ਵਾਸ਼ਿੰਗਟਨ ਡੀਸੀ, 20 ਅਕਤੂਬਰ (ਡਾ. ਗਿੱਲ)- ਅਮਰੀਕਾ ਦੀ ਰਾਸ਼ਟਰਪਤੀ ਚੋਣ ਸਬੰਧੀ ਆਖਰੀ ਡਿਬੇਟ ਲਾਸ ਵੇਗਸ ਯੂਨੀਵਰਸਿਟੀ ਵੱਲੋਂ ਕਰਵਾਇਆ ਗਿਆ ਜਿਸ ਵਿੱਚ ਦੋਵੇਂ ਨੇਤਾ ਟਰੰਪ ਤੇ ਹਿਲੇਰੀ ਬਹੁਤ ਹੀ ਆਸ਼ਾ ਜਨਕ ਨਜ਼ਰ ਆਏ। ਜਿਵੇਂ-ਜਿਵੇਂ ਸਵਾਲਾਂ ਦੀ ਬੁਛਾੜ ਹੁੰਦੀ ਗਈ ਤਿਵੇਂ-ਤਿਵੇਂ ਦੋਵੇਂ ਨੇਤਾ ਤਰਕ ਅਤੇ ਸਿਧਾਂਤਾਂ ਰਾਹੀਂ ਸਵਾਲ ਪੁੱਛਣ ਵਾਲੇ ਨੂੰ ਸੰਤੁਸ਼ਟ ਕਰਨ ਦਾ ਯਤਨ ਕਰਦੇ ਰਹੇ। ਪਰ ਸਮੁੱਚੇ ਤੌਰ ’ਤੇ ਦੋਵੇਂ ਨੇਤਾ ਹੀ ਪੂਰੀ ਤਰ੍ਹਾਂ ਤਿਆਰ ਹੋ ਕੇ ਆਏ ਸਨ ਅਤੇ ਹਰ ਗੱਲ, ਮਸਲੇ ਅਤੇ ਏਜੰਡੇ ’ਤੇ ਵਿਸਥਾਰ ਪੂਰਵਕ ਨਿਰਸੰਦੇਹ ਆਪਣੇ ਤਜ਼ੁਰਬੇ ਨੂੰ ਸਾਂਝਾ ਕਰਦੇ ਨਜ਼ਰ ਆਏ, ਪਰ ਡੈਮੋਕਰੇਟਰਾਂ ਵੱਲੋਂ ਪਿਛਲੇ 8 ਸਾਲਾਂ ਵਿੱਚ ਅਵਾਮ ਨੂੰ ਦੋਚਿੱਤੀ ਵਿੱਚ ਰੱਖਿਆ ਜਿਸ ਦਾ ਹਿਸਾਬ ਹਿਲੇਰੀ ਦੇਣ ਤੋਂ ਅਸਮਰਥ ਰਹੀ ਅਤੇ ਸਾਰੀ ਖੇਡ ਟਰੰਪ ਦੇ ਹਿੱਤ ਵਿੱਚ ਜਾਂਦੀ ਨਜ਼ਰ ਆਈ ਹੈ। ਜ਼ਿਕਰਯੋਗ ਹੈ ਕਿ ਡੈਮੋਕਰੇਟਰਾਂ ਵੱਲੋਂ ਈਰਾਕ, ਅਫਗਾਨਿਸਤਾਨ ਅਤੇ ਈਰਾਨ ਵਰਗੇ ਮੁਲਕਾਂ ਵਿੱਚ ਐਨਾ ਪੈਸਾ ਖਰਾਬ ਕੀਤਾ ਹੈ ਜੋ ਅਮਰੀਕਾ ਦੇ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਅਮਰੀਕਾ ਦੇ ਅਕਸ ਨੂੰ ਧੱਕਾ ਲੱਗਿਆ ਹੈ ਜਿਸ ਕਰਕੇ ਅਵਾਮ ਡੈਮੋਕਰੇਟਰ ਉਮੀਦਵਾਰ ਦੇ ਪੱਖ ਵਿੱਚ ਘੱਟ ਨਜ਼ਰ ਆਏ ਹਨ। ਸਮੁੱਚੇ ਤੌਰ ’ਤੇ ਵਧੀਆ ਅਤੇ ਸੁਰੱਖਿਅਤ ਅਮਰੀਕਾ ਲਈ ਡੋਨਲਡ ਟਰੰਪ ਦੀਆਂ ਪਾਲਿਸੀਆਂ ਭਾਰੂ ਰਹੀਆਂ, ਜਿਸ ਕਰਕੇ ਹਿਲੇਰੀ ਉਸ ਦੇ ਸਾਹਮਣੇ ਚਿੱਤ ਹੁੰਦੀ ਨਜ਼ਰ ਆਈ ਹੈ ਅਤੇ ਟਰੰਪ ਦਾ ਪੱਲੜਾ ਭਾਰੂ ਰਿਹਾ ਹੈ। ਸੋ ਆਖਰੀ ਡਿਬੇਟ ਟਰੰਪ ਦੇ ਗਰਾਫ ਵਿੱਚ ਵਾਧਾ ਕਰ ਗਿਆ।
ਆਖਰੀ ਡਿਬੇਟ ਵਿੱਚ ਟਰੰਪ ਨੇ ਹਿਲੇਰੀ ਨੂੰ ਚਿੱਤ ਕੀਤਾ



