Skip to content
Independent perspectives. Global stories.
BREAKING

ਵਰੁਣ ਗਾਂਧੀ ਨੇ ਲੀਕ ਕੀਤੀ ਸੁਰੱਖਿਆ ਮਾਮਲੇ ਨਾਲ ਜੁੜੀ ਜਾਣਕਾਰੀ

Share this story

ਪੀਐਮਓ ਨੂੰ ਮਿਲਿਆ ਸ਼ਿਕਾਇਤੀ ਪੱਤਰ
image ਨਵੀਂ ਦਿੱਲੀ, 20 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)- ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਵਰੁਣ ਗਾਂਧੀ ਨੇ ਵਿਦੇਸ਼ੀ ਐਸਕਾਰਟ ਔਰਤਾਂ ਅਤੇ ਵੇਸ਼ਵਾਵਾਂ ਨਾਲ ਖਿੱਚੀਆਂ ਉਸ ਦੀਆਂ ਤਸਵੀਰਾਂ ਰਾਹੀਂ ਬਲੈਕਮੇਲ ਕੀਤੇ ਜਾਣ ’ਤੇ ਹਥਿਆਰ ਨਿਰਮਾਤਾਵਾਂ ਨੂੰ ਸੁਰੱਖਿਆ ਮਾਮਲੇ ਨਾਲ ਜੁੜੀਆਂ ਮਹੱਤਵਪੂਰਣ ਜਾਣਕਾਰੀਆਂ ਦੇ ਦਿੱਤੀਆਂ। ਇਹ ਗੱਲ ਪ੍ਰਧਾਨ ਮੰਤਰੀ ਦੇ ਦਫਤਰ (ਪੀਐਮਓ) ਨੂੰ ਲਿਖੇ ਇੱਕ ਪੱਤਰ ਵਿੱਚ ਕਹੀ ਗਈ ਹੈ। 16 ਸਤੰਬਰ ਨੂੰ ਦਿੱਤੀ ਗਈ ਇਹ ਸ਼ਿਕਾਇਤ ਅਮਰੀਕਾ ’ਚ ਬਸੇ ਵਕੀਲ ਸੀ. ਐਡਮੰਡਰਸ ਏਲੇਨ ਨੇ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਵਿਵਾਦਾਂ ’ਚ ਘਿਰੇ ਹਥਿਆਰ ਵਿਕਰੇਤਾ ਅਭਿਸ਼ੇਕ ਵਰਮਾ ਨੇ ਵਰੁਣ ਗਾਂਧੀ ਨੂੰ ਵਰਤਿਆ ਹੈ ਤਾਂ ਕਿ ਉਹ (ਵਰੁਣ) ਭਾਰਤ ਸਰਕਾਰ ਨਾਲ ਸੌਦੇ ਹਾਸਿਲ ਕਰਨ ਵਿੱਚ ਲੱਗੇ ਹਥਿਆਰ ਨਿਮਰਤਾਵਾਂ ਨੂੰ ਰੱਖਿਆ ਸਬੰਧੀ ਵੇਰਵਾ ਦੇਵੇ। ਦਰਅਸਲ ਸਾਲ 2012 ਵਿੱਚ ਇੱਕ ਦੂਜੇ ਤੋਂ ਅਲੱਗ ਹੋ ਜਾਣ ਤੋਂ ਪਹਿਲਾਂ ਅਭਿਸ਼ੇਕ ਵਰਮਾ ਅਤੇ ਸੀ ਐਡਮੰਡਰਸ ਏਲੇਨ ਦੀ ਵਪਾਰਕ ਭਾਈਵਾਲੀ ਰਹੀ ਹੈ। ਹੁਣ ਸੀ ਐਡਮੰਡਰਸ ਏਲੇਨ ਦਾ ਕਹਿਣਆ ਹੈ ਕਿ ਸੰਸਦੀ ਰੱਖਿਆ ਕਮੇਟੀ ਦੇ ਮੈਂਬਰ ਦੇ ਰੂਪ ਵਿੱਚ ਆਪਣੇ ਕੋਲ ਮੌਜੂਦ ਜਾਣਕਾਰੀ ਦੇ ਬਲਬੂਤੇ ਵਰੁਣ ਗਾਂਧੀ ਨੇ ਕੌਮੀ ਸੁਰੱਖਿਆ ਨਾਲ ਸਮਜੌਤਾ ਕੀਤਾ। ਦੂਜੇ ਪਾਸੇ ਵਰੁਣ ਗਾਂਧੀ ਨੇ ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ‘ਉਹ ਏਨੀ ਹਾਸੋਹੀਣੀ ਅਤੇ ਬੇਵਕੂਫਾਂ ਵਾਲੀ ਗੱਲ ਦਾ ਕੀ ਜਵਾਬ ਦੇਣ? ਕੀ ਉਨ੍ਹਾਂ ਕੋਲ ਇਨ੍ਹਾਂ ਦੋਸ਼ਾਂ ਦਾ ਕੋਈ ਸਬੂਤ ਮੌਜੂਦ ਹੈ? ਇਨ੍ਹਾਂ ਵਿੱਚੋਂ ਕਿਸੇ ਵੀ ਗੱਲ ਦਾ ਕੀ ਸਬੂਤ ਹੈ? ’ ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ ਲੋਕ ਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਵਰੁਣ ਗਾਂਧੀ ਨੇ ਦੱਸਿਆ ਕਿ ਉਹ ਪਿਛਲੇ 15 ਸਾਲ ਤੋਂ ਵੀ ਜ਼ਿਆਦਾ ਸਮੇਂ ਤੋਂ ਅਭਿਸ਼ੇਕ ਵਰਮਾ ਨੂੰ ਨਹੀਂ ਮਿਲੇ ਹਨ। ਸੰਸਦੀ ਰੱਖਿਆ ਕਮੇਟੀ ਦੀਆਂ ਜਿਨ੍ਹਾਂ ਮੀਟਿੰਗਾਂ ਦਾ ਜ਼ਿਕਰ ਸੀ. ਐਡਮੰਡਰਸ ਏਲੇਨ ਨੇ ਕੀਤਾ ਹੈ ਉਨ੍ਹਾਂ ਵਿੱਚ ਉਹ ਸ਼ਾਮਿਲ ਹੀ ਨਹੀਂ ਹੋਏ। ਉਨ੍ਹਾਂ ਨੂੰ ਇਸ ਤਰ੍ਹਾਂ ‘ਫੁਸਲਾਇਆ ਜਾਂਦਾ ਹੋਇਆ’ ਦਿਖਆਉਣ ਵਾਲੀਆਂ ਤਸਵੀਰਾਂ ਅਸਲੀ ਨਹੀਂ ਹਨ ਅਤੇ ਇਹ ਦੋਸ਼ ਉਨ੍ਹਾਂ ’ਤੇ ਇਸ ਲਈ ਲਗਾਏ ਜਾ ਰਹੇ ਹੋ ਸਕਦੇ ਹਨ ਤਾਂ ਜੋ ਉਸ ਨੂੰ ਆਉਣ ਵਾਲੀਆਂ ਯੂਪੀ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਸਰਗਰਮੀ ਕਰਨ ਤੋਂ ਰੋਕਿਆ ਜਾ ਸਕੇ। ਕੁਝ ਭਾਜਪਾ ਵਰਕਰਾਂ ਦਾ ਮੰਨਣਾ ਹੈ ਕਿ ਵਰੁਣ ਗਾਂਧੀ ਨੂੰ ਪਾਰਟੀ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਐਲਾਨ ਕਰ ਦੇਣਾ ਚਾਹੀਦਾ ਹੈ। ਸੀ. ਐਡਮੰਡਰਸ ਏਲੇਨ ਅਤੇ ਅਭਿਸ਼ੇਕ ਵਰਮਾ ਵਿੱਚ ਭਾਈਵਾਲੀ ਜਨਵਰੀ 2012 ਵਿੱਚ ਖਤਮ ਹੋਈ ਸੀ ਅਤੇ ਉਸ ਸਮੇਂ ਦੋਵਾਂ ਨੇ ਹੀ ਇੱਕ ਦੂਜੇ ’ਤੇ ਮਣੀ ਲਾਂਡਰਿੰਗ, ਗਬਨ ਅਤੇ ਧੋਖਾਧੜੀ ਦੇ ਦੋਸ਼ ਲਗਾਏ ਸਨ। ਉਸ ਤੋਂ ਬਾਅਦ ਸੀ. ਐਡਮੰਡਰਸ ਏਲੇਨ ਲਗਾਤਾਰ ਭਾਰਤੀ ਜਾਂਚ ਅਧਿਕਾਰੀਆਂ ਨੂੰ ਅਭਿਸ਼ੇਕ ਵਰਮਾ ਖਿਲਾਫ ਕਾਗਜ਼ਾਤ ਦਿੰਦੇ ਹਰੇ। ਅਭਿਸ਼ੇਕ ਵਰਮਾ ਨੂੰ ਜੇਲ੍ਹ ਵੀ ਭੇਜਿਆ ਗਿਆ ਸੀ ਅਤੇ ਕਈ ਮਾਮਲਿਆਂ ਵਿੱਚ ਜਾਂਚ ਵੀ ਹੋਈ। ਜਿਨ੍ਹਾਂ ਵਿੱਚ ਨੇਵੀ ਵਾਰ ਰੂਮ ਲੀਕ ਮਾਮਲਾ ਵੀ ਸ਼ਾਮਿਲ ਹੈ, ਜਿਸ ਦੇ ਤਹਿਤ ਜਲ ਸੈਨਾ ਨਾਲ ਜੁੜੇ ਸੰਵੇਦਨਸ਼ੀਲ ਗੁਪਤ ਦਸਤਾਵੇਜ਼ ਅਜਿਹੇ ਗਰੁੱਪ ਵੱਲੋਂ ਵੇਜੇ ਗਏ ਸਨ ਜਿਨ੍ਹਾਂ ਵਿੱਚ ਸਾਬਕਾ ਅਤੇ ਮੌਜੂਦਾ ਸੈਨਾ ਅਧਿਕਾਰੀ ਸ਼ਾਮਿਲ ਸਨ। ਇਸ ਮਾਮਲੇ ਵਿੱਚ ਅਭਿਸ਼ੇਕ ਵਰਮਾ ਨੂੰ 2008 ਵਿੱਚ ਜ਼ਮਾਨਤ ਮਿਲ ਗਈ ਸੀ।

WRITTEN BY