Skip to content
Independent perspectives. Global stories.
BREAKING

ਸ਼ੇਅਰ ਐਂਡ ਕੇਅਰ ਵੱਲੋਂ ਜਲਦ ਸਾਈਕਲ ਚਲਾਓ ਮੁਹਿੰਮ ਤੇ ਹੋਰ ਗਤੀਵਿਧੀਆਂ ਆਰੰਭ ਕੀਤੀਆਂ ਜਾਣਗੀਆਂ : ਚੇਅਰਮੈਨ ਮਲੂਕਾ

Share this story

image ਬਠਿੰਡਾ, 20 ਫਰਵਰੀ (ਸੁਖਵਿੰਦਰ ਸਰਾਂ, ਪਵਨ ਕੁਮਾਰ)- ਲੋਕਾਂ ਨੂੰ ਚੰਗੀ ਸਿਹਤ ਲਈ ਅਤੇ ਵਾਤਾਵਰਨ ਦੀ ਸੰਭਾਲ ਪ੍ਰਤੀ ਜਾਗਰੂਕ ਕਰਨ ਲਈ ਨਵੰਬਰ,2015 ਵਿੱਚ ਜ਼ਿਲ੍ਹਾ ਪ੍ਰੀਸ਼ਦ ਬਠਿੰਡਾ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾਂ ਵੱਲੋਂ ਲੋਕਾਂ ਨੂੰ ਸਾਈਕਲ ਚਲਾਉਣ ਸਬੰਧੀ  ਮੁਹਿੰਮ ਸ਼ੁਰੂ ਕੀਤੀ ਗਈ ਸੀ ਅਤੇ ਹਰ ਹਫਤੇ ਐਂਤਵਾਰ ਨੂੰ ਬਠਿੰਡਾ ਦੇ ਆਸ ਪਾਸ ਦੇ ਪਿੱਡਾਂ ਵਿੱਚ ਸਾਈਕਲ ਯਾਤਰਾ ਰਾਹੀਂ ਲੋਕਾਂ ਨੂੰ ਚੰਗੀ ਸਿਹਤ ਦਾ ਸੁਨੇਹਾ ਦਿੱਤਾ ਜਾ ਰਿਹਾ ਸੀ । ਸਾਈਕਲ ਯਾਤਰਾ ਦੌਰਾਨ ਵਾਤਾਵਰਨ ਦੀ ਸੰਭਾਲ ਲਈ ਕਈ ਪਿਡਾਂ ਵਿੱਚ ਫਲਦਾਰ ਅਤੇ ਛਾਂਦਾਰ ਬੁੱਟੇ ਲਗਾਏ ਗਏ ਸਨ। ਚੇਅਰਮੈਨ ਮਲੂਕਾ ਵੱਲੋਂ ਸਾਈਕਲ ਯਾਤਰਾ,ਵਾਤਾਵਰਣ ਸੰਭਾਲ ਤੋਂ ਇਲਾਵਾ ਸਮਾਜ ਭਲਾਈ ਦੇ ਕੰਮਾਂ ਲਈ ਆਪਣੇ ਸਾਥੀਆਂ ਨਾਲ ਮਿਲਕੇ ਸਮਾਜ ਸੇਵੀ ਸੰਸਥਾ ਸ਼ੇਅਰ ਐਂਡ ਕੇਅਰ ਵੈਲਫੇਅਰ ਸੁਸਾਇਟੀ ਸਥਾਪਤ ਕੀਤੀ ਗਈ । ਜਿਸ ਦੇ ਕੰਮ ਕਰਨ ਦੇ ਢੰਗ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ,ਕਿਊਕਿ ਇਸ ਸੰਸਥਾ ਰਾਹੀਂ ਬਿਨ੍ਹਾਂ ਪੈਸੇ ਖਰਚ ਕੀਤੇ ਸਮਾਜ ਭਲਾਈ ਵਿੱਚ ਯੋਗਦਾਨ ਪਾਉਣ ਦੀ ਵਿਵਸਥਾ ਸੀ,ਜਿਸ ਵੱਚ ਲੋਕਾਂ ਤੋਂ ਪੁਰਾਣਾ ਘਰੇਲੂ ਸਮਾਨ ਜੋ ਵਰਤਣ ਯੋਗ ਹੁੰਦਾ ਹੈ,ਨੂੰ ਲੋੜਬੰਦ ਲੋਕਾਂ ਤੱਕ ਪੁਹੰਚਾਇਆ ਜਾਂਦਾ ਹੈ। ਪਿਛਲੇ 2 ਮਹੀਨਿਆਂ ਤੋਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਆਪਣੇ ਰੁਝੇਵਿਆਂ ਕਾਰਣ ਸਾਈਕਲ ਯਾਤਰਾ ਸ਼ੇਅਰ ਐਂਡ ਕੇਅਰ ਦੀਆਂ ਗਤੀਵਿਧੀਆਂ ਰੁਕੀਆਂ ਹੋਈਆਂ ਸਨ। ਚੇਅਰਮੈਨ ਮਲੂਕਾ ਨੇ ਦੱਸਿਆ ਕਿ ਜ਼ਲਦ ਹੀ ਸਾਈਕਲ ਰੈਲੀਆਂ ਆਰੰਭ ਕੀਤੀਆਂ ਜਾਣਗੀਆਂ ਤੇ ਸ਼ੇਅਰ ਐਂਡ ਕੇਅਰ ਸੰਸਥਾ ਦੀਆਂ ਗਤੀਵਿਧੀਆਂ ਆਰੰਭ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਸੰਸਥਾ ਰਹੀਂ ਸਮਾਜ ਵਿੱਚ ਫੈਲੀਆਂ ਕਈ ਬੁਰਾਈਆਂ,ਦਹੇਜ ਪ੍ਰਥਾ,ਨਸ਼ਾ ਆਦਿ ਨੂੰ ਖਤਮ ਕਰਨ ਲਈ ਜਾਗਰੂਕਤਾ ਕੈਂਪ ਵੀ ਲਗਾਏ ਜਾਣਗੇ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਫਾਲਤੂ ਖਰਚਿਆਂ ਤੋਂ ਪ੍ਰਹੇਜ ਕਰਨ ਲਈ ਵੀ ਕੈਂਪ ਲਗਾਏ ਜਾਣਗੇ। ਲੋਕਾਂ ਨੂੰ ਵਿਆਹਾਂ ਮੌਕੇ ਕੀਤੇ ਜਾਣ ਵਾਲੇ ਨਜਾਇਜ ਖਰਚ ਰੌਕਣ, ਨੌਜਵਾਨਾਂ ਨੂੰ ਮੋਬਾਇਲ ਦੀ ਵਰਤੋਂ ਘੱਟ ਕਰਨ, ਸਾਈਕਲ ਦੀ ਵਰਤੋਂ ਰਾਹੀਂ ਪੈਟਰੋਲ,ਡੀਜ਼ਲ ਬਚਾਉਣ ਲਈ ਪ੍ਰੇਰਿਤ ਕੀਤਾ ਜਾਵੇਗਾ । ਇਸ ਮੌਕੇ ਉਨ੍ਹਾਂ ਨਾਲ ਮੀਡੀਆ ਇੰਚਾਰਜ ਰਤਨ ਸ਼ਰਮਾ ਮਲੂਕਾ,ਵਾਈਸ ਚੇਅਰਮੈਨ ਪਰਮਜੀਤ ਕਾਕਾ ਸਿੱਧੂ,ਬੂਟਾ ਭਾਈਰੂਪਾ ਆਦਿ ਹਾਜ਼ਰ ਸਨ।

WRITTEN BY