Skip to content
Independent perspectives. Global stories.
BREAKING

ਸੱਜਣ ਕੁਮਾਰ ਦੀ ਜੱਜ ਬਦਲਣ ਦੀ ਅਪੀਲ ਖਾਰਿਜ, ਜੱਜ ਤੇਜੀ ਮਾਮਲੇ ਦੀ ਸੁਣਵਾਈ ਕਰਦੇ ਰਹਿਣਗੇ

Share this story

image ਨਵੀਂ ਦਿੱਲੀ 4 ਨੰਵਬਰ (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਵਿਚ ਹੋਏ ਸਿੱਖ ਕਤਲੇਆਮ ਦੇ ਅਦਾਲਤ ਵਿਚ ਚਲ ਰਹੇ ਮਾਮਲੇ ਵਿਚ ਕਾਂਗਰਸ ਅਪਣੇ ਲੀਡਰ ਸੱਜਣ ਕੁਮਾਰ ਨੂੰ ਬਚਾਉਣ ਲਈ ਪੱਬਾਭਾਰ ਹੋ ਰਹੀ ਸੀ ਉਸ ਲਈ ਹੁਣ ਇਹ ਔਖਾ ਹੋ ਗਿਆ ਹੈ । ਦਿੱਲੀ ਹਾਈਕੋਰਟ ਵਿਚ ਇਸ ਮਾਮਲੇ ਦੀ ਸੁਣਵਾਈ ਦੁਸਰੇ ਜੱਜ ਕੋਲ ਕਰਵਾਉਣ ਦੇ ਮਾਮਲੇ ਵਿਚ ਸੱਜਣ ਕੁਮਾਰ ਦੇ ਵਕੀਲ ਅਦਾਲਤ ਵਿਚ ਉਸ ਸਮੇਂ ਢਹਿ ਢੇਰੀ ਹੋ ਗਏ ਜਦੋ ਜੱਜ ਗੀਤਾ ਮਿੱਤਲ ਨੇ ਉਨ੍ਹਾਂ ਦੀ ਇਹ ਅਪੀਲ ਖਾਰਿਜ ਕਰ ਦਿਤੀ ਤੇ ਨਾਲ ਹੀ ਇਹ ਕਿਹਾ ਕਿ ਜੱਜ ਟੀ ਐਸ ਤੇਜੀ ਇਸ ਮਾਮਲੇ ਦੀ ਸੁਣਵਾਈ ਵਿਚ ਬਣੇ ਰਹਿਣਗੇ। ਜ਼ਿਕਰਯੋਗ ਹੈ ਕਿ ਜੱਜ ਤੇਜੀ ਨੇ ਪਿਛਲੀ ਵਾਰੀ ਸਜੱਣ ਕੁਮਾਰ ਦੀ ਅਗਾਉ ਜਮਾਨਤ ਮਨਜ਼ੂਰ ਨਹੀ ਕੀਤੀ ਸੀ। ਹੁਣ ਕਾਂਗਰਸ ਨੇ ਚੋਟੀ ਦੇ ਲੀਡਰ ਅਤੇ ਵਕੀਲ ਸਲਮਾਨ ਖੁਰਸ਼ੀਦ ਨੂੰ ਇਹ ਕੇਸ ਲੜਨ ਲਈ ਸਜੱਣ ਕੁਮਾਰ ਵਲੋਂ ਵਕੀਲ ਬਣਾਇਆ ਸੀ।

WRITTEN BY