Skip to content
Independent perspectives. Global stories.
BREAKING

ਕੈਪਟਨ ਕਰਜ਼ਾ ਮੁਕਤੀ ਦਾ ਕਿਸਾਨਾਂ ਨਾਲ ਇਕਰਾਰਨਾਮਾ ਕਰੇ ਜਾਂ ਫਿਰ ਮੁਆਫ਼ੀ ਮੰਗੇ : ਮਜੀਠੀਆ

Share this story

image ਮੱਤੇਵਾਲ, 20 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਦੇ ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੂੰ ਕਰਜ਼ਾ ਮੁਕਤੀ ਦੇ ਮੁੱਦੇ ‘ਤੇ ਘੇਰਦਿਆਂ ਕਿਹਾ ਕਿ ਜੇਕਰ ਕੈਪਟਨ ਨੂੰ ਆਪਣੀ ਮਨੋਨੀਤ ਕਿਸਾਨ ਕਰਜ਼ਾ ਮੁਕਤੀ ਯੋਜਨਾ ‘ਚ ਦਮ ਹੋਣ ਦਾ ਜਰਾ ਵੀ ਯਕੀਨ ਹੈ ਤਾਂ ਉਹ ਕਿਸਾਨਾਂ ਨਾਲ ਇਕਰਾਰਨਾਮਾ ਕਰਨ।ਉਨ•ਾਂ ਕਿਹਾ ਕਿ ਕੈਪਟਨ ਕਾਨੂੰਨੀ ਤੌਰ ‘ਤੇ ਪੰਜਾਬ ਦੇ ਕਿਸਾਨਾਂ ਨਾਲ ਲਿਖਤੀ ਇਕਰਾਰਨਾਮਾ ਕਰਨ ਕਿ ਇਹ ਸਕੀਮ ਲਾਗੂ ਨਾ ਕਰਨ ਦੀ ਸੂਰਤ ਵਿੱਚ ਉਹ ਮੋਤੀ ਮਹਿਲ ਪੰਜਾਬ ਦੇ ਲੋਕਾਂ ਦੇ ਨਾਮ ਕਰ ਦੇਣਗੇ।ਸ: ਮਜੀਠੀਆ ਅੱਜ ਪਿੰਡ ਖੇੜੇ ਬਾਲਾ ਚੱਕ ਅਤੇ ਗਦਰਜਾਦਾ ਨੂੰ ਵਿਕਾਸ ਕਾਰਜਾਂ ਲਈ ਕਰੀਬ 40 ਲੱਖ ਰੁਪੈ ਦੀ ਗਰਾਂਟ ਦੇਣ ਆਏ ਸਨ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕੈਪਟਨ ‘ਤੇ ਤਾਬੜ ਤੋੜ ਹਮਲਾ ਬੋਲਦਿਆਂ ਦੋਸ਼ ਲਾਇਆ ਹੈ ਕਿ ਕੈਪਟਨ ਕਿਸਾਨਾਂ ਨੂੰ ਭਰਮਾਉਣ ਲਈ ਲਗਾਤਾਰ ਸ਼ੁਰ•ਲੀਆਂ ਛੱਡਣ ਵਿੱਚ ਲਗਾ ਹੋਇਆ ਹੈ ਅਤੇ ਕਿਸਾਨ ਹਿਤੈਸ਼ੀ ਹੋਣ ਦਾ ਦਿਖਾਵਾ ਕਰ ਕੇ ਕਰਜ਼ੇ ਦੇ ਮੁੱਦੇ ’ਤੇ ਮਗਰਮੱਛ ਦੇ ਹੰਝੂ ਵਹਾ ਰਿਹਾ ਹੈ।ਉਹਨਾਂ ਕਿਹਾ ਕਿ ਦਸ ਸਾਲ ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਰਹੀ ਉਸ ਸਮੇਂ ਕੈਪਟਨ ਨੂੰ ਕਿਸਾਨਾਂ ਦੇ ਕਰਜ਼ੇ ਦੀ ਯਾਦ ਕਿਉਂ ਨਾ ਆਈ।ਉਨ੍ਹਾਂ ਕਿਹਾ ਕਿ ਕੈਪਟਨ ਵੱਲੋਂ ਸਿਰਫ਼ ਸਿਆਸੀ ਮੁਫਾਦਾਂ ਲਈ ਕਿਸਾਨਾਂ ਨੂੰ ਕਰਜ਼ਾ ਮੁਕਤੀ ਸਕੀਮ ਦੇ ਨਾਮ ’ਤੇ ਗੁਮਰਾਹ ਕੀਤਾ ਜਾ ਰਿਹਾ ਹੈ।ਸ: ਮਜੀਠੀਆ ਨੇ ਕਿਹਾ ਕਿ ਅਕਾਲੀ ਦਲ ਹਮੇਸ਼ਾਂ ਹੀ ਪੰਜਾਬ ਲਈ ਵਿਸ਼ੇਸ਼ ਆਰਥਿਕ ਪੈਕੇਜ ਦੀ ਵਕਾਲਤ ਕਰਦਾ ਆਇਆ ਹੈ। ਪਰ ਕਾਂਗਰਸ ਸਰਕਾਰਾਂ ਹਮੇਸ਼ਾ ਹੀ ਪੰਜਾਬ ਨਾਲ ਮਤਰੇਆ ਸਲੂਕ ਕਰਦੀਆਂ ਰਹੀਆਂ ਹਨ ਅਤੇ ਪੰਜਾਬ ਪ੍ਰਤੀ ਇਹਨਾਂ ਦਾ ਵਤੀਰਾ ਹਮੇਸ਼ਾਂ ਨਾ ਪੱਖੀ ਰਿਹਾ।ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਨੇ ਪੰਜਾਬ ਪ੍ਰਤੀ ਨਾ ਕੇਵਲ ਬੇਰੁਖੀ ਅਪਣਾਈ ਸਗੋਂ ਪੰਜਾਬ ਦੇ ਕੁਦਰਤੀ ਸਰੋਤਾਂ ’ਤੇ ਸ਼ਰੇਆਮ ਡਾਕਾ ਮਾਰਿਆ।
ਪੰਜਾਬ ਦਾ ਪਾਣੀ ਰਿਪੇਰੀਅਨ ਸਿਧਾਂਤਾਂ ਦੇ ਉਲਟ ਖੋਹ ਕੇ ਦੂਜੇ ਰਾਜਾਂ ਨੂੰ ਦਿੱਤਾ ਗਿਆ। ਪੰਜਾਬ ਨੂੰ ਰਾਜਧਾਨੀ ਤੋਂ ਵਾਂਝਿਆ ਰੱਖਿਆ।
ਪੰਜਾਬੀ ਬੋਲਦੇ ਇਲਾਕੇ ਪੰਜਾਬ ਤੋਂ ਬਾਹਰ ਰੱਖੇ ਗਏ।ਇੱਕ ਸਵਾਲ ਦੇ ਜਵਾਬ ਵਿੱਚ ਸ: ਮਜੀਠੀਆ ਨੇ ਕਿਹਾ ਕਾਂਗਰਸ ਸਾਬਕਾ ਫੌਜੀਆਂ ਦੀਆਂ ਵੋਟਾਂ ਬਟੋਰਨ ਲਈ ਤਾਂ ਕਈ ਤਰਾਂ ਦੇ ਲਾਰੇ ਲਾਉਂਦੀ ਆਈ ਹੈ ਪਰ ਜੰਗ ਏ ਨਾਇਕਾਂ ਨੂੰ ਸਮਰਪਿਤ ਕੋਈ ਇੱਕ ਇੱਟ ਵੀ ਕਿਸੇ ਥਾਂ ਲਗਾਈ ਹੋਵੇ ਦਸੇ। ਜਦਕਿ ਬਾਦਲ ਸਰਕਾਰ ਨੇ ਦੇਸ਼ ਨੂੰ ਸਮਰਪਿਤ ਤੇ ਬਹਾਦਰੀ ਦਿਖਾਉਣ ਵਾਲੇ ਜੰਗ ਏ ਨਾਇਕਾਂ ਦੀਆਂ ਯਾਦਾਂ ਨੂੰ ਸਦੀਵੀ ਬਣਾਈ ਰੱਖਣ ਲਈ ਅੰਮ੍ਰਿਤਸਰ ਵਿਖੇ ਵਾਰ ਹੀਰੋਜ਼ ਮੈਮੋਰੀਅਲ ਜਿਸ ਦਾ ਉਦਘਾਟਨ 23 ਅਕਤੂਬਰ ਨੂੰ ਕੀਤਾ ਜਾਣਾ ਹੈ।
ਇਸ ਮੌਕੇ ਮੇਜਰ ਸ਼ਿਵੀ, ਸੁਖਵਿੰਦਰ ਸਿੰਘ ਗੋਲਡੀ, ਭਗਵੰਤ ਸਿੰਘ ਸਿਆਲਕਾ,ਗੁਰਜਿੰਦਰ ਢਪਈਆਂ, ਪ੍ਰੋ: ਸਰਚਾਂਦ ਸਿੰਘ ਮੀਡੀਆ ਸਲਾਹਕਾਰ,ਕੁਲਵਿੰਦਰ ਸਿੰਘ ਧਾਰੀਵਾਲ, ਐਕਸੀਅਨ ਮਨਿੰਦਰਪਾਲ ਸਿੰਘ,ਸਰਪੰਚ ਤੇਜਿੰਦਰਪਾਲ ਸਿੰਘ ਗਦਰਜਾਦਾ, ਸਾਬਕਾ ਸਰਪੰਚ ਪ੍ਰਮਜੀਤ ਸਿੰਘ, ਲਖਾ ਸਿੰਘ ਗਦਰਜਾਦਾ,ਗੁਰਦੇਵ ਸਿੰਘ, ਡਾ; ਹਰਜਿੰਦਰ ਸਿੰਘ, ਸਰਪੰਚ ਹਰਜੀਤ ਸਿੰਘ ਖੇੜੇ ਬਾਲਾ ਚੱਕ, ਹਰਜੀਤ ਸਿੰਘ ਸਾਬਕਾ ਸਰਪੰਚ, ਕਰਮ ਸਿੰਘ, ਲਖਵਿੰਦਰ ਸਿੰਘ ਆਦਿ ਮੌਜੂਦ ਸਨ।

WRITTEN BY