Skip to content
Independent perspectives. Global stories.
BREAKING

ਬੱਚਿਆਂ ਅੰਦਰ ਬਚਪਨ ਤੋਂ ਹੀ ਦੇਸ਼ ਪ੍ਰੇਮ ਦੀ ਭਾਵਨਾ ਪੈਦਾ ਕਰਨੀ ਚਾਹੀਦੀ ਹੈ : ਮੌਲਾਨਾ ਸੁਲਤਾਨ ਜਫਰ

Share this story

image ਕਾਦੀਆਂ, 20 ਅਕਤੂਬਰ (ਰਾਜੂ ਖਹਿਰਾ)- ਮਜਲਿਸ ਅੰਸਾਰ ਉਲਾ ਭਾਰਤ ਦੇ 37ਵੇਂ  ਸੰਮੇਲਨ ਦੇ  ਤੀਸਰੇ  ਦਿਨ ਦਾ ਪ੍ਰੋਗਰਾਮ ਅੱਜ ਸਵੇਰੇ 10 ਵਜੇ ਅਹਿਮਦੀਆ ਮੈਦਾਨ ਵਿਚ ਪਵਿੱਤਰ   ਕੁਰਆਨ ਸ਼ਰੀਫ ਦੀ ਤਿਲਾਵਤ ਨਾਲ ਆਰੰਭ ਹੋ ਗਿਆ ।ਅੱਜ ਦੇ ਇਸ ਸਮਾਰੋਹ ਦੀ ਪ੍ਰਧਾਨਗੀ  ਮੋਲਾਨਾ ਜੈਨ ਉਦੀਨ ਹਾਮਿਦ ਪ੍ਰਧਾਨ ਮਜਲਿਸ ਕਰ ਰਹੇ ਸੀ।ਜਦੋਂਕਿ ਉਹਨਾਂ ਦੇ ਨਾਲ ਮੰਚ ਤੇ  ਮੋਲਾਨਾ ਸੁਲਤਾਨ ਅਹਿਮਦ ਜਫਰ, ਐਡੀਸ਼ਨਲ ਮੁੱਖ ਸਕੱਤਰ ਸ਼ਿਰਾਜ ਅਹਿਮਦ , ਅਬਦੁਲ ਮੋਮਿਨ ਰਾਸ਼ਿਦ ਮੰਚ  ਤੇ ਸੁਸ਼ੋਭਿਤ ਸਨ।ਇਸ ਮੋਕੇ ਸੰਬੋਧਨ ਕਰਦਿਆਂ ਮੋਲਾਨਾ ਸੁਲਤਾਨ ਅਹਿਮਦ ਜਫਰ ਨੇ ਕਿਹਾ ਕਿ ਅੱਜ ਸਮਾਜ ਬਹੁਤ ਸਾਰੀਆਂ ਬੁਰਾਈਆਂ ਅਤੇ ਕੁਰਤੀਆਂ ਤੋ ਭਰ ਰਹੇ ਹਨ ।  ਇਹੋ ਜਿਹੇ ਸਮੇਂ ਘਰ ਦੇ ਵੱਡੇ ਬਜੁਰਗਾਂ ਦੀ ਅਤੇ ਹਰ ਮੈਂਬਰ ਦੀ ਇਹ ਜਿੰਮਵਾਰੀ ਬਣਦੀ ਹੈ ਕਿ ਉਹ ਸਮਾਜ ਦੇ ਸੁਧਾਰ ਦਾ ਕੰਮ ਸੱਭ ਤੋ ਪਹਿਲਾਂ ਆਪਣੇ ਘਰ ਤੋ ਸ਼ੁਰੂ ਕਰੇ ਸੱਭ ਤੋ ਪਹਿਲਾਂ ਪਤੀ ਪਤਨੀ ਦੇ ਆਪਸੀ ਸੰਬੰਧ ਚੰਗੇ  ਹੋਣੇ ਚਾਹੀਦੇ ਹਨ ਕਿਉਂਕਿ ਜੇਕਰ ਸੰਬੰਧ ਚੰਗੇ ਨਹੀ ਹੋਣਗੇ ਤਾਂ ਇਹਨਾਂ ਲੜਾਈ ਝਗੜਿਆਂ ਦਾ ਅਸਰ ਬੱਚਿਆਂ ਤੇ ਪੈਣਾ ਲਾਜਮੀ ਹੈ  ਅਤੇ ਬੱਚਿਆਂ ਨੁੰ ਪੰਜ ਵਕਤ ਇਬਾਦਤ ਕਰਨ ਦਾ ਆਦੀ ਬਨਾਉਣਾ ਚਾਹੀਦਾ ਹੈ ।  ਆਪਣੇ ਬੱਚਿਆਂ ਨੁੰ ਵਿਹਲਿਆਂ ਘੁੰਮਣ ਤੋਂ  ਬਚਾਉਣਾ ਚਾਹੀਦਾ ਹੈ ਉਹਨਾਂ ਨੂੰ ਚੰਗੀਆ ਕਿਤਾਬਾਂ ਪੜਨ  ਦੀ ਆਦਤ ਪਾਉਣੀ ਚਾਹੀਦੀ ਹੈ ਬੱਚਿਆਂ ਨੂੰ ਸੱਚ ਬੋਲਣਾ , ਗੁੱਸਾ ਨਾ ਕਰਨਾ, ਹਿੰਮਤ ਹੋਸਲਾ ਅਤੇ ਲੋਕ ਸੇਵਾ ਦੇ ਕੰਮਾਂ ਵਿਚ  ਉਹਨਾਂ ਦੀ ਦਿਲਚਸਪੀ ਬਣਾਉਣੀ ਚਾਹੀਦੀ ਹੈ ਅਤੇ ਪੜਾਈ ਦੇ ਨਾਲ ਨਾਲ ਖੇਡਾਂ ਪ੍ਰਤੀ ਜਾਗਰੂਕ ਕਰਨਾ ਚਾਹੀਦਾ ਹੈ  ਅਤੇ ਉਹਨਾਂ ਦੇ ਅੰਦਰ ਬਚਪਨ ਤੋਂ ਹੀ ਦੇਸ਼ ਪ੍ਰੇਮ ਦੀ ਭਾਵਨਾ ਪੈਦਾ ਕਰਨੀ ਚਾਹੀਦੀ ਹੈ ਤਾਂ ਜੋ ਦੇਸ਼ ਦਾ ਭੱਵਿਖ ਹੋਰ ਵੀ ਉਜਵਲ ਹੋ ਸਕੇ। ਅੱਜ ਇਸ ਮੋਕੇ ਹੋਰਨਾਂ ਤੋ ਇਲਾਵਾ ਮੋਲਾਨਾ ਮੁਹੰਮਦ ਇਨਾਮ ਗੋਰੀ ਮੁੱਖ ਸਕੱਤਰ ਜਮਾਤ ਅਹਿਮਦੀਆ ਭਾਰਤ, ਐਡੀਸ਼ਨਲ ਮੁੱਖ ਸਕੱਤਰ ਸ਼ਿਰਾਜ ਅਹਿਮਦ ,  ਕੇ ਤਾਰਿਕ ਅਹਿਮਦ ਪ੍ਰੈਸ ਸਕੱਤਰ ਭਾਰਤ,  ਸੋਐਬ ਅਹਿਮਦ ਅਫਸਰ ਜਲਸਾ ਸਾਲਾਨਾ, ਮੋਲਾਨਾ ਜਲਾਲ ਉਦੀਨ ਨਯੱਰ, ਗਿਆਨੀ ਤਨਵੀਰ ਅਹਿਮਦ ਖਾਦਿਮ, ਸਯੱਦ ਤਨਵੀਰ  ਅਹਿਮਦ,  ਮੁਹੰਮਦ ਨਸੀਮ ਖਾਨ, ਮੋਲਾਨਾ ਇਨਾਇਤ ਉਲਾ, ਸਯੱਦ ਤੂਫੈਲ ਅਹਿਮਦ ਸਹਿਬਾਜ, ਕਾਜੀ ਫਲਾਹ ਉਦੀਨ ਮੋਲਾਨਾ,  ਮਜਹਰ ਵਸੀਮ, ਨਈਮ ਅਹਿਮਦ ਨਾਸਿਰ, ਡਾ. ਦਿਲਾਵਰ ਖਾਨ, ਮੋਲਾਨਾ ਯੂਸਫ ਅਨਵਰ, ਮੋਲਾਨਾ ਅਤਾਅ ਉਲਾ ਨੁਸਰਤ, ਸਰਫਰਾਜ ਅਹਿਮਦ ਹਾਸ਼ਮੀ ਅਤੇ ਪਤਵੰਤੇ ਵੱਡੀ ਗਿਣਤੀ ਵਿਚ ਇਸ ਮੌਕੇ ਹਾਜ਼ਰ ਸਨ।

WRITTEN BY