Skip to content
Independent perspectives. Global stories.
BREAKING

ਸਾਬਕਾ ਸਪੀਕਰ ਸ. ਰਵੀਇੰਦਰ ਸਿੰਘ ਦੀ ਅਗਵਾਈ ’ਚ ਪੰਥ ਦੀ ਵਿਗੜੀ ਸੰਵਾਰਨ ਲਈ ਨਵੀਂ ਪਹਿਲ

Share this story

25 ਨੂੰ ਚੰਡੀਗੜ੍ਹ ਵਿਖੇ ਰੱਖੀ ਗਈ ਮੀਟਿੰਗ ਵਿੱਚ ਕੀਤਾ ਜਾਵੇਗਾ ਨਵੇਂ ਫਰੰਟ ਦਾ ਐਲਾਨ
image ਜਲੰਧਰ, 21 ਅਕਤੂਬਰ- ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜੱਥੇਦਾਰ ਸਿੰਘ ਸਾਹਿਬ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਦੀ ਪਹਿਲ ਕਦਮੀ ਉ¤ਪਰ ਪੰਥ ਦੀ ਵਿਗੜੀ ਸੰਵਾਰਨ ਲਈ ਇੱਕ ਨਵੀਂ ਪਹਿਲ ਦਾ ਮੁੱਢ ਬੱਝਾ ਹੈ। ਇਸ ਸਬੰਧ ਵਿੱਚ ਇੱਥੇ ਵੱਖ-ਵੱਖ ਪੰਥਕ ਧਿਰਾਂ ਦੀ ਅੱਜ ਇੱਥੇ ਹੋਈ ਇੱਕ ਮੀਟਿੰਗ ਵਿੱਚ ਅਕਾਲੀ ਦਲ 1920 ਦੇ ਪ੍ਰਧਾਨ ਅਤੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਸ. ਰਵੀਇੰਦਰ ਸਿੰਘ ਨੂੰ ਅਗਲੀ ਰੂਪ-ਰੇਖਾ ਅਤੇ ਰਣਨੀਤੀ ਤਿਆਰ ਕਰਨ ਦੇ ਅਧਿਕਾਰ ਦਿੱਤੇ ਗਏ ਹਨ। ਉਨ੍ਹਾਂ ਨੇ 25 ਅਕਤੂਬਰ ਨੂੰ ਚੰਡੀਗੜ੍ਹ ਵਿਖੇ ਸਾਰੀਆਂ ਧਿਰਾਂ ਦੀ ਮੀਟਿੰਗ ਸੱਦੀ ਹੈ ਤਾਂ ਜੋ ਪੰਜਾਬ ਵਿੱਚ ਪੰਥ ਹਿਤੈਸ਼ੀ ਸਰਕਾਰ ਕਾਇਮ ਕਰਨ ਲਈ ਨਵਾਂ ਸਿਆਸੀ ਮੰਚ ਤਿਆਰ ਕੀਤਾ ਜਾ ਸਕੇ। ਇਸ ਮੰਚ ਵਿੱਚ ਕਾਂਗਰਸ, ਆਪ ਅਤੇ ਅਕਾਲੀ ਭਾਜਪਾ ਗੱਠਜੋੜ ਤੋਂ ਇਲਾਵਾ ਸਾਰੀਆਂ ਦੂਸਰੀਆਂ ਧਿਰਾਂ ਨੂੰ ਸ਼ਾਮਿਲ ਕਰਨ ਦਾ ਯਤਨ ਕੀਤਾ ਜਾਵੇਗਾ। ਇਸ ਨਵੀਂ ਪਹਿਲ ਤਹਿਤ ਸਿੱਖ ਭਾਈਚਾਰੇ ਤੋਂ ਇਲਾਵਾ ਹਿੰਦੂ, ਮੁਸਲਿਮ ਅਤੇ ਇਸਾਈ ਭਾਈਚਾਰੇ ਨੂੰ ਵੀ ਬਰਾਬਰ ਨੁਮਾਇੰਦਗੀ ਦੇਣ ਦਾ ਫੈਸਲਾ ਕੀਤਾ ਗਿਆ ਹੈ।
ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ. ਰਵੀਇੰਦਰ ਸਿੰਘ ਅਤੇ ਦੂਸਰੇ ਨੇਤਾਵਾਂ ਨੇ ਸੰਕੇਤ ਦਿੱਤਾ ਕਿ ਉਹ ਪੰਜਾਬ ਵਿੱਚ ਸਾਰੀਆਂ ਵਿਧਾਨ ਸਭਾ ਸੀਟਾਂ ਤੋਂ ਚੋਣ ਲੜ ਸਕਦੇ ਹਨ। ਉਨ੍ਹਾਂ ਨੇ ਗੈਰ ਪੰਥਕ ਧਿਰਾਂ ਜਿਨ੍ਹਾਂ ਵਿੱਚ ਆਵਾਜ਼ ਏ ਪੰਜਾਬ ਵੀ ਸ਼ਾਮਿਲਹੈ। ਨਾਲ ਵੀ ਗੱਠਜੋੜ ਦੇ ਸੰਕੇਤ ਦਿੱਤੇ ਹਨ।
ਉਨ੍ਹਾਂ ਕਿਹਾ ਕਿ ਉਹ ਸਮਾਂ ਸੀ ਜਦੋਂ ਅਕਾਲੀ ਦਲ ਪੰਥ ਨੂੰ ਜੁਆਬਦੇਹ ਹੁੰਦਾ ਸੀ। ਅੱਜ ਦੀ ਸਥਿਤੀ ਇਸ ਦੇ ਉਲਟ ਹੈ। ਅੱਜ ਪੰਥ ਇੱਕ ਪਰਿਵਾਰ ਨੂੰ ਜੁਆਬਦੇਹ ਹੋਈ ਬੈਠਾ ਹੈ। ਮਿਸਾਲ ਦੇ ਤੌਰ ’ਤੇ ਤਖਤਾਂ ਦੇ ਜਥੇਦਾਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੀ ਸੰਸਥਾ ਅਤੇ ਸਮੁੱਚੇ ਅਕਾਲੀ ਦਲ ਦੀ ਦਸ਼ਾ ਤਰਸਹੀਣ ਹੋ ਚੁੱਕੀ ਹੈ।
ਉਨ੍ਹਾਂ ਦੋਸ਼ ਲਾਇਆ ਕਿ ਬਾਦਲ ਪਰਿਵਾਰ ਨੇ ਜਿੱਥੇ ਸਿੱਖ ਪ੍ਰੰਪਰਾਵਾਂ ਦਾ ਅਤੇ ਸਿੱਖੀ ਸਿਧਾਂਤਾਂ ਅਤੇ ਸਿੱਖ ਸੰਸਥਾਵਾਂ ਦਾ ਬਹੁਤ ਵੱਡਾ ਨੁਕਸਾਨ ਕੀਤਾ ਹੈ। ਉਥੇ ਅਕਾਲੀ ਦਲ ਦੇ ਜੱਥੇਬੰਦਕ ਢਾਂਚੇ ਨੂੰ ਪੂਰੀ ਤਰ੍ਹਾਂ ਤਹਿਸ ਨਹਿਸ ਕਰ ਦਿੱਤਾ ਹੈ। ਹਲਕਾ ਇੰਚਾਰਜਾਂ ਦੇ ਨਾਂਅ ’ਤੇ ਬਹੁਤ ਵੱਡੀ ਲੁੱਟ ਖਸੁੱਟ ਹੋ ਰਹੀ ਹੈ। ਬਹਾਲ ਜੱਥੇਦਾਰਾਂ     ਜਥੇਦਾਰਾਂ ਅਤੇ ਜ਼ਿਲ੍ਹਾ ਜੱਥੇਦਾਰਾਂ ਦੀ ਕੋਈ ਵੁੱਕਤ ਨਹੀਂ ਰਹਿਣ ਦਿੱਤੀ। ਉਨ੍ਹਾਂ ਦੱਸਿਆ ਕਿ ਮੀਟਿੰਗ ਵਿੱਚ ਸ਼ਾਮਿਲ ਸਾਰੀਆਂ ਧਿਰਾਂ ਅਕਾਲੀ ਦਲ ਨੂੰ ਪੁਨਰ ਸੁਰਜੀਤ ਕਰਨਾ ਚਾਹੁੰਦੀਆਂ ਹਨ। ਜੋ ਪੰਥ ਨੂੰ ਜੁਆਬਦੇਹ ਹੋਵੇ ਅਤੇ ਤਖਤਾਂ ਦੇ ਜਥੇਦਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੀਆਂ ਸੰਸਥਾਵਾਂ ਸਬੰਧੀ ਫੈਸਲੇ ਲੈ ਸਕਣ।
ਅੱਜ  ਜੱਥੇਦਾਰ ਬਲਵੰਤ ਸਿੰਘ ਨੰਦਗੜ੍ਹ ਜੀ ਦੀ ਸਰਪ੍ਰਸਤੀ ਹੇਠ ਇਕੱਠੀਆਂ ਹੋਈਆਂ ਧਿਰਾਂ ਨੇ ਮੁਢਲੀ ਕਾਰਵਾਈ ਨੂੰ ਨੇਪਰੇ ਚਾੜ੍ਹਦਿਆਂ ਸਰਬ ਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਅਗਲੇਰੀ ਕਾਰਵਾਈ ਕਰਨ ਲਈ ਅਤੇ 2017 ਦੀਆਂ ਚੋਣਾਂ ਵਿੱਚ ਬਾਦਲ ਪਰਿਵਾਰ ਤੇ ਪਰਿਵਾਰ ਵਿਰੁੱਧ ਲੜਾਈ ਲੜਣ ਲਈ ਸ. ਰਵੀਇੰਦਰ ਸਿੰਘ ਸਾਬਕਾ ਸਪੀਕਰ ਵਿਧਾਨ ਸਭਾ ਨੂੰ ਪੂਰਨ ਅਧਿਕਾਰ ਦਿੱਤੇ ਜਾਂਦੇ ਹਨ ਜੋ ਜਲਦੀ ਹੀ ਅਗਲੀ ਬਣਤਰ ਤਿਆਰ ਕਰਨ ਲਈ  ਸਮੁੱਚੀਆਂ ਜੱਥੇਬੰਦੀਆਂ ਨਾਲ ਵਿਚਾਰ ਕਰਕੇ ਪੰਥ ਤੇ ਪੰਜਾਬੀਆਂ ਨੂੰ ਅਗਲਾ ਪ੍ਰੋਗਰਾਮ ਦੇਣ ਦੀ ਕ੍ਰਿਪਾਲਤਾ ਕਰਨ। ਇਹ ਪਹਿਲਾ ਮੌਕਾ ਹੈ ਜਦੋਂ ਸ. ਰਵੀਇੰਦਰ ਸਿੰਘ ਨੂੰ ਦਮਦਮੀ ਟਕਸਾਲ ਦੇ ਮੁਖੀ ਭਾਈ ਰਾਮ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਸ. ਸੁਖਦੇਵ ਸਿੰਘ ਭੌਰ ਵੱਲੋਂ ਸਮਰਥਨ ਮਿਲਿਆ ਹੈ। ਸ. ਭੌਰ ਨੇ ਦੱਸਿਆ ਕਿ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਤੋਂ 6 ਮਹੀਨੇ ਪਹਿਲਾਂ ਅਸਤੀਫਾ ਦੇ ਦਿੱਤਾ ਸੀ ਅਤੇ ਉਹ ਪੰਥ ਲਈ ਉ¤ਠੀ ਹਰ ਆਵਾਜ਼ ਦੇ ਨਾਲ ਹਨ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਪੰਥਕ ਸੰਸਥਾਵਾਂ ਦੇ ਮੁਖੀਆਂ ਨੂੰ ਸਰਕਾਰ ਦੇ  ਨੁਮਾਇੰਦਿਆਂ ਅੱਗੇ ਜ਼ਲੀਲ ਹੋਣਾ ਪੈ ਰਿਹਾ ਹੈ। ਅੱਜ ਹੋਈ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸਰਵ ਹਿੰਦ ਅਕਾਲੀ ਦਲ ਦਿੱਲੀ ਦੇ ਨੁਮਾਇੰਦੇ ਸ. ਮਨਜੀਤ ਸਿੰਘ ਠੁਕਰਾਲ, ਨਿਰਮਲ ਸੰਪਰਦਾ ਦੇ ਮੁਖੀ ਸ. ਪਿਆਰਾ ਸਿੰਘ, ਮਾਝੇ ਦੇ ਪੰਥਕ ਆਗੂ ਸ. ਰਘਵੀਰ ਸਿੰਘ ਰਾਜਾਸਾਂਸੀ, ਏਕਨੂਰ ਖਾਲਸਾ ਫੌਜ ਦੇ ਸ. ਹਰਜਿੰਦਰ ਸਿੰਘ, ਸ. ਰੁਪਿੰਦਰ ਸਿੰਘ, ਪੰਥਕ ਪੰਚਾਇਤ ਦੇ ਸ. ਨਿਰੰਜਣ ਸਿੰਘ ਪ੍ਰੇਮੀ, ਦੇਗ ਤੇਗ ਫਤਿਹ ਸਿੰਘ ਸਜੋ ਲਹਿਰ ਦੇ ਸ. ਭਰਪੂਰ ਸਿਘ, ਸ਼ਾਨੇ ਖਾਲਸਾ ਦੇ ਆਗੂ ਸ. ਰਣਜੋਧ ਸਿੰਘ ਸਿੱਧੂ, ਸਿੱਖ ਸਿਟੀਜ਼ਨ ਕੌਂਸਲ ਵੱਲੋਂ ਸ. ਬੇਅੰਤ ਸਿੰਘ, ਜਲੰਧਰ ਦੇ ਟਕਸਾਲੀ ਆਗੂ ਸ. ਜੈਮਲ ਸਿੰਘ, ਜਥੇ. ਹਰਬੰਸ ਸਿੰਘ ਮੰਝਪੁਰ, ਜਥੇ. ਗੁਰਦਰਸ਼ ਸਿੰਘ ਪਟਿਆਲਾ, ਜਥੇ. ਮਹਿੰਦਰਪਾਲ ਸਿੰਘ ਬਿਨਾਕਾ ਜਲੰਧਰ, ਜਥੇ. ਭਰਪੂਰ ਸਿੰਘ ਧਨੌਲਾ, ਜਥੇ. ਭਜਨ ਸਿੰਘ ਸ਼ੇਰਗਿੱਲ, ਜਥੇ. ਹਰਬੰਸ ਸਿੰਘ ਕੰਧੌਲਾ, ਜਥੇ. ਬਲਬੀਰ ਸਿੰਘ, ਜਥੇ. ਰਮਨਦੀਪ ਸਿੰਘ ਦਮਦਮੀ ਟਕਸਾਲ, ਸ. ਸਰਤਾਜ ਸਿੰਘ ਯੂਥ ਵਿੰਗ ਅਤੇ ਅਕਾਲੀ ਦਲ 1920 ਦੇ ਪ੍ਰੈ¤ਸ ਸਕੱਤਰ ਸ. ਤੇਜਿੰਦਰ ਸਿੰਘ ਪਨੂੰ ਹਾਜ਼ਰ ਸਨ। ਮੀਟਿੰਗ ਦੀ ਕਾਰਾਵਈ ਸ. ਰਘਵੀਰ ਸਿੰਘ ਰਾਜਾਸਾਂਸੀ ਨੇ ਚਲਾਈ।

WRITTEN BY