੍ਹ ’ਚ ਰੋਸ ਪ੍ਰਦਰਸ਼ਨ ਕੀਤਾ।ਉਨ੍ਹਾਂ ਨੇ ਮਾਂ ਬੋਲੀ ਪੰਜਾਬੀ ਨੂੰ ਚੰਡੀਗੜ੍ਹ ’ਚ ਪਹਿਲੀ ਭਾਸ਼ਾ ਦਾ ਦਰਜਾ ਦੇਣ, ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ’ਚ ਪੰਜਾਬੀ ਅਧਿਆਪਕਾਂ ਦੀ ਪੂਰਨ ਭਰਤੀ ਕਰਨ ਤੇ ਪੰਜਾਬੀ ਨੂੰ ਚੰਡੀਗੜ੍ਹ ’ਚ ਬਣਦਾ ਸਤਿਕਾਰ ਦੇਣ ਦੀਆਂ ਮੰਗਾਂ ਉਠਾਈਆਂ।ਇਨ੍ਹਾਂ ਮੰਗਾਂ ਨੂੰ ਲੈ ਕੇ ਲੇਖਕਾਂ ਤੇ ਅਧਿਆਪਕਾਂ ਨੇ ਚੰਡੀਗੜ੍ਹ ’ਚ ਅ¤ਜ ਕੌਮਾਂਤਰੀ ਮਾਂ ਬੋਲੀ ਦਿਹਾੜੇ ਮੌਕੇ ਰੋਸ ਪ੍ਰਦਰਸ਼ਨ ਕੀਤਾ।ਰੋਸ ਪ੍ਰਦਦਰਸ਼ਨ ਦੌਰਾਨ ਗਵਰਨਰ ਹਾਊਸ ਵ¤ਲ ਜਾਂਦੇ ਲੇਖਕਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਅ¤ਜ ਚੰਡੀਗੜ੍ਹ ਦੇ 20 ਸੈਕਟਰ ਦੇ ਮਸਜਿਦ ਗਰਾਊਂਡ ਚ ਲੇਖਕ ਵ¤ਡੇ ਪੱਧਰ ’ਤੇ ਇਕੱਠੇ ਹੋਏ ਸਨ।ਇਸ ਮੌਕੇ ਉ¤ਘੇ ਨਾਕਟਕਾਰ ਆਤਮਜੀਤ ਨੇ ਕਿਹਾ ਕਿ ਮਾਂ ਬੋਲੀ ਨਾਲ ਵੀ ਮਨੁ¤ਖ ਦਾ ਸਭ ਤੋਂ ਵ¤ਧ ਸਮਾਜਿਕ ਵਿਕਾਸ ਹੁੰਦਾ ਹੈ।ਉਨ੍ਹਾਂ ਕਿਹਾ ਕਿ ਜਿਸ ਨੂੰ ਮਾਂ ਬੋਲੀ ਚੰਗੀ ਨਹੀਂ ਆਉਂਦੀ, ਉਹ ਕਿਸੇ ਦੂਜੀ ਭਾਸ਼ਾ ਨੂੰ ਵੀ ਚੰਗੀ ਤਰ੍ਹਾਂ ਨਹੀਂ ਸਿ¤ਖ ਸਕਦਾ।ਉਨ੍ਹਾਂ ਕਿਹਾ ਕਿ ਸਰਕਾਰ ਜਾਣਬੁ¤ਝ ਕੇ ਮਾਂ ਬੋਲੀ ਪ੍ਰਤੀ ਅਵੇਸਲੀਆਂ ਹਨ।ਇਸੇ ਕਰਕੇ ਮਾਂ ਬੋਲੀ ਨੂੰ ਬਣਦਾ ਮਾਣ ਸਤਿਕਾਰ ਨਹੀਂ ਮਿਲ ਰਿਹਾ ਹੈ।ਉਨ੍ਹਾਂ ਕਿਹਾ ਕਿ ਇਸ ਸੰਘਰਸ਼ ਨਾਲ ਸਾਨੂੰ ਵ¤ਡਾ ਹੁਲਾਰਾ ਮਿਲੇਗਾ।ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰੋ. ਸੁਰਜੀਤ ਨੇ ਕਿਹਾ ਕਿ ਯੂਨੀਵਰਸਿਟੀਆਂ ਨੂੰ ਵੀ ਮਾਂ ਬੋਲੀ ਦੇ ਗਿਆਨ ਚ ਵਾਧਾ ਕਰਨ ਲਈ ਚੰਗਾ ਰੋਲ ਨਿਭਾਉਣਾ ਚਾਹੀਦਾ ਹੈ।

WRITTEN BY