Skip to content
Independent perspectives. Global stories.
BREAKING

ਕੈਪਟਨ ਕਰਜ਼ਾ ਮੁਆਫ ਨਹੀਂ ਕਰ ਸਕਦਾ, ਕਰਜ਼ਾ ਮੁਆਫ ਕਰਨ ਦਾ ਅਧਿਕਾਰ ਸਿਰਫ ਕੇਂਦਰ ਸਰਕਾਰ ਕੋਲ : ਢੀਂਡਸਾ

Share this story

image ਮੂਨਕ, 22 ਅਕਤੂਬ (ਕੁਲਵੰਤ ਦੇਹਲਾ)- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਕਿਸਾਨਾਂ ਅਤੇ ਮਜ਼ਦੂਰਾਂ ਦਾ ਕਰਜ਼ਾ ਮੁਆਫ ਨਹੀਂ ਕਰ ਸਕਦੇ ਕਿਉਂਕਿ ਬੈਂਕ ਪਰਾਈਵੇਟ ਅਤੇ ਨੈਸ਼ਨਲ ਕੇਂਦਰ ਦੇ ਅਧੀਨ ਹੀ ਕੰਮ ਕਰਦੇ ਹਨ। ਸਿਰਫ ਕੇਂਦਰ ਹੀ ਕਰਜ਼ਾ ਮੁਆਫ ਕਰ ਸਕਦਾ ਹੈ। ਇਹ ਵਿਚਾਰ ਪੰਜਾਬ ਦੇ ਖਜ਼ਾਨਾ ਮੰਤਰੀ ਸ. ਪਰਮਿੰਦਰ ਸਿੰਘ ਡੀਂਡਸਾ ਨੇ ਨਾਮਦੇਵ ਕਮੇਟੀ ਮੂਨਕ ਵੱਲੋਂ ਕਰਾਏ ਗਏ ਸਮਾਗਮ ਦੌਰਾਨ ਕੀਤੇ ਨਾਮਦੇਵ ਭਗਤ ਜੀ ਦੇ ਜਨਮ ਦਿਨ ਦੀ ਵਧਾਈ ਵੀ ਦਿੱਤੀ ਅਤੇ ਨਾਮਦੇਵ ਕਮੇਟੀ ਨੂੰ ਧਰਮਸ਼ਾਲਾ ਲਈ 6 ਲੱਖ ਰੁਪਏ ਦੀ ਗ੍ਰਾਂਟ ਵੀ ਦੇਣ ਦਾ ਐਲਾਨ ਕੀਤਾ। ਢੀਂਡਸਾ ਨੇ ਆਪ ਪਾਰਟੀ ਅਤੇ ਕਾਂਗਰਸ ਪਾਰਟੀ ਬਾਰੇ ਬੋਲਦਿਆਂ ਕਿਹਾ ਕਿ ਕਾਂਗਰਸ ਦਾ ਕੇਂਦਰ ’ਚ ਰਾਜ ਸੀ ਉਦੋਂ ਕਰਜ਼ਾ ਮੁਆਫ ਨਹੀਂ ਕੀਤਾ ਆਮ ਆਦਮੀ ਪਾਰਟੀ ਨੇ ਦਿੱਲੀ ’ਚ ਕੁਝ ਨਹੀਂ ਕੀਤਾ। ਪੰਜਾਬ ਦੇ ਲੋਕ ਇਸ ਪਾਰਟੀ ਦੇ ਝੂਠੇ ਪ੍ਰਚਾਰ ਵਿੱਚ ਨਹੀਂ ਆਉਣਗੇ। ਇਸ ਸਮੇਂ ਨਾਮਦੇਵ ਕਮੇਟੀ ਵੱਲੋਂ ਢੀਂਡਸਾ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਨਗਰ ਪੰਚਾਇਤ ਦੇ ਪ੍ਰਧਾਨ ਭੀਮ ਸੈਨ ਗਰਗ ਸਤਗੁਰ ਸਿੰਘ ਨਮੋਲ ਪ੍ਰਧਾਨ ਜ਼ਿਲ੍ਹਾ ਪ੍ਰੀਸ਼ਦ ਨਿਰਮਲ ਸਿੰਘ ਕੜੈਲ ਚੇਅਰਮੈਨ ਜਸਪਾਲ ਸਿੰਘ ਚੇਅਰਮੈਨ ਗੋਰਾ ਸਿੰਘ ਸਾਬਕਾ ਸਰਪੰਚ ਰਾਮਪਾਲ ਸਿਘ ਸੂਰਜਭੈਣੀ ਗੁਰਜੀਤ ਸਿੰਘ ਦੇਹਲਾ ਸਮੂਹ ਕਮੇਟੀ ਦੇ ਮੈਂਬਰ ਵੀ ਹਾਜ਼ਰ ਸਨ।

WRITTEN BY