Skip to content
Independent perspectives. Global stories.
BREAKING

ਮੁੱਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ ਸਿਵਲ ਟਰਮੀਨਲ ਬਠਿੰਡਾ ਹਵਾਈ ਅੱਡੇ ਦਾ ਉਦਘਾਟਨ ਕੱਲ੍ਹ ਕਰਨਗੇ :ਡੀ.ਸੀ. ਬਠਿੰਡਾ

Share this story

2016_11image_08_24_020670000parkash-badal-1-ll ਬਠਿੰਡਾ- ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ 11 ਦਸੰਬਰ ਨੂੰ ਸਿਵਲ ਟਰਮੀਨਲ ਬਠਿੰਡਾ ਹਵਾਈ ਅੱਡੇ ਦਾ ਉਦਘਾਟਨ ਕਰਨਗੇ ਜਦਕਿ ਕੇਂਦਰੀ ਮੰਤਰੀ ਸਿਵਲ ਏਵੀਏਸ਼ਨ ਸ਼੍ਰੀ ਪੀ. ਅਸ਼ੋਕ ਗਜਪਤੀ ਰਾਜੂ ਇਸ ਸਮਾਗਮ ਦੀ ਪ੍ਰਧਾਨਗੀ ਕਰਗੇ। 11 ਦਸੰਬਰ ਨੂੰ ਹੀ ਦਿੱਲੀ ਤੋਂ ਬਠਿੰਡਾ ਅਲਾਇੰਸ ਏਅਰ ਦੀ ਪਹਿਲੀ ਫਲਾਈਟ ਵੀ ਸ਼ੁਰੂ ਕੀਤੀ ਜਾਵੇਗੀ। ਇਸ ਪਲੇਠੀ ਫਲਾਈਟ ’ਤੇ ਸ਼੍ਰੀ ਪੀ. ਅਸ਼ੋਕ ਗਜਪਤੀ ਰਾਜੂ ਮਾਣਯੋਗ ਕੇਂਦਰੀ ਮੰਤਰੀ ਸਿਵਲ ਏਵੀਏਸ਼ਨ, ਮਾਣਯੋਗ ਰਾਜ ਮੰਤਰੀ ਸ਼੍ਰੀ ਜੈਯੰਤ ਸਿਨਹਾ, ਡਾ. ਗੁਰਪ੍ਰਸਾਦ ਮੁਹਾਪਤਰਾ ਚੈਅਰਮੇਨ ਏਅਰਪੋਰਟ ਅਥਾਰਟੀ ਆਫ਼ ਇੰਡੀਆ, ਪਹਿਲੀ ਕੇਂਦਰੀ ਮੰਤਰੀ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ, ਉਪ ਮੁੱਖ ਮੰਤਰੀ ਪੰਜਾਬ ਸ਼੍ਰੀ ਸੁਖਬੀਰ ਬਾਦਲ ਆਦਿ ਦਿੱਲੀ ਤੋਂ ਬਠਿੰਡਾ ਆਉਣਗੇ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਬਠਿੰਡਾ ਸ਼੍ਰੀ ਘਣਸ਼ਿਆਮ ਥੋਰੀ ਨੇ ਦੱਸਿਆ ਕਿ ਇਹ ਟਰਮੀਨਲ 25 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ। ਜਿਸ ਨੂੰ ਕੁਦਰਤੀ ਰੌਸ਼ਨੀ ਲਈ ਸ਼ੀਸ਼ੇ ਅਤੇ ਸਟੀਲ ਦੇ ਢਾਂਚੇ ਨਾਲ ਉਸਾਰਿਆ ਗਿਆ ਹੈ।  ਇਸ ਟਰਮੀਨਲ ਵਿਚ ਮੁਸਾਫਰ ਸਹੂਲਤਾਂ ਜਿਵੇਂ ਕਿ ਪਹੁੰਚ ਬੈਗ ਕਨਵੇਅਰ, ਬੈਗਿਜ਼ ਪ੍ਰਬੰਧ ਪ੍ਰਣਾਲੀ ਸਮੇਤ ਚੈਕਇੰਨ ਕਾਂਊਟਰ, ਜਨਤਕ ਸੂਚਨਾ ਪ੍ਰਣਾਲੀ ਨਿਗਰਾਨੀ ਲਈ ਸੀ.ਸੀ.ਟੀ.ਵੀ, ਐਕਸਰੇ ਬੈਗ ਜਾਂਚ ਪ੍ਰਣਾਲੀ, ਅੱਗ ਬੁਝਾਉ ਪ੍ਰਣਾਲੀ, ਕਾਰ ਪਾਰਕਿੰਗ ਆਦਿ ਉਪਲਬਧ ਹੈ। ਹਵਾਈ ਅੱਡੇ ਦੀ ਯੋਜਨਾ ਭਵਿੱਖ ਦੇ ਵਿਸਤਾਰ ਨੂੰ ਧਿਆਨ ਵਿਚ ਰੱਖਦੇ ਹੋਏ ਬਣਾਈ ਗਈ ਹੈ। ਇਸ ਵਿਚ ਬਣੀ ਕੈਨੋਪੀ (ਛੱਤਰੀ) ਮੁੱਖ ਭਵਨ ਸਮੁੱਚੀ ਇਮਾਰਤ ਨਾਲ ਜੋੜਦੀ ਹੈ ਜੋ ਮੌਸਮ ਤੋਂ ਮੁਸਾਫਰਾਂ ਨੂੰ ਉਚਿਤ ਸੁਰੱਖਿਆ ਪ੍ਰਦਾਨ ਕਰਦੀ ਹੈ। ਉਨ੍ਹਾਂ ਦੱਸਿਆ ਕਿ ਹਵਾਈ ਅੱਡਾ ਬਠਿੰਡਾ ਰੇਲਵੇ ਸਟੇਸ਼ਨ ਤੋਂ ਸਿਰਫ 30 ਕਿਲੋਮੀਟਰ ਦੂਰ ਅਤੇ ਰਾਜ ਮਾਰਗ 10 (ਬਠਿੰਡਾ ਮਲੋਟ ਸੜਕ) ਤੋਂ 7 ਕਿਲੋਮੀਟਰ ਦੂਰ ਹੈ। ਸ਼੍ਰੀ ਥੋਰੀ ਨੇ ਦੱਸਿਆ ਕਿ ਇਸ ਮੌਕੇ ਸ਼੍ਰੀ ਜੈਯੰਤ ਸਿਨਹਾ ਕੇਂਦਰੀ ਸਿਵਲ ਐਵੀਏਸ਼ਨ ਰਾਜ ਮੰਤਰੀ, ਸ਼੍ਰੀ ਵਿਜੈ ਸਾਂਪਲਾ ਕੇਂਦਰੀ  ਸੋਸ਼ਲ ਜਸਟਿਸ ਅਤੇ ਇੰਪਾਵਰਮੈਂਟ ਰਾਜ ਮੰਤਰੀ, ਸਰਦਾਰ ਬਲਵਿੰਦਰ ਸਿੰਘ ਭੂੰਦੜ ਮੈਂਬਰ ਆਫ਼ ਪਾਰਲੀਮੈਂਟ (ਰਾਜ ਸਭਾ), ਸ਼੍ਰੀ ਸ਼ਵੈਤ ਮਲਿਕ ਮੈਂਬਰ ਆਫ਼ ਪਾਰਲੀਮੈਂਟ (ਰਾਜ ਸਭਾ), ਸ਼੍ਰੀ ਸਰੂਪ ਚੰਦ ਸਿੰਗਲਾ ਵਿਧਾਇਕ (ਬਠਿੰਡਾ ਸ਼ਹਿਰੀ) ਅਤੇ ਸ਼੍ਰੀ ਦਰਸ਼ਨ ਸਿੰਘ ਕੋਟਫੱਤਾ ਵਿਧਾਇਕ (ਬਠਿੰਡਾ ਦਿਹਾਤੀ) ਹਾਜ਼ਰ ਹੋਣਗੇ।
ਸ਼੍ਰੀ ਥੋਰੀ ਨੇ ਦੱਸਿਆ ਕਿ ਇਹ ਫਲਾਈਟ ਹਫਤੇ ’ਚ ਤਿੰਨ ਵਾਰੀ ਬਠਿੰਡਾ ਤੋਂ ਉਡਾਨ ਭਰੇਗੀ। ਹਰ ਹਫਤੇ ਬੁੱਧਵਾਰ ਸ਼ੁੱਕਰਵਾਰ ਅਤੇ ਐਤਵਾਰ ਨੂੰ 12:15 ਤੇ ਦਿੱਲੀ ਤੋਂ ਚੱਲੇਗੀ ਅਤੇ 1:45 ਬਠਿੰਡਾ ਪਹੁੰਚੇਗੀ। ਬਠਿੰਡਾ ਤੋਂ 2:15 ਵਜੇ ਚੱਲੇਗੀ ਅਤੇ ਵਾਪਸ ਦਿੱਲੀ 3:45 ਤੇ ਪਹੁੰਚੇਗੀ।
– ਪੰਜਾਬ ਟਾਇਮਜ਼ ਬਿਊਰੋ

WRITTEN BY