Skip to content
Independent perspectives. Global stories.
BREAKING

ਸ਼ਹੀਦ ਹੋਏ ਫੌਜੀ ਦੇ ਪਰਿਵਾਰ ਅਤੇ ਯਾਦਗਾਰ ਲਈ 2-2 ਲੱਖ ਦੇਣ ਦਾ ਮੁੱਖ ਮੰਤਰੀ ਨੇ ਕੀਤਾ ਐਲਾਨ

Share this story

image ਸਰਦੂਲਗੜ੍ਹ, 16 ਅਕਤੂਬਰ (ਬਲਜੀਤ ਪਾਲ, ਵਿਪਨ ਗੋਇਲ)- ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਨੇ ਸੰਗਤ ਦਰਸ਼ਨ ਦੌਰਾਨ ਕੋਟ ਧਰਮੂ ਵਿਖੇ ਜਿੱਥੇ ਪੰਚਾਇਤਾ ਤੇ ਕਲੱਬਾਂ ਨੂੰ ਗ੍ਰਾਟਾਂ ਦੇ ਗੱਫੇ ਦਿੱਤੇ ਉੱਥੇ ਪਿੰਡ ਭੰਮੇ ਕਲਾਂ ਦੇ ਫੌਜੀ ਜਵਾਨ ਮਨਪ੍ਰੀਤ ਸਿੰਘ ਜੋ ਦੇਸ਼ ਦੀ ਰੱਖਿਆਂ ਕਰਦਾ ਚੀਨ ਦੇ ਬਾਰਡਰ ਤੇ ਸ਼ਹੀਦੀ ਪ੍ਰਾਪਤ ਕਰ ਗਿਆ ਸੀ ਤੇ ਪਰਿਵਾਰ ਨਾਲ ਦੁੱਖ ਸਾਝਾ ਕਰਦਿਆ ਪਰਿਵਾਰ ਨੂੰ ਦੋ ਲੱਖ ਰੁਪਏ ਆਰਥਿਕ ਮਦੱਦ ਅਤੇ ਦੋ ਲੱਖ ਰੁਪਏ ਉਸ ਦੀ ਯਾਦ ‘ਚ ਯਾਦਗਿਰੀ ਗੇਟ ਉਸਾਰਨ ਲਈ ਦੇਣ ਦਾ ਐਲਾਣ ਕੀਤਾ। ਜਿਕਰਯੋਗ ਹੈ ਕਿ ਲੰਘੇ ਸੁੱਕਰਵਾਰ ਨੂੰ ਸਾਮ ਪੰਜ ਵਜੇ ਦੇ ਕਰੀਬ ਚੀਨ ਦੇ ਬਾਰਡਰ ਤੇ ਪਟਰੋਲਿੰਗ ਕਰਦਿਆ ਪੰਜਾਬ ਰੈਜਮੈਂਟ ਦਾ ਫੌਜੀ ਮਨਪ੍ਰੀਤ ਸਿੰਘ ਨਦੀ ‘ਚ ਡਿੱਗਣ ਕਰਕੇ ਤੇਜ ਪਾਣੀ ਦੇ ਵਹਾਅ ‘ਚ ਵਹਿ ਗਿਆ ਸੀ ਤੇ ਫੌਜ ਦੀ 40 ਘੰਟਿਆ ਦੀ ਸਖਤ ਮਿਹਨਤ ਤੋ ਬਆਦ ਉਸ ਦੀ ਮ੍ਰਿਤੱਕ ਦੇਹ ਫੌਜ ਨੂੰ ਲੱਭੀ ਗਈ ਸੀ। ਮੌਸਮ ਜਿਆਦਾ ਖਰਾਬ ਹੋਣ ਕਰਕੇ ਮਨਪ੍ਰੀਤ ਸਿੰਘ ਦੀ ਮ੍ਰਿੱਤਕ ਦੇਹ ਪਿੰਡ ਪਹੁੰਚਣ ‘ਚ ਦੇਰੀ ਹੋ ਰਹੀ ਹੈ। ਫੌਜ ਦੇ ਸੂਬੇਦਾਰ ਗੁਰਬਾਗ ਸਿੰਘ ਨੇ ਫੋਨ ਤੇ ਦਸਿਆ ਕਿ ਕਮਾਂਡਰ ਅਫਸਰ ਦੀ ਦੇਖਰੇਖ ਹੇਠ ਇਮਾਨਦਾਰ ਤੇ ਫੋਜ ਦੇ ਹੋਣਹਾਰ ਜੁਵਾਨ ਮਨਪ੍ਰੀਤ ਸਿੰਘ ਦੀ ਮ੍ਰਿਤੱਕ ਦੇਹ ਮੰਗਲਵਾਰ ਦੁਪਿਹਰ ਤੱਕ ਪਿੰਡ ਭੰਮੇ ਕਲਾਂ ਪਹੁੰਚਣ ਦੀ ਸਭਾਵਨਾਂ ਹੈ।

WRITTEN BY