Skip to content
Independent perspectives. Global stories.
BREAKING

ਪੀ.ਐੱਮ. ਦੇ ਯੋਗ ਗੁਰੂ ਦਾ ਖੁਲਾਸਾ- ਦੱਸਿਆ ਮੋਦੀ ਦੇ ਹਿਟ ਅਤੇ ਫਿਟ ਰਹਿਣ ਦਾ ਰਾਜ

Share this story

2017_2image_13_31_304080000modi-ll ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਵਿਰੋਧੀ ਭਾਵੇਂ ਕੁਝ ਵੀ ਕਹਿਣ ਪਰ ਇਕ ਗੱਲ ਦਾ ਲੋਹਾ ਤਾਂ ਉਹ ਵੀ ਮੰਨਦੇ ਹਨ ਅਤੇ ਉਹ ਗੱਲ ਹੈ ਪ੍ਰਧਾਨ ਮੰਤਰੀ ਦੇ ਫਿਟਨੈੱਸ ਦੀ। ਪ੍ਰਧਾਨ ਮੰਤਰੀ ਮੋਦੀ ਨਾਲ ਕੰਮ ਕਰਨ ਵਾਲੇ ਲੋਕ ਇਸ ਲਈ ਪਰੇਸ਼ਾਨ ਰਹਿੰਦੇ ਹਨ, ਕਿਉਂਕਿ ਉਹ ਲਗਾਤਾਰ 18 ਘੰਟੇ ਬਿਨਾਂ ਥੱਕੇ ਕੰਮ ਕਰ ਲੈਂਦੇ ਹਨ। ਜਿਸ ਦੇ ਪਿੱਛੇ ਕਾਰਨ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੀ ਸਬਰ ਅਤੇ ਅਨੁਸ਼ਾਸਨ ਵਾਲੀ ਜੀਵਨ ਸ਼ੈਲੀ, ਜਿਸ ਕਾਰਨ ਉਮਰ ਦੀ ਇਸ ਅਵਸਥਾ ‘ਚ ਵੀ ਉਹ ਫਿਟ ਹਨ ਅਤੇ ਇਸੇ ਕਾਰਨ ਹਿਟ ਵੀ ਹਨ। ਪ੍ਰਧਾਨ ਮੰਤਰੀ ਦੀ ਫਿਟਨੈੱਸ ਬਾਰੇ ਖੁਲਾਸਾ ਕੀਤਾ, ਉਨ੍ਹਾਂ ਦੇ ਯੋਗ ਗੁਰੂ ਐੱਚ.ਆਰ. ਨਾਗੇਂਦਰ ਨੇ। ਪ੍ਰਧਾਨ ਮੰਤਰੀ ਦੇ ਯੋਗ ਗੁਰੂ ਇਕ ਵੈੱਬਸਾਈਟ ‘ਚ ਛਪੀ ਖਬਰ ਅਨੁਸਾਰ ਪ੍ਰਧਾਨ ਮੰਤਰੀ ਮੋਦੀ ਦੀ ਲਾਈਫ ਕਾਫੀ ਨਿਯਮਾਂ ਕਾਰਨ ਚੱਲਦੀ ਹੈ, ਜਿਸ ਕਾਰਨ ਹੀ ਉਹ ਸਿਹਤਮੰਦ ਰਹਿੰਦੇ ਹਨ।
ਏਮਜ ‘ਚ ਆਯੋਜਿਤ ਨੈਸ਼ਨਲ ਮੈਡੀਕੋਜ਼ ਆਰਗਨਾਈਜੇਸ਼ਨ (ਸੰਸਥਾ) ਦੇ ਸੰਮੇਲਨ ‘ਚ ਗੱਲ ਕਰਦੇ ਹੋਏ ਯੋਗ ਗੁਰੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਤਾਂ ਕਰਮ ਯੋਗੀ ਹਨ। ਜਿਸ ਕਾਰਨ ਉਹ ਬਿਨਾਂ ਥੱਕੇ ਆਪਣਾ ਕੰਮ ਬਖੂਬੀ ਕਰ ਪਾਉਂਦੇ ਹਨ। ਪ੍ਰਧਾਨ ਮੰਤਰੀ ਭਾਵੇਂ ਠੰਡ ਹੋਵੇ, ਗਰਮੀ ਹੋਵੇ ਜਾਂ ਫਿਰ ਬਾਰਸ਼ ਹੋਵੇ, ਸਵੇਰੇ ਯੋਗ ਜ਼ਰੂਰ ਕਰਦੇ ਹਨ, ਜਿਸ ਕਾਰਨ ਹੀ ਉਹ ਤਣਾਅ ਮੁਕਤ ਰਹਿੰਦੇ ਹਨ ਅਤੇ ਆਪਣੇ ਕੰਮ ‘ਤੇ ਧਿਆਨ ਕੇਂਦਰਿਤ ਕਰ ਪਾਉਂਦੇ ਹਨ। ਨਾਗੇਂਦਰ ਨੇ ਕਿਹਾ ਕਿ ਉਨ੍ਹਾਂ ਨੇ 1990 ਦੇ ਦਹਾਕੇ ‘ਚ ਪ੍ਰਧਾਨ ਮੰਤਰੀ ਨੂੰ ਯੋਗ ਸਿਖਾਇਆ ਸੀ ਅਤੇ ਉਸ ਦੇ ਬਾਅਦ ਤੋਂ ਉਹ ਲਗਾਤਾਰ ਯੋਗ ਕਰ ਰਹੇ ਹਨ, ਸਮਾਂ ਬਦਲ ਚੁਕਿਆ ਹੈ ਪਰ ਮੋਦੀ ਦਾ ਨਿਯਮ ਨਹੀਂ ਬਦਲਿਆ।

WRITTEN BY