Skip to content
Independent perspectives. Global stories.
BREAKING

ਲਿਕਰ ਲਾਇਸੈਂਸ ਸਸਪੈਂਡ ਕਰਨ ਦਾ ਯੂ. ਟੀ. ਦਾ ਫੈਸਲਾ ਹਾਈਕੋਰਟ ਨੇ ਪਲਟਿਆ

Share this story

2017_2image_10_13_362490000laa-ll ਚੰਡੀਗੜ੍ਹ  – ਸ਼ਹਿਰ ‘ਚ ਸ਼ਰਾਬ ਕਾਰੋਬਾਰ ਨਾਲ ਜੁੜੀਆਂ ਕੰਪਨੀਆਂ ਵੱਲੋਂ ਨਿਯਮਾਂ ਦੀ ਉਲੰਘਣਾ ਦੇ ਮਾਮਲੇ ‘ਚ ਯੂ. ਟੀ. ਅਸਿਸਟੈਂਟ ਐਕਸਾਈਜ਼ ਐਂਡ ਟੈਕਸੇਸ਼ਨ ਕਮਿਸ਼ਨਰ ਵੱਲੋਂ ਲਗਭਗ ਹਫਤਾ ਪਹਿਲਾਂ 14 ਤੇ 15 ਫਰਵਰੀ 2 ਦਿਨ ਲਈ ਲਾਇਸੈਂਸ ਸਸਪੈਂਡ ਕਰਨ ਦੇ ਫੈਸਲੇ ‘ਤੇ ਹਾਈਕੋਰਟ ਨੇ ਪਾਇਆ ਕਿ ਬਿਨਾਂ ਠੋਸ ਕਾਰਨਾਂ ਦੇ ਇਹ ਫੈਸਲਾ ਜਾਰੀ ਕੀਤਾ ਗਿਆ ਸੀ। ਹਾਈਕੋਰਟ ਨੇ ਹੁਕਮਾਂ ‘ਚ ਪਟੀਸ਼ਨਰ ਕੰਪਨੀਆਂ ਨੂੰ ਬੁੱਧਵਾਰ ਤੋਂ ਹੀ ਲਾਇਸੈਂਸ ਆਪ੍ਰੇਟ ਕਰਨ ਦੇ ਹੁਕਮ ਜਾਰੀ ਕੀਤੇ।

ਜੁਬਲੀ ਬੀਵਰੇਜਿਸ ਲਿਮਟਿਡ ਸਮੇਤ ਹੋਰ ਕੰਪਨੀਆਂ ਵੱਲੋਂ ਚੰਡੀਗੜ੍ਹ ਪ੍ਰਸ਼ਾਸਨ ਖਿਲਾਫ਼ ਦਾਖਲ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਹਾਈਕੋਰਟ ਨੇ ਇਹ ਹੁਕਮ ਜਾਰੀ ਕੀਤੇ। ਮਾਮਲੇ ਦੀ ਸੁਣਵਾਈ ‘ਚ ਬੈਂਚ ਨੇ ਕਿਹਾ ਕਿ ਯੂ. ਟੀ. ਨੇ ਪੰਜਾਬ ਲਿਕਰ ਲਾਇਸੈਂਸ ਰੂਲਜ਼ ਦੇ ਨਿਯਮ ਦੀ ਉਲੰਘਣਾ ਕਰਾਰ ਦਿੰਦੇ ਹੋਏ ਹੁਕਮ ਜਾਰੀ ਕਰ ਦਿੱਤੇ ਸਨ। ਹਾਈਕੋਰਟ ਨੇ ਕਿਹਾ ਕਿ ਅੱਜ ਤੋਂ ਹੀ ਪਟੀਸ਼ਨ ਪੱਖ ਆਪਣਾ ਲਾਇਸੈਂਸ ਆਪ੍ਰੇਟ ਕਰ ਸਕਦਾ ਹੈ ਤੇ ਜੇ ਉਹ ਅਸਫਲ ਰਹਿੰਦਾ ਹੈ ਤਾਂ ਅਦਾਲਤ ਇਸ ਦਿਨ ਨੂੰ ਹੋਰ ਦਿਨ ਦੇ ਨਾਲ ਬਦਲ ਸਕਦੀ ਹੈ। ਪ੍ਰਸ਼ਾਸਨ ਨੇ ਬੀਤੀ 8 ਫਰਵਰੀ ਨੂੰ ਲਾਇਸੈਂਸ ਸਸਪੈਂਡ ਕਰਨ ਦੇ ਹੁਕਮ ਜਾਰੀ ਕੀਤੇ ਸਨ।

WRITTEN BY