ਮਜੀਠਾ, 22 ਅਕਤੂਬਰ (ਗੁਰਪਾਲ ਸਿੰਘ ਬੋਪਾਰਾਏ)- ਮਜੀਠਾ ਹਰੀਆਂ ਰੋਡ ਤੇ ਇੱਕ ਦਰਦਨਾਕ ਸੜ੍ਹਕ ਹਾਦਸੇ ਦੋਰਾਨ ਦੋ ਵਿਅਕਤੀਆਂ ਦੀ ਮੋਤ ਅਤੇ ਇੱਕ ਵਿਅਕਤੀ ਦੇ ਗੰਭੀਰ ਜਖਮੀ ਹੋਣ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਕਰੀਬ 8 ਵਜੇ ਮਲਕੀਤ ਸਿੰਘ (20) ਪੁੱਤਰ ਪਾਲ ਸਿੰਘ ਵਾਸੀ ਪਿੰਡ ਹਰੀਆਂ ਆਪਣੇ ਪਰਿਵਾਰ ਵਿਚੋ ਇੱਕ ਔਰਤ ਰਣਜੀਤ ਕੋਰ (40) ਪਤਨੀ ਪਾਲ ਸਿੰਘ ਨੂੰ ਜਿਹੜੀ ਕਿ ਬਿਮਾਰ ਸੀ ਉਸ ਦੇ ਪੁੱਤਰ ਤਲਵਿੰਦਰ ਸਿੰਘ (17) ਪੁੱਤਰ ਪਾਲ ਸਿ’ੰਘ ਨੂੰ ਲੈ ਕੇ ਆਪਣੇ ਮੋਟਰ ਸਾਈਕਲ ਨੰਬਰ ਪੀ.ਬੀ.02/ਸੀ.ਡੀ.8372 ਤੇ ਸਵਾਰ ਹੋ ਕੇ ਮਜੀਠਾ ਦੇ ਨਿੱਜੀ ਹਸਪਤਾਲ ਤੋ ਦਵਾਈ ਲੈ ਕੇ ਵਾਪਸ ਪਿੰਡ ਹਰੀਆਂ ਜਾ ਰਹੇ ਸਨ ਕਿ ਮਜੀਠਾ ਤੋ ਬਾਹਰ ਨਿਕਲਦੇ ਸਾਰ ਸਾਹਮਣੇ ਤੋ ਆ ਰਹੀ ਨਿੱਜੀ ਕੰਪਨੀ ਬੱਲ ਬੱਸ ਸਰਵਿਸ ਦੀ ਮਿੰਨੀ ਬੱਸ ਨੰਬਰ- ਪੀ.ਬੀ.02/ ਬੀ.ਵੀ. 9857 ਜਿਸ ਨੂੰ ਡਰਾਈਵਰ ਸੁਰਜੀਤ ਸਿੰਘ ਵੀਰਮ ਚ7ਲਾ ਰਿਹਾ ਸੀ ਜਿਹੜੀ ਕਿ ਤੇਜ਼ ਰਫਤਾਰ ਨਾਲ ਆ ਰਹੀ ਸੀ ਸਿੱਧੀ ਟੱਕਰ ਮਾਰ ਦਿੱਤੀ ਜਿਸ ਨਾਲ ਮੋਟਰ ਸਾਈਕਲ ਸੜਕ ਤੇ ਦੂਰ ਤੱਕ ਘੜੀਸਦਾ ਗਿਆ ਜਿਸ ਕਾਰਨ ਰਣਜੀਤ ਕੋਰ ਤੇ ਮਲਕੀਤ ਸਿੰਘ ਬੱਸ ਦੀ ਲਪੇਟ ਵਿਚ ਆਉਣ ਕਾਰਨ ਮੋਕੇ ਤੇ ਹੀ ਦਮ ਤੋੜ ਗਏ ਅਤੇ ਤੀਸਰਾ ਵਿਅਕਤੀ ਤਲਵਿੰਦਰ ਸਿੰਘ ਗੰਭੀਰ ਜਖਮੀ ਹੋ ਗਿਆ ਜਿਸ ਨੂੰ ਮਜੀਠਾ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ ਜਿਹਨ੍ਹਾ ਨੇ ਮਰੀਜ ਦੀ ਹਾਲਤ ਗੰਭੀਰ ਦੇਖ ਕੇ ਅੰਮ੍ਰਿਤਸਰ ਰੈਫਰ ਕਰ ਦਿੱਤਾ। ਖਬਰ ਲਿਖੇ ਜਾਣ ਤੱਕ ਜਖਮੀ ਵਿਅਕਤੀ ਦੀ ਹਾਲਤ ਅਤਿ ਨਾਜ਼ਕ ਬਣੀ ਸੀ। ਬੱਸ ਚਾਲਕ ਮੋਕੇ ਤੋ ਬੱਸ ਛੱਡ ਕੇ ਫਰਾਰ ਹੋ ਗਿਆ। ਇਤਲਾਹ ਮੁਤਾਬਕ ਉਸ ਦੀ ਹਾਲਤ ਵੀ ਅਤਿ ਗੰਭੀਰ ਬਣੀ ਹੋਈ ਹੈ। ਇਤਲਾਹ ਮਿਲਣ ਤੇ ਥਾਣਾ ਮਜੀਠਾ ਤੋ ਏ.ਐਸ.ਆਈ. ਆਗਿਆਪਾਲ ਸਿੰਘ ਪੁਲਿਸ ਪਾਰਟੀ ਸਮੇਤ ਮੋਕੇ ਤੇ ਪੁੱਜ ਗਏ ਜਿਨ੍ਹਾ ਨੇ ਮਿੰਨੀ ਬੱਸ ਅਤੇ ਲਾਸ਼ਾਂ ਨੂੰ ਕਬਜੇ ਵਿਚ ਲੈ ਅਤੇ ਡਰਾਈਵਰ ਦੀ ਭਾਲ ਕਰਨ ਵਾਸਤੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ।
ਤੇਜ਼ ਰਫਤਾਰ ਬੱਸ ਦਾ ਕਹਿਰ, ਤਿੰਨ ਨੂੰ ਕੁਚਲਿਆ, ਦੋ ਦੀ ਮੌਤ ਇੱਕ ਅਤਿ ਨਾਜ਼ੁਕ



