Skip to content
Independent perspectives. Global stories.
BREAKING

ਜ਼ਿਲ੍ਹਾ ਸੁਧਾਰ ਘਰ ’ਚ ਕਰਵਾ ਚੌਥ ਮੌਕੇ ਮੁਲਾਕਾਤਾਂ ਦਾ ਵਿਸ਼ੇਸ਼ ਇੰਤਜ਼ਾਮ

Share this story

image ਤਪਾ ਮੰਡੀ, 19 ਅਕਤੂਬਰ (ਗਰਗ)- ਕਰਵਾ ਚੌਥ ਭਾਰਤੀ ਸੰਸਕ੍ਰਿਤੀ ਵਿੱਚ ਸੁਹਾਗਣਾਂ ਦਾ ਬਹੁਤ ਹੀ ਪਵਿਤਰ ਤਿਓਹਾਰ ਮੰਨਿਆ ਜਾਂਦਾ ਹੈ। ਇਸ ਵਿੱਚ ਸੁਹਾਗਣਾਂ ਆਪਣੇ ਪਤੀ ਦੀ ¦ਬੀ ਉਮਰ ਅਤੇ ਤੰਦਰੁਸਤੀ ਦੀ ਖਾਤਰ ਵਰਤ ਰੱਖਦੀਆਂ ਹਨ। ਪੰਜਾਬ ਸਰਕਾਰ ਦੀਆਂ ਮਾਨਯੋਗ ਏ ਡੀ ਜੀ ਪੀ ਜ਼ੇਲ੍ਹਾਂ ਸ੍ਰੀ ਐਸ ਕੇ ਤਿਵਾੜੀ ਜੀ ਵੱਲੋਂ ਮਿਲੇ ਵਿਸ਼ੇਸ ਹੁਕਮਾਂ ਦੀ ਪਾਲਣਾ ਕਰਦੇ ਹੋਏ ਜ਼ਿਲ੍ਹਾ ਸੁਧਾਰ ਘਰ ਵਿਖੇ ਵੀ ਜ਼ੇਲ੍ਹ ਅੰਦਰ ਬੰਦ ਬੰਦੀਆਂ ਦੀਆਂ ਸੁਹਾਗਣਾਂ ਨੂੰ ਵੀ ਆਪਣੇ ਪਤੀਆਂ ਨੂੰ ਮਿਲਣ ਲਈ ਵਿਸ਼ੇਸ ਹੁਕਮ ਕੀਤੇ ਗਏ ਸਨ। ਜਿੰਨਾਂ ਸੁਹਾਗਣਾਂ ਨੇ ਵਰਤ ਰੱਖਿਆ ਉਨ੍ਹਾਂ ਨੂੰ ਜ਼ੇਲ੍ਹ ਦੀ ਡਿਊਡੀ ਵਿੱਚ ਹੀ ਬਹੁਤ ਹੀ ਆਦਰ ਨਾਲ ਉਨ੍ਹਾਂ ਦੀ ਪਤੀਆਂ ਨੂੰ ਮਿਲਾਇਆ ਗਿਆ। ਜਿਸ ਦਾ ਮੁਲਾਕਾਤੀ ਔਰਤਾਂ ਨੇ ਜ਼ੇਲ੍ਹ ਪ੍ਰਸ਼ਾਸਨ ਦਾ ਵਿਸ਼ੇਸ ਧੰਨਵਾਦ ਕੀਤਾ ਅਤੇ ਆਪਣੇ ਪਤੀਆਂ ਨੂੰ ਮਿਲਕੇ ਭਾਵੁਕ ਵੀ ਹੋਏ। ਜ਼ੇਲ੍ਹ ਸੁਪਰਡੈਂਟ ਸ੍ਰ ਕੁਲਵੰਤ ਸਿੰਘ ਵੱਲੋਂ ਜਿੱਥੇ ਬੰਦੀਆਂ ਨੂੰ ਇਸ ਸੁਭ ਮੌਕੇ ਤੇ ਮੁਬਾਰਕਾਂ ਦਿੱਤੀਆਂ, ਉਥੇ ਕਾਮਨਾ ਕੀਤੀ ਕਿ ਅਕਾਲ ਪੁਰਖ ਅਗਲੇ ਕਰਵਾ ਚੌਥ ਸਮੇਂ ਉਹ ਆਪਣੇ ਘਰ ਵਿੱਚ ਹੀ ਮਨਾਉਣ। ਇਸ ਸਮੇਂ ਜ਼ੇਲ੍ਹ ਦੇ ਸਹਾਇਕ ਸੁਪਰਡੈਂਟ ਸ੍ਰ ਤੇਜਿੰਦਰ ਸਿੰਘ ਚੰਡਿਹੋਕ, ਹਰਨੇਕ ਸਿੰਘ ਪੈਸਕੋ ਇੰਚਾਰਜ, ਸੁਰਜੀਤ ਸਿੰਘ, ਸੁਖਮੰਦਰ ਸਿੰਘ, ਲੇਡੀ ਕਾਂਸਟੇਬਲ ਹਰਮਨਦੀਪ ਕੌਰ, ਕਰਮਵੀਰ ਕੌਰ ਆਦਿ ਹਾਜ਼ਰ ਸਨ।

WRITTEN BY