ਨਵੀਂ ਦਿੱਲੀ- ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਖ਼ਿਲਾਫ਼ ਡੀਡੀਏ ਦੀ ਇੱਕ ਫ਼ਰਜ਼ੀ ਐਨਓਸੀ ਨੂੰ ਲੈ ਕੇ ਰਾਜੌਰੀ ਗਾਰਡਨ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਸੀ ਜਿਸ ਨੂੰ ਲੈ ਕੇ ਉਹਨਾਂ ਨੂੰ ਸੰਮਨ ਜਾਰੀ ਕੀਤੇ ਗਏ ਹਨ।ਕਮੇਟੀ ਦੀ ਚੋਣਾਂ ਸਮੇਂ ਸੰਮਨ ਜਾਰੀ ਹੋਣ ਤੋਂ ਬਾਅਦ ਦਿੱਲੀ ਦੀ ਸਿੱਖ ਸਿਆਸਤ ਗਰਮਾ ਗਈ ਹੈ।ਵਿਰੋਧੀ ਪਾਰਟੀਆਂ ਨੇ ਇਸ ਮੁੱਦੇ ਉਤੇਸਰਨਾ ਪਾਰਟੀ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਇਸ ਕਾਰਵਾਈ ਤੋਂ ਬਾਅਦ ਅਕਾਲ ਸਹਾਇ ਸੰਸਥਾ ਦੇ ਸਰਪ੍ਰਸਤ ਤੇ ਸਾਬਕਾ ਜਥੇਦਾਰ ਰਣਜੀਤ ਸਿੰਘ ਨੇ ਕਿਹਾ ਕਿ ਸਰਨਾ ਭਰਾਵਾਂ ਦਾ ਭ੍ਰਿਸ਼ਟਾਚਾਰ ਜੱਗ ਜ਼ਾਹਿਰ ਤਾਂ ਹੋ ਚੁੱਕਾ ਹੀ ਸੀ ਅਤੇ ਹੁਣ ਅਦਾਲਤਾਂ ਵਿੱਚ ਉਨ੍ਹਾਂ ਖ਼ਿਲਾਫ਼ ਚਾਰਜਸ਼ੀਟ ਦਾਖਲ ਹੋਣ ਮਗਰੋਂ ਇਹ ਚਿੱਟੇ ਦਿਨ ਵਾਂਗ ਸਾਫ਼ ਹੋ ਗਿਆ ਹੈ ਕਿ ਸਰਨਾ ਭਰਾਵਾਂ ਨੂੰ ਹੁਣ ਕੋਈ ਵੀ ਤਾਕਤ ਬਚਾ ਨਹੀਂ ਸਕਦੀ।
ਚੋਣਾਂ ਤੋਂ ਪਹਿਲਾਂ ਪਰਮਜੀਤ ਸਿੰਘ ਸਰਨਾ ਨੂੰ ਵੱਡਾ ਝਟਕਾ



