Skip to content
Independent perspectives. Global stories.
BREAKING

ਸਵਰਗੀ ਸਾਥੀ ਦੀ ਯਾਦ ਵਿੱਚ ਚੌਲਾਂ ਦਾ ਲੰਗਰ ਲਾਇਆ

Share this story

ਫ਼ਰੀਦਕੋਟ, 18 ਅਗਸਤ ( ਰਣਜੀਤ ਬਿੱਟਾ)- ਸਥਾਨਕ ਰਿਲੇਸ਼ਨ ਵੈਲਫੇਅਰ ਕਲਚਰਲ ਐਡ ਸਪੋਰਟਸ ਸੁਸਾਇਟੀ ਫਰੀਦਕੋਟ ਵਲੋਂ  ਸ਼ਹਿਰ ਦੇ ਹੋਣਹਾਰ ਭੰਗੜਾ ਖ਼ਿਡਾਰੀ ਰਹੇ ਸਵ. ਮਾਨਮਿੰਦਰਪਾਲ ਸਿੰਘ ਪਾਲੀ ਦੀ ਯਾਦ ਵਿੱਚ ਕੋਟਕਪੂਰਾ ਰੋਡ ਤੇ ਪਲਿਸ ਲਾਇਨ ਸਾਹਮਣੇ ਮਿੱਠੇ ਚੋਲਾ ਦਾ ਲੰਗਰ ਲਗਾਇਆ ਗਿਆ, ਜਿਸ ਦੌਰਾਨ ਪੂਰਾ ਦਿਨ ਆਉਦੇ ਜਾਦੇ ਰਾਂਹਗੀਰਾ ਅਤੇ ਸਾਵਣ ਦੇ ਮੇਲੇ ਤੇ ਜਾਣ ਵਾਲੇ ਭਗਤਾ ਨੇ ਵੀ ਬੜੀ ਹੀ ਸ਼ਰਧਾ ਨਾਲ ਲੰਗਰ ਛਕਾਇਆ ਗਿਆ।
langer
ਇਸ ਸਮੇਂ ਸੁਸਾਇਟੀ ਚੇਅਰਮੈਨ ਗੁਲਾਬੀ ਸਿੰਘ,ਪ੍ਰਧਾਨ ਜਗਸੀਰ ਸਿੰਘ ਅਤੇ ਜਰਨਲ ਸਕੱਤਰ ਗੁਰਮੀਤ ਰਾਜ ਨੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ  ਸੁਸਾਇਟੀ ਵਲੋਂ ਹਰ ਸਾਲ ਉਕਤ ਸਾਥੀ ਦੀ ਯਾਦ ਵਿਚ ਇਹ ਸੇਵਾ ਉਪਰਾਲੇ ਕੀਤੇ ਜਾਣਗੇ, ਤਾਂ ਜੋ ਇਲਾਕੇ ਦਾ ਨਾਂਅ ਦੁਨੀਆਂਭਰ ਵਿਚ ਰੋਸ਼ਨ ਕਰਨ ਵਾਲੇ ਮਾਨਮਿੰਦਰ ਦੀ ਯਾਦ ਸਦੈਵ ਲੋਕਮਨ੍ਹਾਂ ਵਿਚ ਵਸੀ ਰਹੇ।  ਦੱਸਣਯੋਗ ਹੈ ਕਿ ਸਵ. ਮਾਨਮਿੰਦਰ ਪਾਲੀ ਜੋ ਭੰਗੜੇ ਦਾ ਕੌਮਾਂਤਰੀ ਪੱਧਰ ਦਾ ਖ਼ਿਡਾਰੀ ਹੋਣ ਦੇ ਨਾਲ ਨਾਲ ਸਮਾਜਸੇਵੀ ਕਾਰਜਾਂ ਵਿਚ ਵੀ ਅਹਿਮ ਯੋਗਦਾਨ ਪਾ ਰਿਹਾ ਸੀ ਦੀ ਅਚਾਨਕ ਇਕ ਭਿਆਨਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ, ਜਿਸ ਦੀ  ਯਾਦ ਨੂੰ ਤਾਜਾ ਕਰਦਿਆਂ ਗਠਨ ਵਿਚ ਆਈ ਉਕਤ ਸੁਸਾਇਟੀ ਵਲੋਂ ਲਗਾਤਾਰ ਸਮਾਜਿਕ ਕਾਰਜਾਂ ਵਿਚ ਮੋਹਰੀ ਹੋ ਕੇ ਯੋਗਦਾਨ ਪਾਇਆ ਜਾ ਰਿਹਾ ਹੈ। ਇਸ ਅਧੀਨ ਨਸ਼ਿਆਂ, ਭਰੂਣ ਹੱਤਿਆਂ ਜਿਹੀਆਂ ਸਮਾਜਿਕ ਕੁਰੀਤੀਆਂ ਖ਼ਿਲਾਫ਼ ਲੋਕਚੇਤਨਾ ਪੈਦਾ ਕਰਨ ਦੇ ਨਾਲ ਨਾਲ ਲੰਗਰ ਆਦਿ ਵੀ ਲਾਏ ਜਾ ਰਹੇ ਹਨ। ਇਸ ਤੋਂ ਇਲਾਵਾ ਸੁਸਾਇਟੀ ਵਲੋਂ ਆਉਂਦੇ ਦਿਨੀ ਮੁਫ਼ਤ ਸਿਹਤ ਚੈਕਅੱਪ ਲੜ੍ਹੀ ਅਤੇ ਵਾਤਾਵਰਣ ਸੁਰੱਖਿਆ ਲਈ ਵੀ ਵਿਸ਼ੇਸ਼ ਮੁਹਿੰਮਾਂ ਚਲਾਉਣ ਦੀ ਰੂਪਰੇਖਾ ਉਲੀਕੀ ਗਈ ਹੈ। ਇਸ ਮੌਕੇ ਲੰਗਰ ਸੇਵਾ ਕਰਨ ਵਾਲਿਆਂ ਵਿਚ ਮਨਜੀਤ ਸਿੰਘ ਭੁੱਲਰ ਲੇਖਾਕਾਰ ਨਹਿਰੂ ਯੁਵਾ ਕੇਂਦਰ ਫਰੀਦਕੋਟ, ਸੁਖਵਿੰਦਰ ਨੋਨੀ,ਦਵਿੰਦਰ ਸਿਵਿਆਂ, ਪਰਮਿੰਦਰਪਾਲ ਢਿੱਲੋ ਤੇ ਰਣਜੀਤ ਆਸ਼ੂ ਆਦਿ ਹਾਜ਼ਰ ਸਨ।

WRITTEN BY