ਨਵੀਂ ਦਿੱਲੀ, 16 ਅਕਤੂਬਰ (ਪੀ. ਟੀ.)- ਬੀਤੇ ਮਹੀਨੇ ਉੜੀ ’ਚ ਫੌਜੀ ਕੈਂਪ ’ਤੇ ਜਿਨ੍ਹਾਂ ਚਾਰ ਪਾਕਿਸਤਾਨੀ ਅੱਤਵਾਦੀਆਂ ਨੇ ਹਮਲਾ ਕੀਤਾ ਸੀ ਉਨ੍ਹਾਂ ਨੇ ਬਿਜਲੀ ਕਰੰਟ ਵਾਲੀ ਕੰਡਿਆਲੀ ਵਾੜ ‘ਤੇ ਪੌੜੀ ਲਗਾ ਕੇ ਐਲ.ਓ.ਸੀ. ਪਾਰ ਕੀਤੀ। ਇਸ ਹਮਲੇ ’ਚ 19 ਫੌਜੀ ਸ਼ਹੀਦ ਹੋ ਗਏ ਸਨ।ਸੂਤਰਾਂ ਮੁਤਾਬਿਕ ਫੌਜ ਨੇ ਇਨ੍ਹਾਂ ਚਾਰਾਂ ਅੱਤਵਾਦੀਆਂ ਦੇ ਘੁਸਪੈਠ ਦੇ ਰਸਤੇ ਦੀ ਪਹਿਚਾਣ ਲਈ ਜਾਂਚ ਕੀਤੀ ਤੇ ਉਹ ਇਸ ਨਤੀਜੇ ‘ਤੇ ਪਹੁੰਚੇ ਕਿ ਸਲਾਮਾਬਾਦ ਨਾਲੇ ਦੇ ਕੋਲ ਪੌੜੀਆਂ ਦਾ ਇਸਤੇਮਾਲ ਕੀਤਾ ਗਿਆ ਸੀ।
ਉੜੀ ਦੇ ਹਮਲਾਵਰ ਅੱਤਵਾਦੀਆਂ ਨੇ ਪੌੜੀ ਲਗਾ ਕੇ ਪਾਰ ਕੀਤੀ ਸੀ ਐਲ.ਓ.ਸੀ. : ਫੌਜ



