Skip to content
Independent perspectives. Global stories.
BREAKING

ਦੱਖਣੀ ਕੈਲੀਫੋਰਨੀਆ ਵਿੱਚ ਜ਼ੋਰਦਾਰ ਤੂਫ਼ਾਨ ਦਾ ਅੰਦੇਸ਼ਾ

Share this story

mcalifornia ਲਾਸ ਏਂਜਲਸ, 17 ਫਰਵਰੀ- ਕੈਲੀਫੋਰਨੀਆ ਸੂਬੇ ਦੇ ਉੱਤਰੀ ਹਿੱਸੇ ’ਚ ਮੋਹਲੇਧਾਰ ਮੀਂਹ ਤੋਂ ਬਾਅਦ ਹੁਣ ਦੱਖਣੀ ਹਿੱਸੇ ’ਚ ਜ਼ੋਰਦਾਰ ਤੂਫ਼ਾਨ ਆਉਣ ਦਾ ਅੰਦੇਸ਼ਾ ਪ੍ਰਗਟਾਇਆ ਗਿਆ ਹੈ। ਮੌਸਮ ਵਿਭਾਗ ਨੇ ਪੇਸ਼ੀਨਗੋਈ ਕੀਤੀ ਹੈ ਕਿ ਤੂਫ਼ਾਨ ਪਿਛਲੇ ਕੁਝ ਸਾਲਾਂ ਦਾ ਰਿਕਾਰਡ ਤੋੜ ਸਕਦਾ ਹੈ। ਸਾਂ ਫਰਾਂਸਿਸਕੋ ਬੇਅ ਏਰੀਆ ਦੀਆਂ ਮੈਰਿਨ ਅਤੇ ਨਾਪਾ ਕਾਊਂਟੀਆਂ ’ਚ ਮੀਂਹ ਅਤੇ ਤੇਜ਼ ਹਵਾਵਾਂ ਨੇ ਜਨਜੀਵਨ ਲੀਹੋਂ ਉਤਾਰ ਕੇ ਰੱਖ ਦਿੱਤਾ। ਕੌਮੀ ਮੌਸਮ ਸੇਵਾ ਮੁਤਾਬਕ ਸਾਂ ਫਰਾਂਸਿਸਕੋ ’ਚ 1.67 ਇੰਚ ਮੀਂਹ ਨੋਟ ਕੀਤਾ ਗਿਆ ਹੈ। ਤੂਫ਼ਾਨ ਕੇਂਦਰੀ ਤੱਟੀ ਕਾਊਂਟੀਆਂ ਵਲ ਅੱਗੇ ਵੱਧ ਗਿਆ ਪਰ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਦੱਖਣੀ ਕੈਲੀਫੋਰਨੀਆ ’ਚ ਅਜੇ ਖਤਰਾ ਬਣਿਆ ਹੋਇਆ ਹੈ। ਸੂਬੇ ’ਚ ਹੜ੍ਹਾਂ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਪਹਾੜਾਂ ਅਤੇ ਵਾਦੀਆਂ ’ਚ 70 ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਚਿਤਾਵਨੀ ਦਿੱਤੀ ਗਈ ਹੈ। ਲਾਸ ਏਂਜਲਸ ਦੇ ਕੌਮੀ ਮੌਸਮ ਸੇਵਾ ਦਫ਼ਤਰ ਮੁਤਾਬਕ ਪਿਛਲੇ ਛੇ ਸਾਲਾਂ ਦਾ ਇਹ ਸੱਭ ਤੋਂ ਤੇਜ਼ ਤੂਫ਼ਾਨ ਹੋ ਸਕਦਾ ਹੈ। ਡੁਆਰਟੇ ਸ਼ਹਿਰ ’ਚ 180 ਘਰਾਂ ਨੂੰ ਅੱਜ ਸਵੇਰੇ ਖਾਲੀ ਕਰਵਾ ਲਿਆ ਗਿਆ। ਦੱਖਣੀ ਕੈਲੀਫੋਰਨੀਆ ਦੀਆਂ ਪਹਾੜੀਆਂ ’ਤੇ ਭਾਰਤੀ ਬਰਫ਼ਬਾਰੀ ਦੀ ਵੀ ਪੇਸ਼ੀਨਗੋਈ ਕੀਤੀ ਗਈ ਹੈ।

WRITTEN BY