ਲਖਨਊ, 23 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)- ਉ¤ਤਰ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੁਕਮਰਾਨ ਸਮਾਜਵਾਦੀ ਪਾਰਟੀ ਟੁੱਟਣ ਕੰਢੇ ਪਹੁੰਚ ਗਈ ਹੈ। ਯੂਪੀ ਦੇ ਮੁੱਖ ਮੰਤਰੀ ਸ੍ਰੀ ਅਖਿਲੇਸ਼ ਯਾਦਵ ਨੇ ਆਪਣੇ ਚਾਚਾ ਸ਼ਿਵਪਾਲ ਯਾਦਵ ਅਤੇ ਉਨ੍ਹਾਂ ਦੇ ਕਰੀਬੀ ਤਿੰਨ ਮੰਤਰੀਆਂ ਨੂੰ ਕੈਬਨਿਟ ਵਿੱਚੋਂ ਬਰਖਾਸਤ ਕਰ ਦਿੱਤਾ ਹੈ। ਇਸ ਦੇ ਬਦਲੇ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਸ਼ਿਵਪਾਲ ਨੇ ਮੁੱਖ ਮੰਤਰੀ ਅਖਿਲੇਸ਼ ਦਾ ਖੁੱਲ੍ਹਾ ਸਮਰਥਨ ਕਰ ਰਹੇ ਸ੍ਰੀ ਰਾਮਗੋਪਾਲ ਯਾਦਵ ਨੂੰ ਪਾਰਟੀ ’ਚੋਂ 6 ਸਾਲ ਲਈ ਕੱਢ ਦਿੱਤਾ ਹੈ। ਇਸ ਨਾਲ ਸਮਾਜਵਾਦੀ ਪਾਰਟੀ ਵਿੱਚ ਝਗੜਾ ਵਧਦਾ ਦਿਸ ਰਿਹਾ ਹੈ ਅਤੇ ਪਾਰਟੀ ਦੋਫਾੜ ਹੋ ਸਕਦੀ ਹੈ।
ਯੂਪੀ ਰਾਜ ਭਵਨ ਦੀ ਤਰਫੋਂ ਜਾਰੀ ਇੱਕ ਬਿਆਨ ਮੁਤਾਬਿਕ ਰਾਜਪਾਲ ਨੇ ਮੁੱਖ ਮੰਤਰੀ ਦੀ ਸਿਫਾਰਿਸ਼ ’ਤੇ ਕੈਬਨਿਟ ਮੰਤਰੀ ਸ੍ਰੀ ਸ਼ਿਵਪਾਲ ਯਾਦਵ, ਨਾਰਦ ਰਾਏ, ਓਮ ਪ੍ਰਕਾਸ਼ ਸਿੰਘ ਅਤੇ ਰਾਜ ਮੰਤਰੀ ਸੈਯਦਾ ਸ਼ਾਦਾਬ ਫਾਤਮਾ ਨੂੰ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਹੈ। ਬਿਆਨ ਮੁਤਾਬਿਕ ਇਨ੍ਹਾਂ ਚਾਰਾਂ ਮੰਤਰੀਆਂ ਨੂੰ ਪਦਮੁਕਤ ਕਰਨ ਸਬੰਧੀ ਫਾਇਲ ਅੱਜ ਹੀ ਰਾਜ ਭਵਨ ਨੂੰ ਪ੍ਰਾਪਤ ਹੋਈ ਹੈ।
ਸ੍ਰੀ ਅਖਿਲੇਸ਼ ਯਾਦਵ ਨੇ ਸ਼ਿਵਪਾਲ ਨਾਲ ਜੰਗ ਨੂੰ ਨਵਾਂ ਰੂਪ ਦਿੰਦੇ ਹੋਏ ਇਹ ਕਦਮ ਅਜਿਹੇ ਸਮੇਂ ਉਠਾਇਆ ਹੈ ਜਦੋਂ ਸਮਾਜਵਾਦੀ ਪਾਰਟੀ ਦੇ ਸੁਪਰੀਮੋ ਸ੍ਰੀ ਮੁਲਾਇਮ ਸਿੰਘ ਯਾਦਵ ਸੋਮਵਾਰ ਨੂੰ ਪਾਰਟੀ ਵਿਧਾਇਕਾਂ, ਮੰਤਰੀਆਂ ਅਤੇ ਵਿਧਾਨ ਪ੍ਰੀਸ਼ਦ ਮੈਂਬਰਾਂ ਦੇ ਨਾਲ ਅਹਿਮ ਬੈਠਕ ਕਰਨ ਜਾ ਰਹੇ ਹਨ। ਅਜਿਹੇ ਵਿੱਚ ਸਾਰਿਆਂ ਦੀਆਂ ਨਜ਼ਰਾਂ ਇਸ ਬੈਠਕ ਤੋਂ ਬਾਅਦ ਸ੍ਰੀ ਮੁਲਾਇਮ ਸਿਘ ਯਾਦਵ ਦੇ ਫੈਸਲੇ ਉ¤ਪਰ ਲੱਗੀਆਂ ਹੋਣਗੀਆਂ। ਬੇਸ਼ੱਕ ਮੁੱਖ ਮੰਤਰੀ ਸ੍ਰੀ ਅਖਿਲੇਸ਼ ਯਾਦਵ ਨੇ ਪਾਰਟੀ ਟੁੱਟਣ ਦੀਆਂ ਖਬਰਾਂ ਨੂੰ ਖਾਰਜ ਕਰਦੇ ਹੋਏ ਆਖਿਆ ਹੈ ਕਿ ਮੈਂ ਪਾਰਟੀ ਤੋੜ ਨਹੀਂ ਰਿਹਾ, ਪਰ ਜੋ ਕੋਈ ਵੀ ਅਮਰ ਸਿੰਘ ਦੇ ਨਾਲ ਹੈ ਉਸ ਦੇ ਖਿਲਾਫ ਜ਼ਰੂਰ ਕਾਰਵਾਈ ਕਰਾਂਗਾ। ਉਨ੍ਹਾਂ ਇਹ ਵੀ ਆਖਿਆ ਹੈ ਕਿ ਉਨ੍ਹਾਂ ਦੀ ਸ੍ਰੀ ਮੁਲਾਇਮ ਸਿੰਘ ਯਾਦਵ ਨਾਲ ਕੋਈ ਨਾਰਾਜ਼ਗੀ ਨਹੀਂ। ਅਤੇ ਮੈਂ ਪੂਰਾ ਜੀਵਨ ਉਨ੍ਹਾਂ ਦੀ ਸੇਵਾ ਕਰਾਂਗਾ। ਮੈਂ ਤਿੰਨ ਨਵੰਬਰ ਨੂੰ ਚੋਣ ਪ੍ਰਚਾਰ ਲਈ ਰਥ ਯਾਤਰਾ ਕੱਢ ਰਿਹਾ ਹਾਂ ਅਤੇ 5 ਨਵੰਬਰ ਨੂੰ ਪਾਰਟੀ ਦੀ ਸਿਲਵਰ ਜੁਬਲੀ ਦੇ ਪ੍ਰੋਗਰਾਮ ਵਿੱਚ ਵੀ ਜਾਵਾਂਗਾ। ਦੂਜੇ ਪਾਸੇ ਅਖਿਲੇਸ਼ ਯਾਦਵ ਦੇ ਕਰੀਬੀ ਮੰਨੇ ਜਾਂਦੇ ਇੱਕ ਵਿਧਾਇਕ ਨੇ ਮੁੱਖ ਮੰਤਰੀ ਦਾ ਹਵਾਲਾ ਦਿੰਦੇ ਹੋਏ ਕਿਹਾ ਹੈ ਕਿ ਪਾਰਟੀ ਦੇ ਪੁਰਾਣੇ ਅਤੇ ਚਰਚਿਤ ਨੇਤਾ ਅਮਰ ਸਿੰਘ ਦਾ ਕੋਈ ਵੀ ਕਰੀਬੀ ਇਸ ਸਰਕਾਰ ਵਿੱਚ ਨਹੀਂ ਰਹੇਗਾ, ਕਿਉਂਕਿ ਉਨ੍ਹਾਂ ਨੇ ਪਰਿਵਾਰ ਵਿੱਚ ਫੁੱਟ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਤੋਂ ਪਹਿਲਾਂ ਪਾਰਟੀ ਦੇ ਜਨਰਲ ਸਕੱਤਰ ਅਤੇ ਮੁੱਖ ਮੰਤਰੀ ਦੇ ਨਜ਼ਦੀਕੀ ਰਾਮਗੋਪਾਲ ਯਾਦਵ ਨੇ ਚਿੱਠੀ ਲਿਕ ਕੇ ਸਰਕਾਰ ਦੇ ਵਿਰੋਧੀਆਂ ਉ¤ਪਰ ਨਿਸ਼ਾਨਾ ਸਾਧਿਆ ਹੈ। ਰਾਮਗੋਪਾਲ ਯਾਦਵ ਮੁੱਖ ਮੰਤਰੀ ਦੇ ਛੋਟੇ ਚਾਚਾ ਹਨ।
ਯੂਪੀ ਦੀ ਸਿਆਸਤ ’ਚ ਭੁਚਾਲ ਸਮਾਜਵਾਦੀ ਪਾਰਟੀ ਟੁੱਟਣ ਕੰਢੇ



