Skip to content
Independent perspectives. Global stories.
BREAKING

12ਵੇਂ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਕਬੱਡੀ ਗੋਲਡ ਕੱਪ ਅਤੇ ਸਟੇਟ ਪੱਧਰੀ ਫੁੱਟਬਾਲ ਟੂਰਨਾਮੈਂਟ ਦਾ ਪੋਸਟਰ ਜਾਰੀ

Share this story

image ਆਦਮਪੁਰ (ਜਲੰਧਰ)- ਸ਼੍ਰੀ ਮਾਨ 108 ਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਭਾਗ ਸਿੰਘ ਜੀ, ਸ਼੍ਰੀ ਮਾਨ 108 ਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਹਰਦਿਆਲ ਸਿੰਘ ਜੀ ਮੁਸਾਫਿਰ, ਸ਼੍ਰੀ ਮਾਨ 108 ਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਮਲਕੀਤ ਸਿੰਘ ਜੀ, ਬਾਨੀ ਚਾਂਸਲਰ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੀ ਨਿੱਘੀ ਯਾਦ ਨੂੰ ਸਮਰਪਿਤ 12ਵੇਂ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਕਬੱਡੀ ਗੋਲਡ ਕੱਪ ਅਤੇ ਸਟੇਟ ਪੱਧਰ ਫੁੱਟਬਾਲ ਟੂਰਨਾਮੈਂਟ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਵਿਖੇ 27 ਦਸੰਬਰ 2016 ਤੋਂ 31 ਦਸੰਬਰ 2016 ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਸੰਤ ਬਾਬਾ ਦਿਲਾਵਰ ਸਿੰਘ ਜੀ (ਬ੍ਰਹਮ ਜੀ), ਚਾਂਸਲਰ – ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੀ ਅਗਵਾਈ ਵਿੱਚ ਕਰਵਾਏ ਜਾ ਰਹੇ ਹਨ।
ਇਹਨਾਂ ਮੁਕਾਬਲਿਆਂ ਦੇ 27 ਦਸੰਬਰ 2016 ਨੂੰ ਹੋਣ ਵਾਲੇ ਉਦਘਾਟਨੀ ਸਮਾਰੋਹ ਦੀਆਂ ਤਿਆਰੀਆਂ ਦਾ ਸੰਤ ਬਾਬਾ ਦਿਲਾਵਰ ਸਿੰਘ ਜੀ (ਬ੍ਰਹਮ ਜੀ) ਨੇ ਜਾਇਜ਼ਾ ਲਿਆ ਅਤੇ ਚੱਲ ਰਹੀਆਂ ਤਿਆਰੀਆਂ ਉਪਰ ਸੰਤੁਸ਼ਟੀ ਜਤਾਈ। ਉਦਘਾਟਨ ਸੰਤ ਬਾਬਾ ਦਿਲਾਵਰ ਸਿੰਘ ਜੀ (ਬ੍ਰਹਮ ਜੀ), ਸੰਤ ਬਾਬਾ ਸਤਪਾਲ ਸਿੰਘ ਜੀ (ਸਾਹਰੀ ਵਾਲੇ) ਅਤੇ ਹੋਰ ਪਹੁੰਚੇ ਹੋਏ ਸੰਤ ਮਹਾਂ-ਪੁਰਸ਼ ਕਰਨਗੇ। ਸ੍ਰੀ ਪਵਨ ਕੁਮਾਰ ਟੀਨੂੰ, ਹਲਕਾ ਵਿਧਾਇਕ ਆਦਮਪੁਰ ਟੂਰਨਾਮੈਂਟ ਦੇ ਮੁੱਖ ਮਹਿਮਾਨ ਹੋਣਗੇ।
ਇਸ ਤੋ ਬਾਦ ਸੰਤ ਸੰਤ ਬਾਬਾ ਦਿਲਾਵਰ ਸਿੰਘ ਜੀ (ਬ੍ਰਹਮ ਜੀ) ਨੇ ਇਹਨਾਂ ਮੁਕਾਬਲਿਆਂ ਦਾ ਪੋਸਟਰ ਜਾਰੀ ਕੀਤਾ ਅਤੇ ਕਿਹਾ ਕਿ ਅਜਿਹੇ ਖੇਡਾਂ ਮੁਕਾਬਲੇ ਨੌਜਵਾਨ ਪੀਹੜੀ ਨੂੰ ਨਸ਼ਿਆਂ ਤੋ ਦੂਰ ਰੱਖ ਕੇ ਜੀਵਨ ਜਿਉਣ ਲਈ ਇੱਕ ਸਿਰਜਨਾਤਮਕ ਜੀਵਾਨ ਜਾਂਚ ਸਿਖਾਉਦੀ ਹੈ।
27 ਦਸੰਬਰ 2016 ਨੂੰ ਫੁੱਟਬਾਲ ਦੇ ਫੁੱਟਬਾਲ ਕਲੱਬ ਅਤੇ ਪਿੰਡ ਪੱਧਰ ਦੇ ਮੈਚ ਸ਼ੁਰੂ ਹੋਣਗੇ। 28 – 29 ਦਸੰਬਰ 2016 ਨੂੰ ਵਾਲੀਵਾਲ ਆਲ ਓਪਨ ਮੈਚ ਅਤੇ ਰੱਸਾ-ਕੱਸ਼ੀ ਦੇ ਮੁਕਾਬਲੇ ਹੋਣਗੇ। 29 ਦਸੰਬਰ 2016 ਨੂੰ ਅਥਲੈਟਿਕਸ ਦੇ ਮੁਕਾਬਲੇ ਹੋਣਗੇ। 31 ਦਸੰਬਰ 2016 ਨੂੰ ਕਬੱਡੀ ਦੇ ਮਹਾਂਕੁੰਭ ਅਤੇ ਘੋੜੇ-ਘੋੜੀਆਂ ਦੇ ਕਰਤੱਬ ਵਿਸ਼ੇਸ਼ ਖਿੱਚ ਦਾ ਕੇਂਦਰ ਹੋਣਗੇ।
30 ਦਸੰਬਰ 2016 ਨੂੰ ਦੁਪਹਿਰ 12 ਵਜੇ ਤੋਂ ਸੂਫੀ ਗਾਇਕ ਕੰਵਰ ਗਰੇਵਾਲ ਦਾ ਖੁੱਲਾ ਅਖਾੜਾ ਲਗੇਗਾ ਜਿਸ ਵਿੱਚ ਇਲਾਕੇ ਦੀ ਸੰਗਤ ਨੂੰ ਸ਼ਾਮਲ ਹੋਣ ਲਈ ਖੁੱਲਾ ਸੱਦਾ ਦਿੱਤਾ ਜਾਂਦਾ ਹੈ।
ਇਥੇ ਇਹ ਵਰਣਨਯੋਗ ਹੈ ਕਿ ਇਹ ਖੇਡ ਮਹਾਂ ਕੁੰਭ ਐਨ. ਆਰ. ਆਈ ਵੀਰਾਂ ਦੁਆਰਾ ਕਰਵਾਇਆ ਜਾਂਦਾ ਹੈ।
– ਪੰਜਾਬ ਟਾਇਮਜ਼ ਬਿਊਰੋ

WRITTEN BY