Skip to content
Independent perspectives. Global stories.
BREAKING

ਸਿਆਸੀ ਸੌਦੇਬਾਜ਼ੀ ’ਚ ਰੁੱਝੇ ਨਵਜੋਤ ਸਿੱਧੂ ਦੀਆਂ ਮੁਸ਼ਕਿਲਾਂ ’ਚ ਵਾਧਾ

Share this story

ਪੰਜਾਬ-ਹਰਿਆਣਾ ਹਾਈਕੋਰਟ ’ਚ ਚੱਲੇਗਾ ਚੋਣ ਅਪਰਾਧ ਦਾ ਮਾਮਲਾ
image ਨਵੀਂ ਦਿੱਲੀ, 26 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਦੀ ਰਾਜਨੀਤੀ ਵਿੱਚ ਸੌਦੇਬਾਜ਼ੀ ’ਚ ਲੱਗੇ ਹੋਏ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਨੇਤਾ ਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਸੁਪਰੀਮ ਕੋਰਟ ਨੇ ਲੋਕ ਸਭਾ ਦੀਆਂ ਸਾਲ 2009 ਵਿੱਚ ਹੋਈਆਂ ਚੋਣਾਂ ਦੇ ਸਬੰਧ ਵਿੱਚ ਇੱਕ ਕੇਸ ਵਿੱਚ ਉਨ੍ਹਾਂ ਨੂੰ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਹੁਣ ਇਸ ਕੇਸ ਦੇ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਚੱਲਣ ਦਾ ਰਾਹ ਪੱਧਰਾ ਹੋ ਗਿਆ ਹੈ। ਇਹ ਮਾਮਲਾ ਨਿਯਮਾਂ ਅਨੁਸਾਰ 25 ਲੱਖ ਤੋਂ ਵੱਧ ਰਾਸ਼ੀ ਖਰਚ ਕਰਨ ਦਾ ਹੈ। ਸਿੱਧੂ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ 2010 ਦੇ ਫੈਸਲੇ ਨੂੰ ਚੁਣੌਤੀ ਦਿੱਤੀ ਸੀ। ਦਰਅਸਲ 13 ਮਈ 2009 ਨੂੰ ਸਿੱਧੂ ਨੇ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਚੋਣ ਲੜੀ ਸੀ ਤੇ 16 ਮਈ ਨੂੰ ਆਏ ਨਤੀਜੇ ਵਿੱਚ ਉਸ ਨੇ ਕਾਂਗਰਸ ਦੇ ਉਮੀਦਵਾਰ ਓਮ ਪ੍ਰਕਾਸ਼ ਸੋਨੀ ਨੂੰ ਹਰਾ ਦਿੱਤਾ ਸੀ। ਸੋਨੀ ਨੇ 29 ਜੂਨ 2009 ਨੂੰ ਹਾਈਕੋਰਟ ਵਿੱਚ ਸਿੱਧੂ ਦੇ ਖ਼ਿਲਾਫ ਨਿਯਮਾਂ ਦੇ ਉਲਟ ਚੋਣ ਵਿੱਚ 25 ਲੱਖ ਤੋਂ ਵੱਧ ਰਾਸ਼ੀ ਖਰਚ ਕਰਨ ਦਾ ਦੋਸ਼ ਲਗਾਉਂਦਿਆਂ ਪਟੀਸ਼ਨ ਦਾਖਲ ਕੀਤੀ ਸੀ, ਜਿਸ ਨੂੰ ਹਾਈਕੋਰਟ ਨੇ 6 ਦਸੰਬਰ 2010 ਨੂੰ ਸੁਣਵਾਈ ਲਈ ਮਨਜ਼ੂਰ ਕਰ ਲਿਆ ਸੀ। ਪਟੀਸ਼ਨ ਵਿੱਚ ਦੋਬਾਰਾ ਚੋਣ ਕਰਵਾਉਣ ਦੀ ਮੰਗ ਕੀਤੀ ਗਈ ਸੀ। ਸੋਨੀ ਨੇ ਪਟੀਸ਼ਨ ਵਿੱਚ ਇਹ ਵੀ ਦੋਸ਼ ਲਗਾਇਆ ਸੀ ਕਿ ਸਿੱਧੂ ਨੇ ਚੋਣ ਲਈ ਆਪਣੇ ਪਸੰਦੀਦਾ ਅਫਸਰ ਦੀ ਬਦਲੀ ਵੀ ਕਰਵਾਈ ਸੀ। ਹਾਈਕੋਰਟ ਨੇ ਸੋਨੀ ਨੂੰ ਕੁੱਝ ਅਧਾਰ ਹਟਾਉਣ ਲਈ ਵੀ ਕਿਹਾ ਸੀ। ਸਿੱਧੂ ਨੇ ਇਸ ਫੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਸੀ ਅਤੇ ਕਿਹਾ ਸੀ ਕਿ ਪਟੀਸ਼ਨ ਤੱਥਾਂ ਤੋਂ ਦੂਰ ਹੈ। ਸੁਪਰੀਮ ਕੋਰਟ ਨੇ 2011 ਵਿੱਚ ਹਾਈਕੋਰਟ ਦੇ ਫੈਸਲੇ ’ਤੇ ਰੋਕ ਲਗਾ ਦਿੱਤੀ ਸੀ। ਇਸ ਮਾਮਲੇ ਕਾਰਨ ਸ੍ਰੀ ਸਿੱਧੂ ਦੇ ਸਿਆਸੀ ਭਵਿੱਖ ਨੂੰ ਗ੍ਰਹਿਣ ਲੱਗਣ ਦਾ ਖਦਸ਼ਾ ਹੈ। ਸ੍ਰੀ ਸਿੱਧੂ ਇਸ ਸਮੇਂ ਆਮ ਆਦਮੀ ਪਾਰਟੀ ਅਤੇ ਕਾਂਗਰਸ ਨਾਲ ਸਿਆਸੀ ਸੌਦੇਬਾਜ਼ੀ ਵਿੱਚ ਰੁੱਝੇ ਹੋਏ ਹਨ। ਉਹ ਘੱਟੋ-ਘੱਟ ਉ¤ਪ ਮੁੱਖ ਮੰਤਰੀ ਦੇ ਅਹੁਦੇ ਦੀ ਮੰਗ ਕਰ ਰਹੇ ਹਨ। ਹਾਲੇ ਤੱਕ ਉਨ੍ਹਾਂ ਦੀ ਇਹ ਸੌਦੇਬਾਜ਼ੀ ਸਿਰੇ ਨਹੀਂ ਚੜ੍ਹੀ।

WRITTEN BY