Skip to content
Independent perspectives. Global stories.
BREAKING

ਠੀਕਰੀਵਾਲਾ ਦੇ ਗੰਦੇ ਪਾਣੀ ਦੀ ਸਮੱਸਿਆ ਦਾ ਕੋਈ ਹੱਲ ਨਹੀਂ-ਸੜਕਾਂ ’ਤੇ ਫਿਰਦਾ ਹੈ ਪਾਣੀ

Share this story

image ਹੰਢਿਆਇਆ/ਬਰਨਾਲਾ, 18 ਫ਼ਰਵਰੀ (ਗੁਰਮੀਤ ਸਿੰਘ ਬਰਨਾਲਾ)- ਪੰਜਾਬ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਨੂੰ ਵਿਕਾਸ ਦੇ ਮੁੱਦੇ ’ਤੇ ਲੜਕੇ ਤੀਜੀ ਵਾਰ ਸਰਕਾਰ ਬਣਾਉਣ ਦੇ ਸੁਪਨੇ ਦੇਖਣ ਵਾਲੀ ਬਾਦਲ ਸਰਕਾਰ ਦੇ ਸਾਰੇ ਦਾਅਵਿਆਂ ਦੀ ਫੂਕ ਕੱਢਦਾ ਨਜ਼ਰ ਆ ਰਿਹਾ ਹੈ ਬਰਨਾਲਾ ਜ਼ਿਲ੍ਹੇ ਦਾ ਇਤਿਹਾਸਕ ਪਿੰਡ ਠੀਕਰੀਵਾਲਾ। ਜਿੱਥੇ ਪਿਛਲੇ ਕਈ ਦਹਾਕਿਆਂ ਤੋਂ ਪਾਣੀ ਦੀ ਨਿਕਾਸੀ ਦੇ ਹਲਾਤਾਂ ਨੂੰ ਅਕਾਲੀ ਸਰਕਾਰ ਆਪਣੇ ਦਸ ਸਾਲ ਦੇ ਕਾਰਜਕਾਲ ਦੌਰਾਨ ਨਹੀਂ ਬਦਲ ਸਕੀ। ਇਸ ਬਾਰੇ ਜਾਣਕਾਰੀ ਦਿੰਦਿਆਂ ਗੁਰਪ੍ਰੀਤ ਸਿੰਘ, ਜੱਥੇਦਾਰ ਲਾਭ ਸਿੰਘ ਅਤੇ ਰਣਜੀਤ ਸਿੰਘ ਜੀਤਾ ਨੇ ਦੱਸਿਆ ਬਰਸਾਤਾਂ ਦੇ ਦਿਨਾਂ ਵਿੱਚ ਪਿੰਡ ਪਾਣੀ ਪਾਣੀ ਹੋ ਜਾਂਦਾ ਹੈ।
ਉਹਨਾਂ ਦੱਸਿਆ ਕਿ ਅਸੀਂ ਆਪਣੇ ਇਸ ਦਰਦ ਦੀ ਦਾਸਤਾਨ ਠੀਕਰੀਵਾਲਾ ਵਿਖੇ ਹੋਏ ਮੁੱਖ ਮੰਤਰੀ ਸ੍ਰ: ਪ੍ਰਕਾਸ਼ ਸਿੰਘ ਬਾਦਲ ਦੇ ਸੰਗਤ ਦਰਸ਼ਨ ਦੌਰਾਨ ਉਹਨਾਂ ਦੇ ਧਿਆਨ ਵਿੱਚ ਲਿਆਂਦੀ ਸੀ।,ਬਾਦਲ ਸਾਹਬ ਵੱਲੋਂ ਉਸ ਸਮੇਂ ਇਹ ਮਸਲਾ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਸੀ ਪਰ ਉਸ ਭਰੋਸੇ ਨੂੰ ਸਖ਼ਤੀ ਨਾਲ ਲਾਗੂ ਨਾ ਕਰਨ ਕਰਕੇ ਪਰਨਾਲਾ ਉੱਥੇ ਦਾ ਉੱਥੇ ਹੀ ਹੈ। ਨਾਲੀਆਂ ਦਾ ਗੰਦਾ ਪਾਣੀ ਸੜਕਾਂ ਤੇ ਤੁਰਿਆ ਫਿਰਦਾ ਹੈ ਜਿਸ ਕਾਰਨ ਲੋਕਾਂ ਨੂੰ ਵੱਡੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਕਤ ਆਗੂਆਂ ਨੇ ਦੋਸ਼ ਲਗਾਏ ਕਿ ਕਹਿਣ ਨੂੰ ਬੇਸ਼ੱਕ ਠੀਕਰੀਵਾਲਾ ਦੇ ਵਿਕਾਸ ਲਈ ਪੰਜਾਬ ਸਰਕਾਰ ਦੇ ਖ਼ਜ਼ਾਨੇ ਵਿੱਚੋਂ ਕਰੋੜਾਂ ਰੁਪਏ ਆਏ ਹਨ, ਪਰ ਉਹ ਸਾਰਾ ਸਰਕਾਰੀ ਪੈਸਾ ਪਿੰਡ ਠੀਕਰੀਵਾਲਾ ਦੀ ਤਕਦੀਰ ਬਦਲਣ ਦੀ ਥਾਂ ਸਰਕਾਰੀ ਬਾਬੂ ਜਾਂ ਕਿਸ ਨੇਤਾ ਦੀ ਤਕਦੀਰ ਬਦਲ ਗਿਆ ਇਸਦੀ ਬਾਦਲ ਸਰਕਾਰ ਨੇ ਕੋਈ ਪੁੱਛ ਪ੍ਰਤੀਤ ਕਰਨ ਦੀ ਖੇਚਲ ਨਹੀਂ ਕੀਤੀ। ਉਕਤ ਵਿਅਕਤੀਆਂ ਨੇ ਕਿਹਾ ਕਿ ਪਿਛਲੇ ¦ਮੇ ਸਮੇਂ ਤੋਂ ਸਾਡੇ ਪਿੰਡ ਦੀ ਗੰਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਹੱਲ ਨਹੀਂ ਕੀਤੀ ਜਾ ਰਹੀ। ਜਿਕਰਯੋਗ ਹੈ ਕਿ ਅਮਰ ਸ਼ਹੀਦ ਸ੍ਰ: ਸੇਵਾ ਸਿੰਘ ਠੀਕਰੀਵਾਲਾ ਦੀ ਸਲਾਨਾ ਬਰਸੀ ਮੌਕੇ ਸੱਤਾਧਾਰੀ ਲੀਡਰਾਂ ਵੱਲੋਂ ਲੱਖਾਂ ਰੁਪਏ ਦੀਆਂ ਗ੍ਰਾਂਟਾਂ ਦਿੱਤੀਆਂ ਜਾਂਦੀਆਂ ਹਨ, ਉਹ ਕਿਥੇ ਲੱਗਦੀਆਂ ਹਨ ਇਸ ਦਾ ਕੋਈ ਪਤਾ ਨਹੀਂ ਲੱਗਦਾ।

WRITTEN BY