Skip to content
Independent perspectives. Global stories.
BREAKING

ਪੰਜਾਬੀ ਸੂਬੇ ਦੀ ਗੋਲਡਨ ਜੁਬਲੀ ਸਮਾਗਮ ’ਚ ਮੇਲੇ ਤੇ ਤਿਉਹਾਰ ਬਣੇ ਖਿੱਚ ਦਾ ਕੇਂਦਰ

Share this story

image ਰੂਪਨਗਰ, 22 (ਅਰਵਿੰਦਰ ਭਾਰਦਵਾਜ)- ਪੰਜਾਬੀ ਸੂਬੇ ਦੀ 50ਵੀਂ ਵਰ੍ਹੇਗੰਢ ਸਬੰਧੀ ਹੋਣ ਵਾਲੇ ਸਮਾਗਮਾਂ ’ਚ ਲੜੀ ਤਹਿਤ ਸਿੱਖਿਆ ਵਿਭਾਗ ਵੱਲੋਂ ਰੂਪਨਗਰ ਦੇ ਨਹਿਰੂ ਸਟੇਡੀਅਮ ਪੰਜਾਬੀ ਸੂਬਾ ਵਿਦਿਆਰਥੀ ਉਤਸਵ ਨਾਂਅ ’ਤੇ ਰਾਜ ਪੱਧਰੀ ਸਮਾਗਮ ’ਚ ਮੇਲੇ ਤੇ ਤਿਉਹਾਰ ਲੋਕਾਂ ਲਈ ਖਿੱਚ ਦਾ ਕੇਂਦਰ ਬਣੇ। ਜਿਸ ਦਾ ਉਦਘਾਟਨ ਸਿੱਖਿਆ ਮੰਤਰੀ ਪੰਜਾਬ ਡਾ: ਦਲਜੀਤ ਸਿੰਘ ਚੀਮਾ ਵੱਲੋਂ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਇਨ੍ਹਾਂ ਸਮਾਗਮਾਂ ਕਰਕੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਪ੍ਰਸਿੱਧ ਮੇਲੇ ਤੇ ਤਿਉਹਾਰਾਂ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ। ਉਨ੍ਹਾਂ ਵਿਦਿਆਰਥੀਆਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਵੱਖ-ਵੱਖ ਜ਼ਿਲ੍ਹਿਆਂ ਤੋਂ ਪਹੁੰਚੀਆਂ ਹੋਈਆਂ ਟੀਮਾਂ ਨੇ ਉਨ੍ਹਾਂ ਦੇ ਜ਼ਿਲ੍ਹਿਆਂ ਵਿਚ ਹੋਣ ਵਾਲੇ ਮੇਲੇ ਤੇ ਤਿਉਹਾਰਾਂ ਦੀ ਬੜੀ ਬਰੀਕੀਆਂ ਪੇਸ਼ ਕੀਤੀਆਂ। ਇਸ ਮੌਕੇ ਉਨ੍ਹਾਂ ਹਰ ਜ਼ਿਲ੍ਹੇ ਵੱਲੋਂ ਲਗਾਈ ਗਈ ਪੰਡਾਲ ਦਾ ਨਿਰੀਖਣ ਕੀਤਾ ਅਤੇ ਹੌਸਲਾ ਅਫਜਾਈ ਕੀਤੀ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ ਰੂਪਨਗਰ ਡਾ: ਹਰਚਰਨ ਦਾਸ ਸੈਰ ਨੇ ਆਏ ਹੋਏ ਸਾਰੇ ਪਤਵੰਤਿਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਸਮਾਗਮ ਵਿਚ 16 ਜ਼ਿਲ੍ਹਿਆਂ ਦੇ ਲਗਭਗ 550 ਵਿਦਿਆਰਥੀਆਂ ਨੇ ਬੜੀ ਮਿਹਨਤ ਨਾਲ ਆਪਣੇ-ਆਪਣੇ ਜ਼ਿਲ੍ਹੇ ਦੇ ਪ੍ਰੰਪਰਾਗਤ ਮੇਲੇ ਤੇ ਤਿਉਹਾਰਾਂ ਦੀ ਪੇਸ਼ਕਾਰੀ ਅਤੇ ਪ੍ਰਦਰਸ਼ਨੀ ਪੇਸ਼ ਕੀਤੀ। ਇਨ੍ਹਾਂ ਵੱਖ-ਵੱਖ ਪ੍ਰਦਰਸ਼ਨੀਆਂ ਲਈ ਜੱਜ ਦੀ ਭੂਮਿਕਾ ਅਮਰਪਾਲ ਸਿੰਘ ਬੈਂਸ ਆਈ. ਈ. ਟੀ. ਭੱਦਲ, ਡਾ: ਨਿਰਮਲ ਸਿੰਘ ਬਰਾੜ ਸਰਕਾਰੀ ਕਾਲਜ ਰੋਪੜ, ਡਾ: ਪਰਮਜੀਤ ਸਿੰਘ ਕਲਸੀ ਗੁਰਦਾਸਪੁਰ ਵੱਲੋਂ ਕੀਤੀ ਗਈ। ਅੰਤ ਵਿਚ ਡਿਪਟੀ ਡੀ. ਈ. ਓ. ਵਰਿੰਦਰ ਸ਼ਰਮਾ ਅਤੇ  ਜ਼ਿਲ੍ਹਾ ਗਾਈਡੈਂਸ ਤੇ ਕੌਂਸਲਰ ਜਸਦੇਵ ਸਿੰਘ ਰੰਧਾਵਾ ਨੇ ਐਲਾਨ ਕੀਤਾ ਕਿ ਇਸ ਸਮਾਗਮ ਦੌਰਾਨ ਪਹਿਲੇ ਸਥਾਨ ’ਤੇ                  ਦੂਸਰੇ ਸਥਾਨ                     ਅਤੇ ਤੀਸਰੇ ਸਥਾਨ                 ਰਹੇ। ਇਸ ਮੌਕੇ ਬਾਵਾ ਸਿੰਘ ਚੇਅਰਮੈਨ ਨਗਰ ਸੁਧਾਰ ਟਰੱਸਟ, ਪਰਮਜੀਤ ਸਿੰਘ ਮੱਕੜ ਪ੍ਰਧਾਨ ਨਗਰ ਕੌਂਸਲ, ਆਰ. ਪੀ. ਸਿੰਘ ਸ਼ੈਲੀ ਯੂਥ ਪ੍ਰਧਾਨ, ਹਰਵਿੰਦਰ ਸਿੰਘ ਕਮਾਲਪੁਰ ਯੂਥ ਪ੍ਰਧਾਨ, ਕੌਂਸਲਰ ਗੁਰਮੁੱਖ ਸਿੰਘ ਸੈਣੀ, ਰਮਨ ਜਿੰਦਲ, ਕਰਨੈਲ ਸਿੰਘ ਤੰਬੜ, ਕੁਲਵੰਤ ਸਿੰਘ, ਰਚਨਾ ਲਾਂਬਾ, ਡਿਪਟੀ ਡਾਇਰੈਕਟਰ (ਸਿੱਖਿਆ) ਹਰਪ੍ਰੀਤਇੰਦਰ ਸਿੰਘ ਖਾਲਸਾ, ਡਿਪਟੀ ਡਾਇਰੈਕਟਰ (ਸਿ:) ਅਮਰੀਸ਼ ਕੁਮਾਰ ਤੇ ਡਿਪਟੀ ਡਾਇਰੈਕਟਰ ਡਾ: ਗਿੰਨੀ ਦੁੱਗਲ, ਜ਼ਿਲ੍ਹਾ ਖੇਡ ਅਫਸਰ ਸੁਰਜੀਤ ਸਿੰਘ ਸੰਧੂ, ਜ਼ਿਲ੍ਹਾ ਸਾਇੰਸ ਸੁਪਰਵਾਈਜ਼ਰ ਲੋਕੇਸ਼ ਮੋਹਨ ਸ਼ਰਮਾ, ਸਹਾ: ਸਿੱਖਿਆ ਅਫਸਰ ਸਤਨਾਮ ਸਿੰਘ ਸੰਧੂ, ਸਾ: ਡੀ. ਈ. ਓ. ਸਟੇਟ ਐਵਾਰਡੀ ਭਾਗ ਸਿੰਘ ਮਕੜੌਨਾ, ਪਿੰ੍ਰ: ਮੇਜਰ ਸਿੰਘ, ਪ੍ਰਿੰ: ਬਲਬੀਰ ਸਿੰਘ, ਪਿੰ੍ਰ: ਹਰਦੀਪ ਸਿੰਘ ਢੀਂਡਸਾ, ਪਿੰ੍ਰ: ਅਨੀਤਾ ਸ਼ਰਮਾ, ਪ੍ਰਿੰ: ਜਸਵਿੰਦਰ ਕੌਰ, ਡੀ. ਆਰ. ਪੀ. ਹਰਜਿੰਦਰ ਸਿੰਘ, ਹੈੱਡਮਾਸਟਰ ਹਰਜੀਤ ਸਿੰਘ ਬੇਦੀ, ਹੈੱ: ਮਾ: ਭੀਮਰਾਓ, ਹੈੱ: ਮਾ: ਪਰਮਜੀਤ ਸਿੰਘ, ਮਾ: ਮਨਜਿੰਦਰ ਸਿੰਘ ਚੱਕਲ, ਮਨਜੀਤ ਕੌਰ, ਅਮਰਜੀਤ ਕੌਰ, ਕਰਨੈਲ ਸਿੰਘ, ਮਨਪ੍ਰੀਤ ਕੌਰ, ਰੋਜ਼ੀ ਵਾਲੀਆ, ਦਪਿੰਦਰ ਕੌਰ, ਰਮਨ ਮਿੱਤਲ ਆਦਿ ਹਾਜ਼ਰ ਸਨ।

WRITTEN BY