Skip to content
Independent perspectives. Global stories.
BREAKING

ਅੰਮ੍ਰਿਤਸਰ ’ਚ 35 ਕਰੋੜ ਦੀ ਹੈਰੋਇਨ ਬਰਾਮਦ

Share this story

the-link-between-prescription-drug-abuse-and-heroin-21787377 ਅੰਮ੍ਰਿਤਸਰ, 18 ਫਰਵਰੀ (ਪੰਜਾਬ ਟਾਇਮਜ਼ ਬਿਊਰੋ)- ਬੀਐਸਐਫ ਤੇ ਐਨਸੀਬੀ ਨੇ ਪਾਕਿਸਤਾਨ ਸਰਹੱਦ ਨਾਲ ਲੱਗਦੇ ਅਜਨਾਲਾ ਸੈਕਟਰ ਦੀ ਕੱਕੜ ਪੋਸਟ ਨੇੜਿਓਂ ਇੱਕ ਨਾਲੇ ’ਚੋਂ 7 ਪੈਕੇਟ ਹੈਰੋਇਨ ਬਰਾਮਦ ਕੀਤੀ ਹੈ।ਇਸ ਹੈਰੋਇਨ ਦੀ ਅੰਤਰਰਾਸ਼ਟਰੀ ਬਜਾਰ ’ਚ ਕੀਮਤ ਕਰੀਬ 35 ਕਰੋੜ ਰੁਪਏ ਹੈ।ਇਸ ਬਰਾਮਦਗੀ ਤੋਂ ਬਾਅਦ ਬੀਐੇਸਐਫ ਦੇ ਡੀਆਈਜੀ ਨੇ ਦੱਸਿਆ ਕਿ ਉਨ੍ਹਾਂ ਐਨਸੀਬੀ ਨਾਲ ਚਲਾਏ ਅਪ੍ਰੇਸ਼ਨ ਤਹਿਤ ਬੇਸ਼ੱਕ ਇਹ ਬਰਾਮਦਗੀ ਕੀਤੀ ਹੈ।ਪਰ ਤਸਕਰ ਬੇਹੱਦ ਸ਼ਾਤਿਰ ਤੇ ਹਾਈਟੈੱਕ ਹੋ ਗਏ ਹਨ।ਅਜਿਹੇ ’ਚ ਉਹ ਨਸ਼ੇ ਦੀ ਖੇਪ ਨੂੰ ਸਰਹੱਦ ਪਾਰ ਕਰਵਾਉਣ ਅਤੇ ਆਪਸ ‘ਚ ਸੰਪਰਕ ਬਣਾਉਣ ਲਈ ਕਈ ਤਰਾਂ ਦੇ ਮੋਬਾਈਲ ਐਪ ਦੀ ਵਰਤੋਂ ਕਰ ਰਹੇ ਹਨ।ਜਿਨ੍ਹਾਂ ਦੀ ਮਦਦ ਨਾਲ ਮੈਸੇਜ ਤੇ ਕਾਲਿੰਗ ਕਰਦੇ ਹਨ।ਪਰ ਇਹ ਅਜਿਹੇ ਐਪ ਹਨ ਜਿੰਨਾਂ ਨੂੰ ਡੀ-ਕੋਡ ਕਰਨਾ ਬੇਹੱਦ ਮੁਸ਼ਕਿਲ ਹੈ।ਓਬਰਾਇ ਮੁਤਾਬਕ ਤਸਕਰਾਂ ਨੇ ਹੁਣ ਪਹਿਲਾਂ ਵਾਂਗ ਫੋਨ ਕਾਲਿੰਗ ਕਰ ਆਪਸ ‘ਚ ਸੰਪਰਕ ਕਰਨ ਦਾ ਸਾਧਨ ਬਦਲ ਲਿਆ ਹੈ। ਹੁਣ ਇਹ ਤਸਕਰ ਵੱਖ ਵੱਖ ਮੋਬਾਈਲ ਐਪ ਦੀ ਵਰਤੋਂ ਕਰ ਆਪਸ ’ਚ ਸੰਪਰਕ ਕਰਦੇ ਹਨ।ਜਿਨ੍ਹਾਂ ਨੂੰ ਟਰੈਕ ਕਰਨਾ ਜਾਂ ਡੀ-ਕੋਡ ਕਰਨਾ ਕਾਫੀ ਮੁਸ਼ਕਲ ਹੈ।

WRITTEN BY