Skip to content
Independent perspectives. Global stories.
BREAKING

ਟਰੰਪ ਦੀ ਰਾਸ਼ਟਰੀ ਟੀਮ ਦੇ ਏਸ਼ੀਅਨ ਮੈਂਬਰ ਪਾਕਿਸਤਾਨ ਕਮਿਊਨਿਟੀ ਵੱਲੋਂ ਸਨਮਾਨਿਤ

Share this story

image ਨਿਊਯਾਰਕ, 20 ਫਰਵਰੀ- ਟਰੰਪ ਦੀ ਰਾਸ਼ਟਰੀ ਟੀਮ ਦੇ ਦੋ ਏਸ਼ੀਅਨ ਜਿਨ੍ਹਾਂ ਵਿੱਚ ਮੁਸਲਿਮ ਫਾਰ ਟਰੰਪ ਸਾਜਿਦ ਤਰਾਰ ਅਤੇ ਜਸਦੀਪ ਸਿੰਘ ਜੱਸੀ ਸਿੱਖਸ ਫਾਰ ਟਰੰਪ ਨੂੰ ਨਿਊਯਾਰਕ ਸਥਿਤ ਬਰੁਕਲਿਨ ਦੀ ਮੁਸਲਿਮ ਕਮਿਊਨਿਟੀ ਵਲੋਂ ਜੋਸ਼ੋ ਖਰੋਸ਼ ਨਾਲ ਸਨਮਾਨਤ ਕੀਤਾ। ਦੋਹਾਂ ਸਖਸ਼ੀਅਤਾਂ ਨੂੰ ਢੋਲ ਦੇ ਡਗੇ ਦੇ ਅੰਦਾਜ਼ ਵਿੱਚ ਕਮਿਊਨਿਟੀ ਸੈਂਟਰ ਤੋਂ ਇੱਕ ਰੈਸਟੋਰੈਂਟ ਵਿੱਚੋਂ ਲੈ ਕੇ ਗਏ। ਜਿੱਥੇ ਇਸ਼ਬਾਨ ਬੱਟ ਵਲੋਂ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਪਾਕਿਸਤਾਨ ਦੇ ਖੈਰ ਖਵਾਹ ਜੋ ਅਮਰੀਕਾ ਵਿੱਚ ਰਹਿੰਦੇ ਹਨ ਉਨ੍ਹਾਂ ਦਾ ਖਿਆਲ ਰੱਖਣ ਦਾ ਜ਼ਿਕਰ ਕੀਤਾ ਸਾਜਿਦ ਤਰਾਰ ਅਤੇ ਜੱਸੀ ਦੀ ਆਮਦ ਵਿੱਚ ਸਾਜਦ ਬੱਟ, ਸੱਯਦ ਰਾਂਝਾ , ਰਜਾਕ ਰਾਂਝਾ  ਮਲਿਕ ਸਾਹਿਬ, ਖਵਾਜਾ ਫਰੂਕ ਤੇ ਚੌਧਰੀ ਕਾਸਰ ਮੁਸਤਫਾ ਭੱਟ ਵਲੋਂ ਬਹੁਤ ਹੀ ਖੂਬਸੂਰਤ ਸ਼ਬਦਾਂ ਵਿੱਚ ਟਰੰਪ ਦੀ ਰਾਸ਼ਟਰੀ ਟੀਮ ਦੇ ਮੈਂਬਰਾਂ ਨੂੰ ਜੀ ਆਇਆਂ ਕਿਹਾ ਅਤੇ ਕਮਿਊਨਿਟੀ ਦੀਆਂ ਮੁਸ਼ਕਲਾਂ ਦਾ ਜ਼ਿਕਰ ਕੀਤਾ ਜਿਸ ਵਿੱਚ ਦੋਹਰੀ ਸਿਟੀਜ਼ਨ ਅਤੇ ਪਾਕਿਸਤਾਨ ਦੀ ਮਾਲੀ ਮਦਦ ਦਾ ਜ਼ਿਕਰ ਕੀਤਾ।
ਜਸਦੀਪ ਸਿੰਘ ਜੱਸੀ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਰਾਜਨੀਤੀ ਵਿੱਚ ਆਉਣਾ ਚਾਹੀਦਾ ਹੈ ਕਿਉਂਕਿ ਪਹਿਲੀ ਜਨਰੇਸ਼ਨ ਨੇ ਬਿਜਨਸ ਸੈੱਟ ਕਰਕੇ ਅੱਛੀ ਤਲੀਮ ਦਿੱਤੀ ਹੈ ਹੁਣ ਨੌਜਵਾਨਾਂ ਨੂੰ ਰਾਜਨੀਤੀ ਵਿੱਚ ਆ ਕੇ ਕਮਿਊਨਿਟੀ ਦੀ ਬਿਹਤਰੀ ਲਈ ਕੰਮ ਕਰਨਾ ਚਾਹੀਦਾ ਹੈ। ਸਾਜਿਦ ਤਰਾਰ ਨੇ ਕਿਹਾ ਕਿ ਅੱਜ ਕੱਲ੍ਹ ਮੀਡੀਏ ਨੇ ਦਹਿਸ਼ਤ ਦਾ ਮਾਹੌਲ ਬਣਾ ਛੱਡਿਆ ਹੋਇਆ ਹੈ। ਜਦਕਿ ਅਜਿਹਾ ਕੁਝ ਵੀ ਨਹੀਂ ਹੈ।
ਉਨ੍ਹਾਂ ਕਿਹਾ ਕਿ ਟਰੰਪ ਵਲੋਂ ਬਿਹਤਰ ਅਮਰੀਕਾ ਅਤੇ ਸੁਰੱਖਿਅਤ ਅਮਰੀਕਾ ਸਬੰਧੀ ਜੋ ਵਾਅਦੇ ਚੋਣਾਂ ਸਮੇਂ ਕੀਤੇ ਸਨ ਉਸ ਤੇ ਪਹਿਰਾ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੇ ਇਸ ਮੁਲਕ ਵਿੱਚ ਆ ਕੇ ਬੇਨਿਯਮੀਆਂ ਕੀਤੀਆਂ ਹਨ ਜਾਂ ਮਾਹੌਲ ਖਰਾਬ ਕੀਤਾ ਹੈ, ਉਨ੍ਹਾਂ ਲਈ ਕੋਈ ਜਗ੍ਹਾ ਨਹੀਂ ਹੈ। ਜੋ ਕਾਰੋਬਾਰੀਆਂ ਕਰਦੇ ਹਨ ਉਨ੍ਹਾਂ ਨੂੰ ਕੋਈ ਖਤਰਾ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਪਾਕਿਸਤਾਨ-ਅਮਰੀਕਾ ਦੀ ਦੋਹਰੀ ਸਿਟੀਜ਼ਨ ਦੀ ਵਕਾਲਤ ਕਰਨਗੇ ਅਤੇ ਟਰੰਪ ਤੱਕ ਤੁਹਾਡਾ ਸੁਨੇਹਾ ਪਹੁੰਚਾਉਣਗੇ।
ਸਵਾਲ-ਜਵਾਬ ਸੈਸ਼ਨ ਵਿੱਚ ਕੁਝ ਵਿਅਕਤੀਆਂ ਨੇ ਪਾਕ-ਅਮਰੀਕਾ ਦੇ ਸਬੰਧਾਂ, ਦਹਿਸ਼ਤਗਰਦੀ ਨੂੰ ਨੱਥ ਪਾਉਣ ਤੇ ਪਾਕ ਨੂੰ ਮਾਲੀ ਮਦਦ ਸੰਬੰਧੀ ਪੁੱਛਿਆਂ । ਸਾਜਿਦ ਤਰਾਰ ਨੇ ਭਰੋਸਾ ਦਿੱਤਾ ਕਿ ਸਬੰਧ ਮਜ਼ਬੂਤ ਹੋਰ ਹੋਣਗੇ ਅਤੇ ਜਲਦੀ ਦੋਹਾਂ ਮੁਲਕਾਂ ਦੀ ਮੁਲਾਕਾਤ ਹੋਵੇਗੀ ਜਿਸ ਰਾਹੀਂ ਸਬੰਧਾਂ ਦੀ ਮਜ਼ਬੂਤੀ ਦਾ ਜ਼ਿਕਰ ਕੀਤਾ। ਉਨ੍ਹਾਂ ਪਾਕਿਸਤਾਨ ਦੇ ਵਿਦੇਸ਼ ਮੰਤਰੀ ਵਲੋਂ ਪਹਿਲ ਕਦਮੀ ਨਾ ਕਰਨ ਦਾ ਜ਼ਿਕਰ ਕੀਤਾ।ਪਰ ਭਾਰੀ ਤਦਾਦ ਵਿੱਚ ਪਹੁੰਚੀ ਪਾਕਿਸਤਾਨ ਕਮਿਊਨਿਟੀ ਵਲੋਂ ਅਥਾਹ ਪਿਆਰ ਤੇ ਮਾਣ ਦਿੱਤਾ ਜੋ ਕਾਬਲੇ ਤਾਰੀਫ ਸੀ। ਕਮਿਊਨਿਟੀ ਵਲੋਂ ਏਕੇ ਦਾ ਪ੍ਰਤੀਕ ਬਣ ਇਸ ਸਮਾਗਮ ਨੂੰ ਪ੍ਰਭਾਵਸ਼ਾਲੀ ਤੇ ਬਿਹਤਰ ਬਣਾਇਆ ਜਿਸ ਲਈ ਧੰਨਵਾਦ ਦੇ ਪਾਤਰ ਸਾਇਦ ਰਜਾ, ਮਲਿਕ ,ਨਦੀਮ ਭੱਟ, ਚੌਧਰੀ ਕਾਸਮ ਅਤੇ ਰਜਾਕ ਰਾਝਾ ਸਨ। ਸਟੇਜ ਦੀ ਸੇਵਾ ਅਸ਼ਢਾਕ ਵਲੋਂ ਬਹੁਤ ਬਿਹਤਰ ਨਿਭਾਈ ਗਈ ਉਪਰੰਤ ਰਾਤਰੀ ਭੋਜ ਨਾਲ ਸਭ ਨੂੰ ਨਿਵਾਜਿਆ ਗਿਆ।

WRITTEN BY