ਰਾਮਪੁਰਾ ਫੂਲ, 16 ਅਕਤੂਬਰ (ਕੁਲਜੀਤ ਸਿੰਘ ਢੀਗਰਾਂ)- ਕੁਦਰਤ ਵੀ ਕਈ ਵਾਰ ਹੈਰਾਨ ਕਰਨ ਵਾਲੇ ਕਿਸੇ ਬਣਾ ਦਿੰਦੀ ਹੈ। ਜਿਸ ਨੂੰ ਵੇਖ ਸੁਣਕੇ ਇਨਸਾਨ ਕੁਦਰਤ ਦੀ ਹੋਂਦ ਨੂੰ ਅਣਗੋਲਿਆਂ ਨਹੀ ਕੀਤਾ ਜਾ ਸਕਦਾ। ਕਹਿੰਦੇ ਹਨ ਜਾਕੋ ਰਾਖੇ ਸਾਇਆ ਮਾਰ ਸਕੇ ਨਾ ਕੋਇ : ਜੀ ਹਾਂ ਇਸ ਤਰਾਂ ਦੀ ਇੱਕ ਘਟਨਾ ਭੁੱਚੋ ਮੰਡੀ ਦੇ ਨਿਵਾਸੀ ਗੋਪਾਲ ਗੁਪਤਾ ਪੁੱਤਰ ਪ੍ਰਲਾਹਦ ਗੁਪਤਾ ਨਾਲ ਹੋਈ। ਪ੍ਰਾਪਤ ਜਾਣਕਾਰੀ ਅਨੁਸਾਰ 15 ਅਕਤੂਬਰ ਨੂੰ ਗੋਪਾਲ ਗੁਪਤਾ ਆਪਣੀ ਐਕਟਿਵਾ ਸਕੂਟਰੀ ਤੇ ਭੁੱਚੋ ਮੰਡੀ ਤੋ ਰਾਮਪੁਰਾ ਵੱਲ ਆ ਰਿਹਾ ਸੀ ਕਿ ਅਚਾਨਕ ਮੁੱਖ ਮਾਰਗ ਤੇ ਸਥਿਤ ਸੂਰਜ਼ ਢਾਬੇ ਅੱਗੇ ਇੱਕ ਵਾਹਨ ਨੇ ਉਸਨੂੰ ਟੱਕਰ ਮਾਰ ਦਿੱਤੀ ਤੇ ਉਹ ਗੰਭੀਰ ਜਖ਼ਮੀ ਹੋ ਗਿਆ। ਜਿਸ ਕਾਰਨ ਉਸਨੂੰ ਆਦੇਸ਼ ਹਸਪਤਾਲ ਭੁੱਚੋ ਮੰਡੀ ਵਿਖੇ ਦਾਖਿਲ ਕਰਵਾਇਆ ਗਿਆ। ਜਿੱਥੇ ਡਾਕਟਰਾ ਨੇ ਉਸਦੀ ਗੰਭੀਰ ਹਾਲਤ ਵੇਖਦਿਆਂ ਉਸਨੂੰ ਲੁਧਿਆਣਾ ਰੈਫਰ ਕਰ ਦਿੱਤਾ। ਭੁੱਚੋ ਮੰਡੀ ਤੋ ਲੁਧਿਆਣਾ ਜਾ ਰਹੀ ਉਹਨਾਂ ਦੀ ਐਬੂਲੇਸ਼ ਪੀ ਬੀ 03 ਪੀ: 9414 ਨੂੰ ਰਾਤ ਕਰੀਬ 9 ਵਜੇ ਬਠਿੰਡਾ ਬਰਨਾਲਾ ਮੁੱਖ ਮਾਰਗ ਤੇ ਰਾਮਪੁਰਾ ਸਥਿਤ ਟਾਟਾ ਮੋਟਰਜ਼ ਅੱਗੇ ਪਿਛੇ ਤੋ ਆ ਰਹੀ ਟਾਟਾ ਟਰੈਕਸ਼ ਗੱਡੀ ਪੀ ਬੀ 65 ਪੀ: 4401 ਨੇ ਟੱਕਰ ਮਾਰ ਦਿੱਤੀ। ਜਿਸ ਕਾਰਨ ਗੋਪਾਲ ਦਾਸ ਹੋਰ ਜ਼ਖ਼ਮੀ ਹੋ ਗਿਆ ਤੇ ਉਸਦਾ ਪਿਤਾ ਪ੍ਰਲਾਹਦ ਗੁਪਤਾ ਵੀ ਜ਼ਖਮੀ ਹੋ ਗਿਆ । ਜਿਹਨਾਂ ਨੂੰ ਨਗਰ ਕੋਸ਼ਲ ਰਾਮਪੁਰਾ ਦੇ ਪ੍ਰਧਾਨ ਸੁਨੀਲ ਬਿੱਟਾ ਨੇ ਇੱਕ ਨਿਜੀ ਹਸਪਤਾਲ ਵਿਖੇ ਭੇਜਕੇ ਮੁੱਢਲੀ ਸਹਾਇਤਾ ਦਵਾਈ।
ਜਾਕੋ ਰਾਖੇ ਸਾਇਆ ਮਾਰ ਸਕੇ ਨਾ ਕੋਇ: ਇੱਕ ਦਿਨ ਵਿੱਚ ਹੋਇਆ ਦੋ ਵਾਰੀ ਹਾਦਸੇ ਦਾ ਸ਼ਿਕਾਰ



