Skip to content
Independent perspectives. Global stories.
BREAKING

ਹਰਿਆਣਾ ਦੇ ਸਾਰੇ ਕਾਲਜਾਂ ਤੇ ਯੂਨੀਵਰਸਿਟੀਆਂ ਵਿਚ ਕੈਸ਼ਲੇਸ ਟ੍ਰਾਂਜ਼ੇਕਸ਼ਨ ਪ੍ਰਕ੍ਰਿਆ ਅਪਣਾਈ ਜਾਵੇਗੀ

Share this story

image ਚੰਡੀਗੜ੍ਹ- ਹਰਿਆਣਾ ਦੇ ਸਿੱਖਿਆ ਮੰਤਰੀ ਰਾਮ ਬਿਲਾਸ ਸ਼ਰਮਾ ਨੇ ਕਿਹਾ ਕਿ ਸੂਬੇ ਦੇ ਸਾਰੇ ਕਾਲਜਾਂ ਤੇ ਯੂਨੀਵਰਸਿਟੀਆਂ ਵਿਚ ਵੀ ‘ਕੈਸ਼ਲੇਸ ਟ੍ਰਾਂਜ਼ੇਕਸ਼ਨ’ ਦੀ ਪ੍ਰਕ੍ਰਿਆ ਨੂੰ ਅਪਣਾਇਆ ਜਾਵੇਗਾ, ਇਸ ਦੇ ਲਈ 12 ਦਸੰਬਰ 2016 ਤੋਂ 12 ਜਨਵਰੀ 2017 ਤੱਕ ਇਕ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ। ਇਸ ਤੋਂ ਇਲਾਵਾ ਉਚੇਰੀ ਸਿੱਖਿਆ ਨਾਲ ਜੁੜੇ ਵਿਦਿਅਰਥੀ ਵੀ ਲੋਕਾਂ ਨੂੰ ਡਿਜੀਟਲ ਪੇਮੈਂਟ ਸਿਸਟਮ ਵੱਲ ਜਾਗਰੂਕ ਕਰਵਾਉਣਗੇ ਤੇ ਸਮਝਾਉਣਗੇ। ਸ੍ਰੀ ਸ਼ਰਮਾ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਰਾਜ ਸਰਕਾਰ ਵੱਲੋਂ ਲੋਕਾਂ ਦੀ ਸਹੂਲਤ ਲਈ ਸੂਬੇ ਨੂੰ ਕੈਸ਼ਲੇਸ ਟ੍ਰਾਂਜ਼ੇਕਸ਼ਨ ਦੇ ਤਹਿਤ ਲਿਆਉਣ ਲਈ ਪ੍ਰੋਤਸਾਹਿਤ ਕੀਤਾ ਜਾ ਰਿਹਾ ਹੈ। ਇਸ ਦੇ ਮੱਦੇਨਜ਼ਰ ਉਚੇਰੀ ਸਿੱਖਿਆ ਵਿਭਾਗ ਨੇ ਵੀ ਮਾਲੀ ਸਾਖਰਤਾ ਮੁਹਿੰਮ ਵਿਚ ਹਿੱਸੇਦਾਰੀ ਕਰਦੇ ਹੋਏ ‘ਐਕਸ਼ਨ ਪਲਾਨ’ ਬਣਾਇਆ ਹੈ। ਇਸ ਪਲਾਨ ਦੇ ਤਹਿਤ ਜਿੱਥੇ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਟੀਚਿੰਗ ਤੇ ਨਾਨ ਟੀਚਿੰਗ ਕੰਮ ਨਾਲ ਜੁੜੇ ਕਰਮਚਾਰੀਆਂ ਨੂੰ ‘ਕੈਸ਼ਲੇਸ ਟ੍ਰਾਂਜ਼ੇਕਸ਼ਨ’ ਪ੍ਰਕ੍ਰਿਆ ਨਾਲ ਜੋੜ੍ਹਿਆ ਜਾਵੇਗਾ ਉ¤ਥੇ ਵਿਦਿਆਰਥੀਆਂ ਨੂੰ ਵੀ ਫੀਸ, ਵਜੀਫਾ ਤੇ ਹੋਰ ਲੈਣ ਦੇਣ ਲਈ ਉਪਰੋਕਤ ਪ੍ਰਣਾਲੀ ਅਪਣਾਉਨ ਲਈ ਪ੍ਰੋਤਸਾਹਿਤ ਕੀਤਾ ਜਾਵੇਗਾ। ਉਨ੍ਹਾਂ ਦਸਿਆ ਕਿ ਡਿਜੀਟਲ ਪੇਮੈਂਟ ਸਿਸਿਟਮ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਐਨ.ਐਸ.ਐਸ ਅਤੇ ਐਨ.ਸੀ.ਸੀ ਦਾ ਵੀ ਸਹਿਯੋਗ ਲਿਆ ਜਾਵੇਗਾ। ਉਨ੍ਹਾਂ ਦਸਿਆ ਕਿ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਮੁੱਖਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਪਹਿਲਾਂ ਵਿਦਿਆਰਥੀਆਂ ਨੂੰ ਇਸ ਸਿਸਟਮ ਬਾਰੇ ਜਾਣਕਾਰੀ ਦੇਣ ਅਤੇ ਉਸ ਤੋਂ ਬਾਅਦ ਉਨ੍ਹਾਂ ਵਿਦਿਆਰਥੀਆਂ ਵਿਚੋਂ ਕੁਝ ਵਾ¦ਟੀਅਰ ਵਜੋਂ ਚੋਣ ਕਰ ਕੇ 14 ਦਸੰਬਰ 2016 ਤੱਕ ਾ.ਮਹਰਦ.ਗੋਵ.ਨਿ/ਵਸਿੳਕੳ ਉ¤ਤੇ ਰਜਿਸਟਰ ਕਰਨ। ਇਸ ਤੋਂ ਬਾਅਦ ਇਨ੍ਹਾਂ ਵਾ¦ਟੀਅਰਾਂ ਨੂੰ 15 ਤੋਂ 20 ਦਸੰਬਰ 2016 ਤੱਕ ਸਿਖਲਾਈ ਦਿੱਤੀ ਜਾਵੇਗੀ ਤਾਂ ਜੋ ਉਹ ਕਾਲਜ ਕੈਂਪਸ ਵਿਚ ਸਥਿਤ ਦੁਕਾਨਾਂ ਅਤੇ ਲੋਕਾਂ ਦੇ ਘਰਾਂ ਵਿਚ ਜਾ ਕੇ ਉਨ੍ਹਾਂ ਨੂੰ ਡਿਜੀਟਲ ਪੇਮੈਂਟ ਪ੍ਰਕ੍ਰਿਆ ਬਾਰੇ ਸਮਝਾ ਸਕਣ। ਸਿੱਖਿਆ ਮੰਤਰੀ ਨੇ ਦਸਿਆ ਕਿ ਸਿਖਲਾਈ ਪ੍ਰਾਪਤ ਵਾ¦ਟੀਅਰ ਡਿਜੀਟਲ ਪੇਮੈਂਟ ਪ੍ਰਕ੍ਰਿਆ ਨੂੰ ਆਪਣੇ ਘਰ ਤੋਂ ਸ਼ੁਰੂ ਕਰ ਕੇ 12 ਜਨਵਰੀ 2017 ਤੱਕ ਇਕ ਵਿਸ਼ੇਸ਼ ਚੁਣੇ ਗਏ ਖੇਤਰ ਵਿਚ ਲੋਕਾਂ ਨੂੰ ਸਿੱਖਿਅਤ ਕਰਣਗੇ।

WRITTEN BY