Skip to content
Independent perspectives. Global stories.
BREAKING

ਨਿਤੀਸ਼ ਕੁਮਾਰ ਦੀ ਸੀਚੇਵਾਲ ਫੇਰੀ ਭਲਕੇ

Share this story

image ਜਲੰਧਰ, 17 ਫਰਵਰੀ (ਪੰਜਾਬ ਟਾਇਮਜ਼ ਬਿਊਰੋ)- ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਸਥਾਪਤ ਕੀਤੇ ਗਏ ਮਾਡਲ ਨੂੰ ਦੇਖਣ ਲਈ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ 19 ਫਰਵਰੀ ਨੂੰ ਆ ਰਹੇ ਹਨ। ਨਿਰਮਲ ਕੁਟੀਆ ਤੋਂ ਸੰਤ ਸੁਖਜੀਤ ਸਿੰਘ ਨੇ ਦੱਸਿਆ ਕਿ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਪਿੰਡ ਸੀਚੇਵਾਲ ਵਿੱਚ ਦੇਸੀ ਤਕਨੀਕ ਨਾਲ ਸਥਾਪਤ ਕੀਤੇ ਗਏ ਮਾਡਲ ਨੂੰ ਦੇਖਣ ਲਈ ਆ ਰਹੇ ਹਨ।ਇਸ ਤੋਂ ਬਾਅਦ ਉਹ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਹੇਠ ਚੱਲੀ ਕਾਰ ਸੇਵਾ ਦੌਰਾਨ ਨਿਰਮਲ ਕੀਤੀ ਪਵਿੱਤਰ ਵੇਈਂ ਦੇ ਦਰਸ਼ਨ ਕਰਨਗੇ ਅਤੇਸੁਲਤਾਨਪੁਰ ਦੇ ਟਰੀਟਮੈਂਟ ਪਲਾਂਟ ਤੋਂ ਸੋਧ ਕੇ 13 ਕਿਲੋਮੀਟਰ ਇਲਾਕੇ ’ਚ ਖੇਤੀ ਨੂੰ ਲਾਏ ਜਾ ਰਹੇ ਪਾਣੀਆਂ ਨੂੰ ਦੇਖਣਗੇ।ਰੇਲਵੇ ਸ਼ਟੇਸ਼ਨ ’ਤੇ ਸਥਾਪਤ ਕੀਤੇ ਸਭ ਤੋਂ ਸਸਤੇ ਟਰੀਟਮੈਂਟ ਪਲਾਂਟ ਦਾ ਵੀ ਨਿਰੀਖਣ ਕਰਨਗੇ।ਗੁਰਦੁਆਰਾ ਬੇਰ ਸਾਹਿਬ ਦੇ ਦਰਸ਼ਨਾਂ ਉਪਰੰਤ ਨਿਰਮਲ ਕੁਟੀਆ ਪਵਿੱਤਰ ਕਾਲੀ ਵੇਈਂ ’ਤੇ ਪੁੱਜਣਗੇ।ਉਨ੍ਹਾਂ ਦੱਸਿਆ ਕਿ ਨਿਰਮਲ ਕੁਟੀਆ ’ਚ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਜਾਵੇਗਾ।

WRITTEN BY