Skip to content
Independent perspectives. Global stories.
BREAKING

ਅਧਿਆਪਕ ਨੇ ਕੀਤਾ ਗੁਰੂ ਰਿਸ਼ਤੇ ਨੂੰ ਕਲੰਕਿਤ

Share this story

image ਰਾਮਪੁਰਾ ਫੂਲ, 4 ਨਵੰਬਰ (ਕੁਲਜੀਤ ਢੀਂਗਰਾ, ਮਨਪ੍ਰੀਤ ਸਿੰਘ ਗਿੱਲ, ਜੋਸਫ ਬੰਸਲ, ਸੰਜੀਵ ਪਹਾੜੀਆ)- ਸਥਾਨਕ ਭਾਰਤੀਆ ਮਾਡਲ ਸਕੂਲ ਵਿੱਚ ਹਿਸਾਬ ਦੇ ਅਧਿਆਪਕ ਵੱਲੋਂ ਵਿਦਿਆਰਥਣਾਂ ਨਾਲ ਅਸ਼ਲੀਲ ਹਰਕਤਾਂ ਕਰਨ ਦਾ ਮਾਮਲਾ ਸਾਹਮਣੇ ਆਇਆ। ਜਿਸਤੋਂ ਭੜਕੇ ਮਾਪਿਆਂ ਨੇ ਉਕਤ ਅਧਿਆਪਕ ਦੀ ਸਕੂਲ ਵਿੱਚ ਖੂਬ ਛਿੱਤਰ ਪਰੇਡ ਕੀਤੀ । ਉਪਰੰਤ ਥਾਨਾ ਸਿਟੀ ਰਾਮਪੁਰਾ ਦੀ ਪੁਲਸ ਨੂੰ ਸੌਂਪ ਦਿੱਤਾ। ਜਾਣਕਾਰੀ ਅਨੁਸਾਰ ਸਥਾਨਕ ਸ਼ਹਿਰ ਦਾ ਰਹਿਣ ਵਾਲਾ  ਇਹ ਅਧਿਆਪਕ ਸਕੂਲ ਵਿਖੇ ਪਿਛਲੇ ਦੋ ਸਾਲ ਤੋਂ ਪੜਾ ਰਿਹਾਂ ਸੀ। ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਕਿ  ਦਸਵੀਂ ਜਮਾਤ ਦੀਆਂ ਕੁੜੀਆਂ ਵਿਸ਼ੇਸ਼ ਲੈਬ ਵਿੱਚ ਬੁਲਾ ਕੇ ਅਸ਼ਲੀਲ ਹਰਕਤਾਂ ਕਰਦਾ ਸੀ ਜਿਸ ਦਾ ਪਤਾ ਉਦੋਂ ਲੱਗਿਆ ਜਦੋਂ ਪੀੜਤ ਅੱਧੀ ਦਰਜਨ ਲੜਕੀਆਂ ਨੇ ਆਪਣੇ ਮਾਪਿਆਂ ਨੂੰ ਉਕਤ ਅਧਿਆਪਕ ਦੀ ਘਿਣੋਨੀ ਕਰਤੂਤਾਂ ਦਾ ਪਰਦਾਫਾਸ਼ ਕੀਤਾ। ਮਾਪਿਆਂ ਨੇ ਇਕੱਠੇ ਹੋ ਕੇ ਅੱਜ ਸਕੂਲ ਵਿੱਚ ਉਕਤ ਅਧਿਆਪਕ ਦੀ ਕੁੱਟਮਾਰ ਵੀ ਕੀਤੀ । ਘਟਨਾ ਦੀ ਸੂਚਨਾ ਮਿਲਣ ਸਾਰ ਪੁਲਿਸ ਨੇ ਉਕਤ ਅਧਿਆਪਕ ਨੂੰ ਗ੍ਰਿਫਤਾਰ ਕਰ ਲਿਆ। ਇਸ ਮਾਮਲੇ ਵਿੱਚ ਗੁਪਤ ਤੌਰ ਤੇ ਮਾਪਿਆਂ ਨੇ ਦੱਸਿਆ ਕਿ ਅਧਿਆਪਕ ਦੀ ਮਦਦ ਸਕੂਲ ਦੀ ਇੱਕ ਮਹਿਲਾ ਅਧਿਆਪਕ ਨੇ ਵਿਸ਼ੇਸ਼ ਤੌਰ ਤੇ ਕੀਤੀ। ਉਨਾਂ ਮਾਮਲੇ ਵਿੱਚ ਨਿਰਪੱਖਤਾ ਦਿਖਾਉਣ ਦੀ ਬਜਾਏ ਪੀੜਤ ਕੁੜੀਆਂ ਤੇ ਪੁਲਿਸ ਮੂਹਰੇ ਮੂੰਹ ਖੋਲਣ ਤੇ  ਗੰਭੀਰ ਨਤੀਜੇ ਭੁਗਤਣ ਤੱਕ ਕਹਿ ਦਿੱਤਾ। ਆਖਰ ਸ਼ਾਮ  ਤੱਕ  ਉਕਤ ਅਧਿਆਪਕ ਨੇ ਥਾਨੇ ਵਿੱਚ ਲਿਖਤੀ ਮੁਆਫੀ ਮੰਗੀ ਤੇ ਪੁਲਸ ਨੇ ਉਸ ਨੂੰ ਬਿਨਾ ਕਾਰਵਾਈ ਤੋਂ ਹੀ ਰਿਹਾਅ ਕਰ ਦਿੱਤਾ। ਇਸ ਸੰਬੰਧੀ ਸਕੂਲ ਦੇ ਜਨਰਲ ਸਕੱਤਰ ਨਰੇਸ਼ ਸੀ.ਏ ਨੇ ਕਿਹਾ ਕਿ ਉਕਤ ਅਧਿਆਪਕ ਦੀ ਮਾੜੀ ਕਰਤੂਤ ਕਾਰਨ ਉਸ ਨੂੰ ਸਕੂਲ ਵਿੱਚੋਂ ਕੱਢ ਦਿੱਤਾ ਗਿਆ ਹੈ। ਇਸ ਸਬੰਧੀ ਥਾਣਾ ਸਿਟੀ ਰਾਮਪੁਰਾ ਦੇ ਮੁਨਸ਼ੀ ਨੇ ਦੱਸਿਆ ਕਿ ਕੁੜੀਆਂ ਦੇ ਮਾਪਿਆਂ ਦੀ ਸਹਿਮਤੀ ਨਾਲ ਤੇ ਦੋਸੀ ਅਧਿਆਪਕ ਵਲੋਂ ਮਾਫੀ ਮੰਗਣ ਤੇ ਮਾਮਲਾ ਨਿਬੇੜ ਦਿੱਤਾ ਹੈ।

WRITTEN BY