Skip to content
Independent perspectives. Global stories.
BREAKING

ਮੋਦੀ ਜਾਣ ਬੁੱਝ ਕੇ ਕਰਦੇ ਨੇ ਛੋਟੇ ਮੈਦਾਨਾਂ ’ਚ ਰੈਲੀਆਂ: ਮਾਇਆਵਤੀ

Share this story

mayawati ਫਤਿਹਪੁਰ, 17 ਫਰਵਰੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਰੈਲੀਆਂ ’ਚ ਆਉਣ ਵਾਲੀ ਭੀੜ ਨੂੰ ਧੋਖਾ ਕਰਾਰ ਦਿੰਦਿਆਂ ਬਹੁਜਨ ਸਮਾਜ ਪਾਰਟੀ ਮੁਖੀ ਮਾਇਆਵਤੀ ਨੇ ਦਾਅਵਾ ਕੀਤਾ ਹੈ ਕਿ ਸ੍ਰੀ ਮੋਦੀ ਦੀਆਂ ਰੈਲੀਆਂ ਲਈ ਜਾਣ-ਬੁੱਝ ਕੇ ਛੋਟੇ ਮੈਦਾਨਾਂ ਦੀ ਚੋਣ ਕੀਤੀ ਜਾਂਦੀ ਹੈ ਤਾਂ ਜੋ ਉਹ ਭਰਿਆ-ਭਰਿਆ ਲੱਗੇ। ਐਫਸੀਆਈ ਮੈਦਾਨ ’ਚ ਅੱਜ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਮਾਇਆਵਤੀ ਨੇ ਕਿਹਾ ਕਿ ਮੋਦੀ ਦੀਆਂ ਰੈਲੀਆਂ ’ਚ ਵੱਧ ਤੋਂ ਵੱਧ ਭੀੜ ਦਿਖਾਉਣ ਲਈ ਹਰ ਹਰਬਾ ਵਰਤਿਆ ਜਾਂਦਾ ਹੈ ਪਰ ਅਸਲੀਅਤ ਇਹ ਹੈ ਕਿ ਨੋਟਬੰਦੀ ਅਤੇ ਰਾਖਵੇਂਕਰਨ ਜਿਹੇ ਮਸਲਿਆਂ ਕਰ ਕੇ ਲੋਕ ਉਨ੍ਹਾਂ ਨੂੰ ਸਬਕ ਸਿਖਾਉਣ ਦੇ ਰੌਂਅ ’ਚ ਹਨ। ਮਾਇਆਵਤੀ ਨੇ ਭਾਜਪਾ ਅਤੇ ਸਮਾਜਵਾਦੀ ਪਾਰਟੀ ’ਤੇ ਹੱਲਾ ਬੋਲਦਿਆਂ ਕਿਹਾ,‘‘ਵਿਰੋਧੀ ਪਾਰਟੀਆਂ ਹਰ ਤਰੀਕਾ ਅਪਣਾ ਕੇ ਸੂਬੇ ਦੀ ਸੱਤਾ ’ਤੇ ਕਾਬਜ਼ ਹੋਣਾ ਚਾਹੁੰਦੀਆਂ ਹਨ ਪਰ ਸਮਝਦਾਰ ਲੋਕ ਉਨ੍ਹਾਂ ਦਾ ਇਹ ਸੁਫ਼ਨਾ ਕਦੇ ਵੀ ਪੂਰਾ ਨਹੀਂ ਹੋਣ ਦੇਣਗੇ।’’

WRITTEN BY